ਆਕਸੀਜਨ ਸੰਕਟ: ਦਿੱਲੀ ਦੇ ਗੰਗਾ ਰਾਮ ਹਸਪਤਾਲ 'ਚ 24 ਘੰਟਿਆਂ 'ਚ 25 ਮਰੀਜ਼ਾਂ ਦੀ ਮੌਤ

ਦੇਸ਼ ਦੀ ਰਾਜਧਾਨੀ ਦਿੱਲੀ ਇਸ ਵੇਲੇ ਆਕਸੀਜਨ ਦੀ ਭਾਰੀ ਕਿੱਲਤ ਨਾਲ ਜੂਝ ਰਹੀ ਹੈ। ਕਈ ਹਸਪਤਾਲਾਂ ਵਿਚ ਕੁਝ ਘੰਟਿਆਂ ਦਾ ਆਕ...

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਇਸ ਵੇਲੇ ਆਕਸੀਜਨ ਦੀ ਭਾਰੀ ਕਿੱਲਤ ਨਾਲ ਜੂਝ ਰਹੀ ਹੈ। ਕਈ ਹਸਪਤਾਲਾਂ ਵਿਚ ਕੁਝ ਘੰਟਿਆਂ ਦਾ ਆਕਸੀਜਨ ਸਟਾਕ ਹੈ, ਜਦਕਿ ਕੁਝ ਥਾਵਾਂ ਉੱਤੇ ਆਖਰੀ ਵੇਲੇ ਵਿਚ ਆਕਸੀਜਨ ਪਹੁੰਚ ਗਿਆ ਹੈ। ਦਿੱਲੀ ਦੇ ਕਈ ਹਸਪਤਾਲਾਂ ਵਲੋਂ ਸਰਕਾਰ ਦੇ ਸਾਹਮਣੇ ਜਲਦੀ ਤੋਂ ਜਲਦੀ ਆਕਸੀਜਨ ਪਹੁੰਚਣ ਦੀ ਗੁਹਾਰ ਲਾਈ ਜਾ ਰਹੀ ਹੈ।

ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆਂ ਵਿਚ ਉਨ੍ਹਾਂ ਦੇ ਹਸਪਤਾਲ ਵਿਚ 25 ਗੰਭੀਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਾਡੇ ਕੋਲ ਕੁਝ ਘੰਟਿਆਂ ਦਾ ਆਕਸੀਜਨ ਬਚਿਆ ਹੈ। ਵੈਂਟੀਲੇਟਰ ਵੀ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਹਨ। ਸਾਨੂੰ ਤੁਰੰਤ ਏਅਰਲਿਫਟ ਦੀ ਮਦਦ ਨਾਲ ਆਕਸੀਜਨ ਚਾਹੀਦੀ ਹੈ ਕਿਉਂਕਿ ਹੋਰ 60 ਮਰੀਜ਼ਾਂ ਦੀ ਜਾਨ ਖਤਰੇ ਵਿਚ ਹੈ। ਸਵੇਰੇ ਤਕਰੀਬਨ 10 ਵਜੇ ਗੰਗਾਰਾਮ ਹਸਪਤਾਲ ਨੂੰ ਵੀ ਆਕਸੀਜਨ ਦੀ ਸਪਲਾਈ ਮਿਲ ਗਈ।

ਮੈਕਸ ਨੇ ਕੀਤੀ ਸੀ ਆਕਸੀਜਨ ਦੀ ਕਿੱਲਤ ਦੀ ਸ਼ਿਕਾਇਤ
ਦਿੱਲੀ ਦੇ ਹੀ ਮੈਕਸ ਹਸਪਤਾਲ ਵਲੋਂ ਸ਼ੁੱਕਰਵਾਰ ਸਵੇਰੇ ਹੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਦੇ ਹਸਪਤਾਲ ਵਿਚ ਆਕਸੀਜਨ ਦੀ ਕਿੱਲਤ ਹੈ। ਟਵੀਟ ਵਿਚ ਕਿਹਾ ਗਿਆ ਕਿ ਮੈਕਸ ਸਮਾਰਟ ਹਸਪਤਾਲ, ਮੈਕਸ ਹਸਪਤਾਲ ਸਾਕੇਤ ਵਿਚ ਕੁਝ ਘੰਟਿਆਂ ਦਾ ਹੀ ਆਕਸੀਜਨ ਬਚਿਆ ਹੈ। ਅਜਿਹਾ ਵਿਚ ਤੁਰੰਤ ਹੀ ਸਪਲਾਈ ਦੀ ਲੋੜ ਹੈ।

ਹਾਲਾਂਕਿ ਸਵੇਰੇ 10 ਵਜੇ ਦੇ ਨੇੜੇ ਮੈਕਸ ਸਾਕੇਤ ਹਸਪਤਾਲ ਨੂੰ ਆਕਸੀਜਨ ਦੀ ਸਪਲਾਈ ਮੁਹੱਈਆ ਕਰਾਈ ਗਈ। ਅਜੇ ਮੈਕਸ ਦੇ ਕੋਲ ਤਿੰਨ ਘੰਟਿਆਂ ਦੀ ਆਕਸੀਜਨ ਸਪਲਾਈ ਪਹੁੰਚ ਗਈ ਹੈ। ਡੀਸੀਪੀ ਸਾਊਥ ਦਿੱਲੀ ਦਾ ਕਹਿਣਾ ਹੈ ਕਿ ਮੈਕਸ ਨੂੰ ਆਕਸੀਜਨ ਮਿਲ ਗਿਆ ਹੈ, ਇਕ ਹੋਰ ਵਾਹਨ ਆਕਸੀਜਨ ਲੈ ਕੇ ਜਲਦੀ ਪਹੁੰਚ ਰਿਹਾ ਹੈ।

ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਕਈ ਹਸਪਤਾਲਾਂ ਵਿਚ ਬੀਤੇ ਦਿਨਾਂ ਤੋਂ ਹੀ ਆਕਸੀਜਨ ਦਾ ਸੰਕਟ ਹੈ। ਦਿੱਲੀ ਸਰਕਾਰ ਨੇ ਕੇਂਦਰ ਨੂੰ ਗੁਹਾਰ ਲਗਾਈ ਹੈ, ਕੇਂਦਰ ਨੇ ਕੋਟਾ ਵੀ ਵਧਾ ਦਿੱਤਾ ਹੈ। ਪਰ ਹਾਲਾਤ ਖਰਾਬ ਹੀ ਹੁੰਦੇ ਜਾ ਰਹੇ ਹਨ ਕਿਉਂਕਿ ਆਕਸੀਜਨ ਸਪਲਾਈ ਵਿਚ ਵੀ ਸਮਾਂ ਲੱਗ ਰਿਹਾ ਹੈ। ਦਿੱਲੀ ਦੇ ਕੁਝ ਹਸਪਤਾਲਾਂ ਨੂੰ ਆਕਸੀਜਨ ਸਪਲਾਈ ਦੀ ਮੰਗ ਦੇ ਲਈ ਹਾਈਕੋਰਟ ਦਾ ਰੁਖ ਕਰਨਾ ਪਿਆ।

ਦਿੱਲੀ ਵਿਚ ਹਾਲਾਤ
ਦਿੱਲੀ ਵਿਚ ਬੀਤੇ 24 ਘੰਟਿਆਂ ਵਿਚ 26,169 ਕੋਰੋਨਾ ਸਬੰਧੀ ਮਾਮਲੇ ਦਰਜ ਕੀਤੇ ਗਏ ਹਨ ਤੇ ਇਸੇ ਸਮੇਂ ਦੌਰਾਨ 306 ਲੋਕਾਂ ਦੀ ਮੌਤ ਹੋਈ ਹੈ। ਮੌਦੂਦਾ ਸਮੇਂ ਵਿਚ ਦਿੱਲੀ ਵਿਚ 91,618 ਐਕਟਿਵ ਕੇਸ ਹਨ ਤੇ ਕੁੱਲ ਮਾਮਲਿਆਂ ਦੀ ਗਿਣਤੀ 9,56,348 ਹੋ ਗਈ ਹੈ। ਇਸ ਦੇ ਨਾਲ ਹੀ ਦਿੱਲੀ ਵਿਚ ਕੁੱਲ ਮਾਮਲਿਆਂ ਦਾ ਅੰਕੜਾ 13,193 ਹੋ ਗਿਆ ਹੈ।

Get the latest update about Hospital, check out more about Truescoop, issue, oxygen & coronavirus

Like us on Facebook or follow us on Twitter for more updates.