ਤੀਸ ਹਜ਼ਾਰੀ ਕੋਰਟ : ਦਿੱਲੀ ਹਾਈਕੋਰਟ ਦੇ ਹੁਕਮ ਤੋਂ ਬਾਅਦ ਵਕੀਲਾਂ ਨੇ ਖ਼ਤਮ ਕੀਤੀ ਹੜਤਾਲ

ਦਿੱਲੀ 'ਚ ਵਕੀਲਾਂ ਨੇ ਸ਼ੁੱਕਰਵਾਰ ਸ਼ਾਮ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ। ਤੀਸਹਜ਼ਾਰੀ ਕੋਰਟ ਕੰਪਲੈਕਸ 'ਚ ਵਕੀਲਾਂ ਅਤੇ ਪੁਲਸ ਦਰਮਿਆਨ ਹੋਈ ਝੜਪ ਤੋਂ ਬਾਅਦ ਦੋ ਨਵੰਬਰ ਤੋਂ ਵਕੀਲ ਹੜਤਾਲ 'ਤੇ ਸੀ। ਵਕੀਲਾਂ ਨੇ ਕਿਹਾ ਕਿ ਹੜਤਾਲ ਖ਼ਤਮ ਹੋਣ ਤੋਂ ਬਾਅਦ ਦਿੱਲੀ...

ਨਵੀਂ ਦਿੱਲੀ— ਦਿੱਲੀ 'ਚ ਵਕੀਲਾਂ ਨੇ ਸ਼ੁੱਕਰਵਾਰ ਸ਼ਾਮ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ। ਤੀਸਹਜ਼ਾਰੀ ਕੋਰਟ ਕੰਪਲੈਕਸ 'ਚ ਵਕੀਲਾਂ ਅਤੇ ਪੁਲਸ ਦਰਮਿਆਨ ਹੋਈ ਝੜਪ ਤੋਂ ਬਾਅਦ ਦੋ ਨਵੰਬਰ ਤੋਂ ਵਕੀਲ ਹੜਤਾਲ 'ਤੇ ਸੀ। ਵਕੀਲਾਂ ਨੇ ਕਿਹਾ ਕਿ ਹੜਤਾਲ ਖ਼ਤਮ ਹੋਣ ਤੋਂ ਬਾਅਦ ਦਿੱਲੀ ਦੀਆਂ ਸਾਰੀਆਂ ਅਦਾਲਤਾਂ 'ਚ ਸ਼ਨੀਵਾਰ ਤੋਂ ਕੰਮ ਸ਼ੁਰੂ ਹੋ ਜਾਵੇਗਾ। ਉਧਰ ਦਿੱਲੀ ਪੁਲਸ ਵੀ ਸ਼ੁੱਕਰਵਾਰ ਨੂੰ ਕੰਮ 'ਤੇ ਵਾਪਸੀ ਕਰ ਚੁੱਕੀ ਹੈ। ਦਿੱਲੀ 'ਚ ਆਲ ਬਾਰ ਐਸੋਸਿਏਸ਼ਨ ਦੇ ਕੋਰਡਿਨੇਸ਼ਨ ਕਮੇਟੀ ਦੇ ਚੇਅਰਮੈਨ ਮਹਾਵੀਰ ਸ਼ਰਮਾ ਨੇ ਕਿਹਾ, “ਅਸੀਂ ਅਦਾਲਤ ਦੇ ਹੁਕਮਾਂ ਦੀ ਇੱਜ਼ਤ ਕਰਦੇ ਹਾਂ ਅਤੇ ਕੰਮ 'ਤੇ ਵਾਪਸੀ ਕਰਨ ਦਾ ਫੈਸਲਾ ਲੈਂਦੇ ਹਾਂ।

ਸਬਰੀਮਾਲਾ ਦੇ ਕਪਾਟ ਅੱਜ ਖੁੱਲ੍ਹਣਗੇ, ਰਾਜ ਸਰਕਾਰ ਨੇ ਕਿਹਾ— ਮੰਦਰ ਪ੍ਰਦਰਸ਼ਨ ਦੀ ਜਗ੍ਹਾ ਨਹੀਂ

ਸ਼ਨੀਵਾਰ ਨੂੰ ਸਾਰੇ ਕੰਮ 'ਤੇ ਹੋਣਗੇ। ਅਸੀਂ ਸਾਰੇ ਸਮੂਹਾਂ ਵੱਲੋਂ ਸਾਥ ਦੇਣ ਦਾ ਧੰਨਵਾਦ ਕਰਦੇ ਹਾਂ। ਦੱਸ ਦੇਈਏ ਕਿ ਅਦਾਲਤ ਕੰਪਲੈਕਸ਼ਨ 'ਚ 2 ਨਵੰਬਰ ਨੂੰ ਪਾਰਕਿੰਗ ਵਿਵਾਦ ਤੋਂ ਬਾਅਦ ਪੁਲਸ ਨੇ ਵੀਰਵਾਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਵਿਵਾਦ ਤੋਂ ਬਾਅਦ ਵਕੀਲਾਂ ਅਤੇ ਪੁਲਿਸ ਨੇ ਵੱਖ-ਵੱਖ ਰੇਲੀਆਂ ਕਰ ਨਿਆਂ ਦੀ ਮੰਗ ਕੀਤੀ ਸੀ। ਇਸ ਝੜਪ ਤੋਂ ਬਾਅਦ ਪੁਲਿਸ ਨੇ ਤੀਸ ਹਜ਼ਾਰੀ ਕੋਰਟ ਦੀ ਸੁਰੱਖਿਆ ਦਾ ਕੰਮ ਵੇਖਣਾ ਬੰਦ ਕਰ ਦਿੱਤਾ ਸੀ।

Get the latest update about Tis Hazari Court, check out more about True Scoop News, Delhi District Bar Coordination Committee, Lawyers Strike & National News In Punjabi

Like us on Facebook or follow us on Twitter for more updates.