Delhi Election 2020 : SC ਨੇ ਕੇਂਦਰ ਨੂੰ ਭੇਜਿਆ ਨੋਟਿਸ, ਨਾ ਹੋਵੇ ਪਲਾਸਟਿਕ ਦੀ ਵਰਤੋਂ  

ਸੁਪਰੀਮ ਕੋਰਟ ਨੇ ਦਿੱਲੀ ਇਲੈਕਸ਼ਨ 2020 ਚੋਣਾਂ ਦੌਰਾਨ ਪਲਾਸਟਿਕ, ਖਾਸ ਤੌਰ 'ਤੇ ...

ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਦਿੱਲੀ ਇਲੈਕਸ਼ਨ 2020 ਚੋਣਾਂ ਦੌਰਾਨ ਪਲਾਸਟਿਕ, ਖਾਸ ਤੌਰ 'ਤੇ ਬੈਨਰਾਂ, ਹੋਰਡਿੰਗ ਦੇ ਇਸਤੇਮਾਲ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕੇਂਦਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ।   ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਵੀਰਵਾਰ ਨੂੰ ਇਹ ਹੁਕਮ ਕੇਂਦਰ ਸਰਕਾਰ ਨੂੰ ਦਿੱਤਾ ਹੈ।ਬੈਂਚ ਨੇ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਅਤੇ ਚੋਣ ਕਮਿਸ਼ਨ ਨੂੰ 4 ਹਫਤੇ ਦੇ ਅੰਦਰ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ। ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਗ੍ਰੀਨ ਟ੍ਰਿਬਿਊਨਲ ਦੀਆਂ ਚੋਣਾਂ 'ਚ ਪੀਵੀਸੀ ਬੈਨਰਾਂ ਦੇ ਇਸਤੇਮਾਲ 'ਤੇ ਪ੍ਰਤੀਬੰਧ ਲਗਾਉਣ ਲਈ ਹੁਕਮ ਨਹੀਂ ਦਿੱਤਾ ਗਿਆ ਹੈ, ਜਦਕਿ ਇਹ ਇਕ ਵੱਡੀ ਸਮੱਸਆਿ ਹੈ। ਟ੍ਰਿਬਿਊਨਲ ਨੇ ਚੋਣ ਕਮਿਸ਼ਨ ਅਤੇ ਸਾਰੇ ਸੂਬਿਆਂ ਦੀਆਂ ਮੁੱਖ ਚੋਣਾਂ 'ਤੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਪਲਾਸਟਿਕ ਦੇ ਇਸਤੇਮਾਲ ਵਿਰੁੱਧ ਜਾਰੀ ਸਲਾਹ ਦੇਣ ਦੇ ਤਰੀਕੇ ਨਾਲ ਅਮਲ ਸੁਨਿਸ਼ਚਿਤ ਕੀਤਾ ਜਾਵੇ। ਵਿਲਸਨ ਨੇ ਦਾਅਵਾ ਕੀਤਾ ਸੀ ਕਿ ਚੋਣਾਂ ਦੌਰਾਨ ਪਲਾਸਟਿਕ ਤੋਂ ਤਿਆਰ ਕੀਤੀਆਂ ਗਈਆਂ ਸਮੱਗਰੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਬਾਅਦ 'ਚ ਇਸ ਨੂੰ ਕੂੜੇ ਦੇ ਰੂਪ 'ਚ ਸੁੱਟ ਦਿੱਤਾ ਜਾਂਦਾ ਹੈ, ਜੋ ਵਾਤਾਵਰਣ ਲਈ ਹਾਨੀਕਾਰਕ ਹੈ।

'ਸਿੱਖ ਫਾਰ ਜਸਟਿਸ' 'ਤੇ ਲੱਗੀ ਇਕ ਹੋਰ ਪਾਬੰਦੀ

 

Get the latest update about Punjabi News, check out more about Center, Notices, Delhi Election 2020 & SC

Like us on Facebook or follow us on Twitter for more updates.