ਦਿੱਲੀ 'ਚ ਕੋਰੋਨਾ ਮਾਮਲਿਆਂ 'ਚ ਆਈ ਕਮੀ, 24 ਘੰਟਿਆਂ 'ਚ 12651 ਨਵੇਂ ਮਾਮਲੇ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਕਮੀ ਦਰਜ ਕੀਤੀ ਗਈ ਹੈ। ਬੀਤੇ 24 ਘੰਟਿਆਂ ਦੌ...

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਕਮੀ ਦਰਜ ਕੀਤੀ ਗਈ ਹੈ। ਬੀਤੇ 24 ਘੰਟਿਆਂ ਦੌਰਾਨ ਸੂਬੇ ਵਿਚ ਕੋਰੋਨਾ ਦੇ 12,651 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਵਾਲਾ ਇਸ ਦੌਰਾਨ ਕੋਰੋਨਾ ਦੇ ਚੱਲਦੇ 319 ਮਰੀਜ਼ਾਂ ਦੀ ਮੌਤ ਹੋਈ ਹੈ। ਰਾਜਧਾਨੀ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 85,258 ਹੈ। ਦਿੱਲੀ ਵਿਚ ਇਨਫੈਕਸ਼ਨ ਦਰ ਘੱਟ ਕੇ 20 ਫੀਸਦੀ ਤੋਂ ਘੱਟ ਹੋ ਗਈ ਹੈ। ਇਥੇ ਕੋਰੋਨਾ ਇਨਫੈਕਸ਼ਨ ਦਰ ਹੁਣ 19.10 ਫੀਸਦੀ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਵਿਚ ਕੋਰੋਨਾ ਦੀ ਰਫਤਾਰ ਨੂੰ ਰੋਕਣ ਲਈ ਲਾਇਆ ਗਿਆ ਲਾਕਡਾਊਨ ਹੁਣ ਇਕ ਹਫਤੇ ਦੇ ਲਈ ਹੋ ਵਧਾ ਦਿੱਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਵਿਚ ਜੋ ਲਾਕਡਾਊਨ ਪਹਿਲਾਂ 10 ਮਈ ਨੂੰ ਖਤਮ ਹੋਣਾ ਸੀ ਹੁਣ ਉਹ 17 ਮਈ ਦੀ ਸਵੇਰੇ ਤੱਕ ਲਾਗੂ ਹੋਵੇਗਾ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਇਸ ਵਾਰ ਦਾ ਲਾਕਡਾਊਨ ਜ਼ਿਆਦਾ ਸਖਤ ਹੋਵੇਗਾ ਤਾਂਕਿ ਇਨਫੈਕਸ਼ਨ ਦੀ ਰਫਤਾਰ ਨੂੰ ਕਾਬੂ ਵਿਚ ਕੀਤਾ ਜਾ ਸਕੇ।

ਦਿੱਲੀ ਵਿਚ ਵੈਕਸੀਨ ਦੀ ਕਮੀ
ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਚਾਹੇ ਕਮੀ ਦੇਖੀ ਜਾ ਰਹੀ ਹੋਵੇ ਪਰ ਰਾਜਧਾਨੀ ਵਿਚ ਵੈਕਸੀਨ ਦਾ ਸੰਕਟ ਅਜੇ ਵੀ ਜਾਰੀ ਹੈ। ਦਿੱਲੀ ਵਿਚ ਇਸ ਵੇਲੇ ਰੋਜ਼ਾਨਾ ਤਕਰੀਬਨ 1 ਲੱਖ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਜਾ ਰਹੀ ਹੈ। ਪਰ ਇਸ ਲਿਹਾਜ਼ ਨਾਲ ਰਾਜਧਾਨੀ ਵਿਚ ਵੈਕਸੀਨ ਦੀ ਡੋਜ਼ ਬਹੁਤ ਘੱਟ ਹੈ। 8 ਮਈ ਨੂੰ  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਹੁਣ ਸਾਡੇ ਇਥੇ ਸਿਰਫ 5-6 ਦਿਨ ਦਾ ਸਟਾਕ ਰਹਿ ਗਿਆ ਹੈ। ਇਸ ਕਾਰਨ ਦਿੱਲੀ ਵਿਚ ਟੀਕਾਕਰਨ ਰਫਤਾਰ ਨਹੀਂ ਫੜ੍ਹ ਪਾ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਹਤ ਮੰਤਰਾਲਾ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈੱਕ ਨੂੰ ਦਿੱਲੀ ਨੂੰ ਹਰ ਮਹੀਨੇ 60 ਲੱਖ ਡੋਜ਼ ਸਪਲਾਈ ਕਰਨ ਦੇ ਹੁਕਮ ਦੇਵੇ।

Get the latest update about Delhi, check out more about 319deaths, 24 hour, news cases & Coronavirus

Like us on Facebook or follow us on Twitter for more updates.