ਪਤੀ ਦੀ 30% ਸੈਲਰੀ 'ਤੇ ਪਤਨੀ ਦਾ ਹੱਕ, ਦਿੱਲੀ ਹਾਈਕੋਰਟ ਵਲੋਂ ਹੁਕਮ

ਦਿੱਲੀ ਹਾਈਕੋਰਟ ਨੇ ਗੁਜ਼ਾਰਾ ਭੱਤੇ ਦੇ ਇਕ ਮਾਮਲੇ 'ਚ ਸੁਣਵਾਈ ਕਰਦਿਆਂ ਕਿਹਾ ਕਿ ਪਤਨੀ ਨੂੰ ਪਤੀ ਦੀ ਤਨਖ਼ਾਹ ਦਾ 30 ਫੀਸਦੀ ਹਿੱਸਾ ਮਿਲਣਾ ਚਾਹੀਦਾ ਹੈ। ਅਦਾਲਤ ਨੇ...

ਨਵੀਂ ਦਿੱਲੀ— ਦਿੱਲੀ ਹਾਈਕੋਰਟ ਨੇ ਗੁਜ਼ਾਰਾ ਭੱਤੇ ਦੇ ਇਕ ਮਾਮਲੇ 'ਚ ਸੁਣਵਾਈ ਕਰਦਿਆਂ ਕਿਹਾ ਕਿ ਪਤਨੀ ਨੂੰ ਪਤੀ ਦੀ ਤਨਖ਼ਾਹ ਦਾ 30 ਫੀਸਦੀ ਹਿੱਸਾ ਮਿਲਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਜੇਕਰ ਪਰਿਵਾਰ 'ਚ ਕੋਈ ਹੋਰ ਨਿਰਭਰ ਨਹੀਂ ਹੈ ਤਾਂ ਪਤੀ ਦੀ ਕੁੱਲ ਆਮਦਨ ਨੂੰ ਦੋ ਹਿੱਸਿਆਂ 'ਚ ਵੰਡਿਆ ਜਾਣਾ ਚਾਹੀਦਾ ਹੈ, ਜਿਸ 'ਚੋਂ ਇਕ ਹਿੱਸਾ ਪਤੀ ਦਾ ਤੇ ਦੂਜਾ ਹਿੱਸਾ ਪਤਨੀ ਨੂੰ ਮਿਲਣਾ ਚਾਹੀਦਾ ਹੈ। ਹੁਕਮ ਦੀ ਸੁਣਵਾਈ ਕਰਦਿਆਂ ਬੈਂਚ ਦੇ ਜਸਟਿਸ ਸੰਜੀਵ ਸਚਦੇਵਾ ਨੇ ਹੇਠਲੀ ਅਦਾਲਤ ਦੇ ਉਹ ਹੁਕਮ ਨੂੰ ਖਾਰਿਜ ਕਰ ਦਿੱਤਾ, ਜਿਸ 'ਚ ਪਟੀਸ਼ਨਰ-ਪਤਨੀ ਨੂੰ ਬਚਾਅ ਪੱਖ ਦੇ ਪਤੀ ਦੀ ਕੁੱਲ ਆਮਦਨ ਦਾ 15 ਫੀਸਦੀ ਗੁਜ਼ਾਰਾ ਭੱਤੇ ਵਜੋਂ ਦੇਣ ਦਾ ਹੁਕਮ ਦਿੱਤਾ ਗਿਆ ਸੀ। ਮਾਮਲੇ ਮੁਤਾਬਕ ਮਾਰਚ 2006 ਨੂੰ ਸੀ.ਆਈ.ਐੱਸ.ਐੱਸ ਇੰਸਪੈਕਟਰ ਧਰਮਿੰਦਰ ਸਿੰਘ ਵਿਸ਼ਟ ਦਾ ਵਿਆਹ ਬਬੀਤਾ ਵਿਸ਼ਟ ਨਾਲ ਹੋਇਆ ਸੀ।

ਉੜੀਸਾ 'ਚ 5.5 ਲੱਖ ਘਰ ਹੋਏ ਤਬਾਹ, ਸਰਕਾਰ ਨੂੰ 9 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ

ਅਕਤੂਬਰ 2006 'ਚ ਪਤੀ-ਪਤਨੀ ਨੇ ਵੱਖਰੇ ਤੌਰ 'ਤੇ ਰਹਿਣਾ ਸ਼ੁਰੂ ਕਰ ਦਿੱਤਾ। ਮਾਮਲਾ ਅਦਾਲਤ 'ਚ ਪਹੁੰਚਣ ਤੋਂ ਬਾਅਦ, ਅਦਾਲਤ ਨੇ ਸੀ.ਪੀ.ਸੀ 1973 'ਚ ਸੈਕਸ਼ਨ 125 ਫਰਵਰੀ 2008 'ਚ ਅੰਤਰਿਮ ਆਦੇਸ਼ ਪਾਸ ਕਰ ਦਿੱਤਾ। ਇਸ 'ਚ, ਪਤਨੀ ਨੂੰ ਆਪਣੇ ਪਤੀ ਦੀ ਕੁੱਲ ਆਮਦਨ ਦਾ 30 ਫੀਸਦੀ ਹਿੱਸੇ ਨੂੰ ਗੁਜ਼ਾਰਾ ਭੱਤੇ ਵਜੋਂ ਦੇਣ ਦਾ ਹੁਕਮ ਦਿੱਤਾ ਗਿਆ। ਟਰਾਇਲ ਕੋਰਟ 'ਚ ਸਬੂਤ ਪੇਸ਼ ਕਰਨ ਤੋਂ ਬਾਅਦ ਅਦਾਲਤ ਨੇ ਗੁਜ਼ਾਰਾ ਭੱਤਾ ਦੀ ਰਕਮ 30 ਤੋਂ ਘਟਾ ਕੇ 15 ਫੀਸਦੀ ਕਰ ਦਿੱਤੀ ਸੀ। ਇਸ 'ਤੇ ਪਤਨੀ ਨੇ ਕਿਹਾ ਕਿ ਇਹ ਰਕਮ ਉਸ ਦੇ ਪਿਤਾ ਵੱਲੋਂ ਪਰਿਵਾਰ ਦੇ ਰੋਜ਼ਾਨਾ ਖਰਚਿਆਂ ਲਈ ਦਿੱਤੀ ਜਾਂਦੀ ਹੈ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਜਦ ਪਰਿਵਾਰ 'ਚ ਪਤੀ ਜਾਂ ਪਤਨੀ ਤੋਂ ਇਲਾਵਾ ਕੋਈ ਹੋਰ ਨਿਰਭਰ ਨਹੀਂ ਹੁੰਦਾ ਤਾਂ ਕੁੱਲ ਆਮਦਨ ਦੋ ਹਿੱਸਿਆਂ 'ਚ ਵੰਡੀ ਜਾਣੀ ਚਾਹੀਦੀ ਹੈ। ਇਸ 'ਚ ਇਕ ਹਿੱਸਾ ਨੂੰ ਪਤੀ ਨੂੰ ਤੇ ਦੂਸਰਾ ਹਿੱਸਾ ਪਤਨੀ ਨੂੰ ਜਾਣਾ ਚਾਹੀਦਾ ਹੈ।

Get the latest update about True Scoop News, check out more about National News, News In Punjabi, Delhi News & Delhi High Court

Like us on Facebook or follow us on Twitter for more updates.