ਆਕਸੀਜਨ ਸ਼ਾਰਟੇਜ 'ਤੇ HC ਦੀ ਕੇਂਦਰ ਨੂੰ ਫਟਕਾਰ, ਕਿਹਾ-'ਤੁਸੀਂ ਅੱਖਾਂ ਬੰਦ ਕਰ ਸਕਦੇ ਹੋ, ਅਸੀਂ ਨਹੀਂ'

ਰਾਜਧਾਨੀ ਦਿੱਲੀ ਵਿਚ ਕੋਰੋਨਾ ਦੀ ਬੇਕਾਬੂ ਰਫਤਾਰ ਦੇ ਵਿਚਾਲੇ ਆਕਸੀਜਨ ਦੀ ਕਿੱਲਤ ਵੀ ਜਾਰੀ ਹੈ। ਮੰਗਲ...

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਕੋਰੋਨਾ ਦੀ ਬੇਕਾਬੂ ਰਫਤਾਰ ਦੇ ਵਿਚਾਲੇ ਆਕਸੀਜਨ ਦੀ ਕਿੱਲਤ ਵੀ ਜਾਰੀ ਹੈ। ਮੰਗਲਵਾਰ ਨੂੰ ਇਕ ਵਾਰ ਫਿਰ ਹਾਈਕੋਰਟ ਵਿਚ ਇਸ ਮਾਮਲੇ ਉੱਤੇ ਸੁਣਵਾਈ ਹੋਈ। ਦਿੱਲੀ ਹਾਈਕੋਰਟ ਨੇ ਇਕ ਵਾਰ ਫਿਰ ਆਕਸੀਜਨ ਦੀ ਕਿੱਲਤ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਫਟਕਾਰ ਲਾਈ ਹੈ।

ਸੁਣਵਾਈ ਦੌਰਾਨ ਹਾਈ ਕੋਰਟ ਨੇ ਕੇਂਦਰ ਨੂੰ ਕਿਹਾ ਹੈ ਕਿ ਤੁਸੀਂ ਅੱਖਾਂ ਬੰਦ ਕਰ ਸਕਦੇ ਹੋ ਪਰ ਅਸੀਂ ਨਹੀਂ। ਹਾਈ ਕੋਰਟ ਵਿਚ ਅਮਿਕਸ ਕਿਊਰੀ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਵਿਚ ਕਈ ਲੋਕ ਆਕਸੀਜਨ ਦੀ ਕਮੀ ਦੇ ਕਾਰਨ ਮਰ ਰਹੇ ਹਨ।

ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਮਹਾਰਾਸ਼ਟਰ ਵਿਚ ਇਸ ਵੇਲੇ ਆਕਸੀਜਨ ਦੀ ਖਪਤ ਘੱਟ ਹੈ ਤਾਂ ਉਥੋਂ ਦੇ ਕੁਝ ਟੈਂਕਰ ਦਿੱਲੀ ਭੇਜੇ ਜਾ ਸਕਦੇ ਹਨ। ਕੇਂਦਰ ਨੇ ਅਦਾਲਤ ਵਿਚ ਦੱਸਿਆ ਕਿ ਅਸੀਂ ਅੱਜ ਕੇਰਟ ਦੇ ਸਾਹਮਣੇ ਆਪਣੀ ਅਨੁਪਾਲਣ ਰਿਪੋਰਟ ਦਾਖਲ ਕਰ ਰਹੇ ਹਨ, ਅਸੀਂ ਇਸ ਤੱਥ ਉੱਤੇ ਨਹੀਂ ਜਾਵਾਂਗੇ ਕਿ 700 MT ਦੀ ਸਪਲਾਈ ਕਰਨੀ ਹੈ ਜਾਂ ਗੈਸ ਦੇ ਬਾਕੀ ਕੋਟੇ ਨੂੰ ਪੂਰਾ ਕਰਨਾ ਹੈ।

ਅਦਾਲਤ ਵਿਚ ਫਿਰ ਆਹਮਣੇ-ਸਾਹਮਣੇ ਆਏ ਕੇਂਦਰ-ਸੂਬੇ
ਹਾਈ ਕੋਰਟ ਵਿਚ ਏਮੈਕਸ ਕਿਊਰੀ ਨੇ ਸੁਝਾਅ ਦਿੱਤਾ ਹੈ ਕਿ ਕੁਝ ਥਾਵਾਂ ਉੱਤੇ ਆਕਸੀਜਨ ਨੂੰ ਸਟੋਰ ਕੀਤਾ ਜਾ ਸਕਦਾ ਹੈ, ਜਿਸ ਨਾਲ ਕਮੀ ਦਾ ਸੰਕਟ ਘੱਟ ਹੋ ਸਕੇ। ਦਿੱਲੀ ਹਾਈ ਕੋਰਟ ਨੇ ਕੇਂਦਰ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਦਿੱਲੀ ਨੂੰ 700MT ਆਕਸੀਜਨ ਦੇਣ ਨੂੰ ਕਿਹਾ ਹੈ, ਅਜਿਹੇ ਵਿਚ ਇੰਨਾ ਮਿਲਣਾ ਹੀ ਚਾਹੀਦਾ ਹੈ।

ਦਿੱਲੀ ਸਰਕਾਰ ਨੇ ਅਦਾਲਤ ਵਿਚ ਦੋਸ਼ ਲਗਾਇਆ ਹੈ ਕਿ ਆਕਸੀਜਨ ਦੀ ਸਪਲਾਈ, ਟੈਂਕਰ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ ਹੈ। ਜਦਕਿ ਕੇਂਦਰ ਸਰਕਾਰ ਨੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਬੀਤੇ ਦਿਨ ਹੀ ਦਿੱਲੀ ਨੂੰ 12 ਵਧੇਰੇ ਆਕਸੀਜਨ ਟੈਂਕਰ ਅਲਾਟ ਕੀਤੇ ਗਏ ਹਨ।

ਸੂਬਾ ਸਰਕਾਰ ਨੇ ਦੋਸ਼ ਲਗਾਇਆ ਹੈ ਕਿ ਆਕਸੀਜਨ ਦੀ ਕਮੀ ਦੇ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ ਪਰ ਕੇਂਦਰ ਸਹੀ ਤਰ੍ਹਾਂ ਸਪਲਾਈ ਨਹੀਂ ਕਰ ਰਿਹਾ ਹੈ। ਸੁਣਵਾਈ ਦੌਰਾਨ ਦੋਵਾਂ ਪੱਖਾਂ ਵਿਚ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਅਦਾਲਤ ਨੇ ਦਖਲ ਕੀਤਾ।

ਦਿੱਲੀ ਦੇ ਮੁਨੀ ਮਾਇਆਰਾਮ ਹਸਪਤਾਲ ਨੇ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਸਾਡੇ ਕੋਲ ਸਿਰਫ 30  ਆਕਸੀਜਨ ਬੈੱਡ ਹਨ ਪਰ ਸਾਨੂੰ ਨਕਾਰਿਆ ਨਹੀਂ ਜਾ ਸਕਦਾ ਹੈ ਤੇ ਸਾਨੂੰ ਆਕਸੀਜਨ ਦੀ ਸਖਤ ਲੋੜ ਹੈ। ਸਾਡੇ ਹਸਪਤਾਲ ਵਿਚ ਹਰ ਰੋਜ਼ ਮੌਤਾਂ ਹੋ ਰਹੀਆਂ ਹਨ ਤੇ ਸਰਕਾਰ ਆਕਸੀਜਨ ਦੀ ਸਪਲਾਈ ਕਰਨ ਵਿਚ ਅਸਫਲ ਰਹੀ ਹੈ। ਬੀਤੇ ਕਈ ਦਿਨਾਂ ਤੋਂ ਦਿੱਲੀ ਵਿਚ ਇਹੀ ਸਮੱਸਿਆ ਹੈ, ਅਜੇ ਤੱਕ ਅੱਧਾ ਦਰਜਨ ਤੋਂ ਵਧੇਰੇ ਹਸਪਤਾਲ ਆਕਸੀਜਨ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਕਰ ਚੁੱਕੇ ਹਨ।

Get the latest update about covid, check out more about Delhi, state government, Truescoopnews & High court

Like us on Facebook or follow us on Twitter for more updates.