ਵਿਆਹ ਦਾ ਵਾਅਦਾ ਕਰ ਲੜਕੀ ਨਾਲ ਸਰੀਰਕ ਸਬੰਧ ਬਣਾਉਣਾ ਹਰ ਵਾਰ ਰੇਪ ਨਹੀਂ: ਦਿੱਲੀ ਹਾਈ ਕੋਰਟ

ਦੇਸ਼ ਵਿਚ ਕਈ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਹਨ, ਜਿਨ੍ਹਾਂ ਵਿਚ ਮਹਿਲਾਵਾਂ ਪੁਰਸ਼ਾਂ ਉੱਤੇ ਰੇਪ ਦਾ ਦੋਸ਼ ਲਗਾ...

ਦੇਸ਼ ਵਿਚ ਕਈ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਹਨ, ਜਿਨ੍ਹਾਂ ਵਿਚ ਮਹਿਲਾਵਾਂ ਪੁਰਸ਼ਾਂ ਉੱਤੇ ਰੇਪ ਦਾ ਦੋਸ਼ ਲਗਾਉਂਦੀਆਂ ਹਨ ਕਿ ਪੁਲਸ ਨੇ ਵਿਆਹ ਦਾ ਵਾਅਦਾ ਕਰ ਕੇ ਉਨ੍ਹਾਂ ਦੇ ਨਾਲ ਸਰੀਰਕ ਸਬੰਧ ਬਣਾਏ ਹਨ। ਅਜਿਹੇ ਵਿਚ ਪੁਰਸ਼ਾਂ ਵਲੋਂ ਵਿਆਹ ਤੋਂ ਇਨਕਾਰ ਕਰਨ ਉੱਤੇ ਔਰਤਾਂ ਕਈ ਵਾਰ ਉਨ੍ਹਾਂ ਉੱਤੇ ਰੇਪ ਅਤੇ ਧੋਖਾਧੜੀ ਦੇ ਕੇਸ ਵੀ ਦਰਜ ਕਰਵਾ ਦਿੰਦੀਆਂ ਹਨ। ਅਜਿਹੇ ਹੀ ਇਕ ਮਾਮਲੇ ਵਿਚ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਵਿਆਹ ਦੇ ਵਾਅਦੇ ਉੱਤੇ ਸਰੀਰਕ ਸਬੰਧ ਬਣਾਉਣਾ ਹਰ ਵਾਰ ਰੇਪ ਨਹੀਂ ਹੈ।

ਇਕ ਮਹਿਲਾ ਵਲੋਂ ਦਾਖਲ ਕੀਤੇ ਗਏ ਰੇਪ ਕੇਸ ਦੀ ਸੁਣਵਾਈ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਜੇਕਰ ਮਹਿਲਾ ਲੰਬੇ ਸਮੇਂ ਤੱਕ ਆਪਣੀ ਮਰਜ਼ੀ ਨਾਲ ਸਰੀਰਕ ਸਬੰਧ ਬਣਾਉਣ ਲਈ ਸਹਿਮਤ ਹੈ ਤਾਂ ਅਜਿਹਾ ਸਥਿਤੀ ਵਿਚ ਵਿਆਦ ਦਾ ਵਾਅਦਾ ਕਰ ਕੇ ਸੈਕਸ ਕਰਨਾ ਰੇਪ ਨਹੀਂ ਹੈ। ਅਸਲ ਵਿਚ ਇਕ ਮਹਿਲਾ ਨੇ ਇਕ ਵਿਅਕਤੀ ਨਾਲ ਸਰੀਰਕ ਸਬੰਧ ਬਣਾਏ ਜਾਣ ਤੋਂ ਬਾਅਦ ਉਸ ਵਿਅਕਤੀ ਉੱਤੇ ਰੇਪ ਦਾ ਕੇਸ ਦਰਜ ਕਰ ਦਿੱਤਾ। ਇਸ ਕੇਸ ਵਿਅਕਤੀ ਨੇ ਮਹਿਲਾ ਨਾਲ ਵਿਆਹ ਦਾ ਵਾਅਦਾ ਕੀਤਾ ਸੀ। ਉਥੇ ਹੀ ਇਸ ਮਾਮਲੇ ਵਿਚ ਕੋਰਟ ਨੇ ਰੇਪ ਕੇਸ ਨੂੰ ਖਾਰਿਜ ਕਰ ਦਿੱਤਾ। ਇਸ ਮਾਮਲੇ ਵਿਚ ਹਾਈ ਕੋਰਟ ਨੇ ਟਰਾਇਲ ਕੋਰਟ ਦੇ ਫੈਸਲੇ ਨੂੰ ਸਹੀ ਮੰਨਿਆ ਤੇ ਵਿਅਕਤੀ ਨੂੰ ਰੇਪ ਕੇਸ ਤੋਂ ਬਰੀ ਕਰ ਦਿੱਤਾ।

ਕੋਰਟ ਨੇ ਕੀ ਕਿਹਾ?
ਦਿੱਲੀ ਹਾਈ ਕੋਰਟ ਨੇ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਕਿਹਾ ਕਿ ਜੇਕਰ ਸਰੀਰਕ ਸਬੰਧ ਲੰਬੇ ਸਮੇਂ ਤੱਕ ਚੱਲਦਾ ਰਹੇ ਤਾਂ ਇਸ ਵਿਚ ਵਿਆਹ ਦੇ ਵਾਅਦੇ ਨੂੰ ਸਰੀਰਕ ਸਬੰਧ ਦੇ ਲਈ ਲਾਲਚ ਦੇ ਤੌਰ ਉੱਤੇ ਨਹੀਂ ਦੇਖਿਆ ਜਾ ਸਕਦਾ ਹੈ। ਹਾਲਾਂਕਿ ਜਸਟਿਸ ਵਿਭੂ ਬਾਖਰੂ ਨੇ ਇਹ ਗੱਲ ਵੀ ਕਹੀ ਕਿ ਵਿਆਹ ਦਾ ਝੂਠਾ ਵਾਅਦਾ ਕਰ ਕੇ ਸੈਕਸ ਕਰਨ ਦੇ ਲਈ ਲਾਲਚ ਦੇ ਤੌਰ ਉੱਤੇ ਉਦੋਂ ਕਿਹਾ ਜਾ ਸਕਦਾ ਹੈ ਜਦੋਂ ਪੀੜਤ ਮਹਿਲਾ ਕਿਸੇ ਇਕ ਪਲ ਲਈ ਇਸ ਦੀ ਸ਼ਿਕਾਰ ਹੋਈ ਹੋਵੇ। ਅਜਿਹਾ ਉਦੋਂ ਹੋ ਸਕਦਾ ਹੈ ਜਦੋਂ ਲਾਲਚ ਦੇਣ ਵਾਲਾ ਵਿਅਕਤੀ ਆਪਣੀ ਗੱਲ ਉੱਤੇ ਟਿਕਿਆ ਹੋਇਆ ਨਹੀਂ ਰਹਿ ਸਕਦਾ ਹੈ। ਅਜਿਹੇ ਮਾਮਲੇ ਵਿਚ ਹੋ ਸਕਦਾ ਹੈ ਕਿ ਇਕ ਵਾਰ ਨੂੰ ਸਹਿਮਤੀ ਮਿਲ ਜਾਵੇ ਪਰ ਅਸਲ ਵਿਚ ਮਹਿਲਾ ਸੈਕਸ ਦੇ ਲਈ ਮਨਾ ਕਰਨਾ ਚਾਹੁੰਦੀ ਹੋਵੇ।

ਹਾਈ ਕੋਰਟ ਨੇ ਇਹ ਗੱਲ ਵੀ ਕਹੀ ਕਿ ਜੇਕਰ ਵਿਆਹ ਦਾ ਝੂਠਾ ਵਾਅਦਾ ਸਿਰਫ ਮਹਿਲਾ ਨਾਲ ਸੈਕਸ ਕਰਨ ਦੀ ਨੀਅਤ ਨਾਲ ਕੀਤਾ ਜਾਂਦਾ ਹੈ ਤਾਂ ਇਹ ਮਹਿਲਾ ਦੀ ਸਹਿਮਤੀ ਦੀ ਗਲਤ ਵਰਤੋਂ ਹੈ। ਇਸ ਮਾਮਲੇ ਵਿਚ ਆਈ.ਪੀ.ਸੀ. ਦੀ ਧਾਰਾ 375 ਦੇ ਤਹਿਤ ਰੇਪ ਦਾ ਕੇਸ ਦਰਜ ਹੁੰਦਾ ਹੈ। 

Get the latest update about delhi high court, check out more about marriage, rape & sex

Like us on Facebook or follow us on Twitter for more updates.