ਦਿੱਲੀ HC ਵੱਲੋਂ ਆਦੇਸ਼, ਹੁਣ ਬੀਮਾ ਕੰਪਨੀਆਂ 1 ਘੰਟੇ 'ਚ ਮੰਨਜੂਰ ਕਰਨ ਕੋਰੋਨਾ ਮਰੀਜਾਂ ਦੇ ਬਿਲ

ਕੋਰੋਨਾ ਮਰੀਜਾਂ ਨੂੰ ਹੁਣ ਹਸਪਤਾਲਾਂ ਵਿਚ ਖਾਲੀ ਬੈੱਡਸ ਦੇ ਲਈ ਜ਼ਿਆਦਾ ਦੇਰ ਤੱਕ ਇੰਤਜਾਰ...............

ਕੋਰੋਨਾ ਮਰੀਜਾਂ ਨੂੰ ਹੁਣ ਹਸਪਤਾਲਾਂ ਵਿਚ ਖਾਲੀ ਬੈੱਡਸ ਦੇ ਲਈ ਜ਼ਿਆਦਾ ਦੇਰ ਤੱਕ ਇੰਤਜਾਰ ਨਹੀ ਕਰਨਾ ਪਵੇਗਾ। ਦਰਅਸਲ ਦਿੱਲੀ ਹਾਈ ਕੋਰਟ ਨੇ ਬੀਮਾ ਕੰਪਨੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ। ਕਿ ਕੋਵਿਡ ਮਰੀਜਾਂ ਦੇ ਬਿਲ ਹੁਣ 1 ਘੰਟੇ ਵਿਚ ਹੀ ਪਾਸ ਕਰ ਦਿੱਤੇ ਜਾਣ। ਆਦਲਤ ਨੇ ਕਿਹਾ ਕਿ ਬੀਮਾ ਕੰਪਨੀਆਂ ਬਿਲ ਨੂੰ ਮੰਨਜੂਰੀ ਦੇਣ ਲਈ 6-7 ਘੰਟੇ ਨਹੀਂ ਲੈ ਸਕਦੀ। ਕਿਉਂਕਿ ਇਸ ਕਾਰਨ ਮਰੀਜਾਂ ਨੂੰ ਡਿਸਚਾਰਜ ਵਿਚ ਦੇਰੀ ਹੁੰਦੀ ਹੈ।

ਉੱਥੇ ਹੀ ਬੈੱਡਸ ਦੀ ਜ਼ਰੂਰਤ ਵਾਲਿਆ ਮਰੀਜਾਂ ਨੂੰ ਵੀ ਬਹੁਤ ਇੰਤਜਾਰ ਕਰਨਾ ਪੈਂਦਾ ਸੀ। ਆਦਲਤ ਨੇ ਚਿਤਾਵਣੀ ਦਿੰਦੇ ਹੋਏ ਕਿਹਾ ਹੈ ਕਿ, ਜੇਕਰ ਆਦਲਤ ਨੂੰ ਕੋਈ ਬੀਮਾ ਕੰਪਨੀ ਜਾ ਤੀਸਰੀ ਪਾਰਟੀ ਪ੍ਰੋਸੈਸਿੰਗ ਇੰਸ਼ੋਰੇਂਸ ਕਲੇਮ ਦੇ ਬਿਲ ਕਲੀਅਰ ਕਰਨ ਨੂੰ 6-7 ਘੰਟੇ ਲੈਣ ਦੀ ਜਾਨਕਾਰੀ ਮਿਲਦੀ ਹੈ, ਤਾਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਬੀਮਾ ਕੰਪਨੀਆਂ ਜਾ ਟੀਪੀਏ ਨੂੰ ਹਸਪਤਾਲਾਂ ਦੇ ਅਨੁਰੋਧ ਪ੍ਰਾਪਤ ਕਰਨ ਦੇ ਬਾਅਦ ਬਿਲ ਦੀ ਮੰਨਜੂਰੀ ਦੇਣ ਵਿਚ ਇਕ ਘੰਟੇ ਤੋਂ ਜ਼ਿਆਦਾ ਸਮੇਂ ਨਹੀਂ ਲਗਉਣਾ ਚਾਹੀਦਾ।

ਹਸਪਤਾਲਾਂ ਵਿਚ ਵੀ ਇਹ ਨਿਰਦੇਸ਼ ਦਿਤੇ ਗਏ ਹਨ, ਕਿ ਮਰੀਜ ਦੇ ਡਿਸਚਾਰਜ ਹੋਣ ਦੇ ਬਾਅਦ ਬਿੰਨਾ ਇੰਤਜਾਰ ਦੂਜੇ ਮਰੀਜ ਨੂੰ ਬੈੱਡ ਉਪਲਬਧ ਕਰ ਦਿਤਾ ਜਾਵੇ। ਇਹ ਫੈਸਲਾ ਕੋਰੋਨਾ ਦੇ ਵੱਧਦੇ ਮਾਮਲਿਆ ਨੂੰ ਦੇੜਦੇ ਹੋਏ ਲਿਆ ਗਿਆ ਹੈ। ਤਾਂ ਕਿ ਮਰੀਜਾਂ ਨੂੰ ਜ਼ਿਆਦਾ ਇੰਤਜਾਰ ਨਾ ਕਰਨਾ ਪਾਵੇ। ਕਿਉਂਕਿ ਦੇਰੀ ਹੋਣ ਤੇ ਕਿਸੇ ਜ਼ਰੂਰਤਮੰਦ ਦੀ ਜਾਨ ਜਾ ਸਕਦੀ ਹੈ। ਅਤੇ ਮਰੀਜਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਆਦਲਤ ਨੇ ਇਹ ਆਦੇਸ਼ ਉਸ ਸਮੇਂ ਦਿਤੇ ਜਦ ਬੀਮਾ ਕੰਪਨੀਆਂ ਬਿਲਾਂ ਦਾ ਭੁਗਤਾਨ ਕਰਨ ਵਿਚ ਦੇਰੀ ਕਰ ਰਹੀ ਸੀ। ਇਸ ਕਾਰਨ ਹਸਪਤਾਲ ਪ੍ਰਸ਼ਾਸ਼ਨ ਮਜਬੂਰੀ ਵਿਚ ਮਰੀਜ ਨੂੰ 8 ਤੋਂ 10 ਘੰਟੇ ਤੱਕ ਬੈੱਡ ਉਪਰ ਹੀ ਰੱਖਦਾ ਸੀ।

Get the latest update about one hour, check out more about insurance, high court, delhi & approve

Like us on Facebook or follow us on Twitter for more updates.