ਦਿੱਲੀ ਨੂੰ ਰੋਜ਼ਾਨਾ 700 ਮੀਟ੍ਰਿਕ ਟਨ ਆਕਸੀਜਨ ਦੀ ਲੋੜ, ਕੇਜਰੀਵਾਲ ਨੇ ਕੇਂਦਰ ਤੋਂ ਮੰਗੀ ਮਦਦ

ਰਾਜਧਾਨੀ ਦਿੱਲੀ ਵਿਚ ਕੋਰੋਨਾ ਨੂੰ ਲੈ ਕੇ ਵਿਗੜ ਚੁੱਕੇ ਹਾਲਾਤ ਦੇ ਵਿਚਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਆਕਸੀ...

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਕੋਰੋਨਾ ਨੂੰ ਲੈ ਕੇ ਵਿਗੜ ਚੁੱਕੇ ਹਾਲਾਤ ਦੇ ਵਿਚਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਆਕਸੀਜਨ ਦੀ ਕਮੀ ਨਾਲ ਕੁਝ ਦਿਨਾਂ ਤੋਂ ਦਿੱਲੀ ਵਿਚ ਹਫੜਾ-ਦਫੜੀ ਮਚੀ ਹੋਈ ਹੈ। ਦਿੱਲੀ ਨੂੰ 700 ਮੀਟ੍ਰਿਕ ਟਨ ਆਕਸੀਜਨ ਰੋਜ਼ਾਨਾ ਦੀ ਲੋੜ ਹੈ। ਸਰਕਾਰ ਦੀ ਮੰਗ ਉੱਤੇ ਕੇਂਦਰ ਸਰਕਾਰ ਨੇ ਬੁੱਧਵਾਰ ਦਿੱਲੀ ਨੂੰ 378 ਮੀਟ੍ਰਿਕ ਟਨ ਦਾ ਕੋਟਾ ਵਧਾ ਕੇ 480 ਮੀਟ੍ਰਿਕ ਟਨ ਕਰ ਦਿੱਤਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੂੰ ਕਈ ਕੰਪਨੀਆਂ ਤੋਂ ਆਕਸੀਜਨ ਆਉਣੀ ਹੈ। ਪਰ ਦੂਜੇ ਸੂਬਿਆਂ ਨੇ ਕੁਝ ਸਮੱਸਿਆ ਖੜ੍ਹੀ ਕੀਤੀ ਹੈ। ਦਿੱਲੀ ਆਉਣ ਵਾਲੀ ਆਕਸੀਜਨ ਨੂੰ ਰੋਕ ਦਿੱਤਾ ਗਿਆ ਹੈ। ਸੂਬੇ ਕਹਿ ਰਹੇ ਹਨ ਕਿ ਪਹਿਲਾਂ ਆਪਣੇ ਸੂਬੇ ਨੂੰ ਆਕਸੀਜਨ ਦੇਣਗੇ ਫਿਰ ਦਿੱਲੀ ਨੂੰ ਜਾਣ ਦੇਣਗੇ। ਇਹ ਠੀਕ ਗੱਲ ਨਹੀਂ ਹੈ। ਕੋਟਾ ਕੇਂਦਰ ਨੇ ਵਧਾਇਆ ਹੈ, ਇਸ ਲਈ ਦਿੱਲੀ ਦੇ ਹਿੱਸੇ ਦੀ ਆਕਸੀਜਨ ਮਿਲਣੀ ਚਾਹੀਦੀ ਹੈ।

ਅਰਵਿੰਦ ਕੇਂਜਰੀਵਾਲ ਨੇ ਕਿਹਾ ਕਿ ਇਹ ਸੰਟਕ ਦੀ ਘੜੀ ਹੈ, ਸਾਨੂੰ ਸੂਬਿਆਂ ਦੀਆਂ ਸਰਹੱਦਾਂ ਵਿਚ ਨਹੀਂ ਵੰਡੇ ਜਾਣਾ ਚਾਹੀਦਾ ਹੈ। ਜੇਕਰ ਅਸੀਂ ਸੂਬਿਆਂ ਵਿਚ ਵੰਡੇ ਗਏ ਤਾਂ ਭਾਰਤ ਨਹੀਂ ਬਚੇਗਾ। ਇਕ ਹੋ ਕੇ ਲੜਾਂਗੇ ਤਾਂ ਮਜ਼ਬੂਤ ਹੋਵਾਂਗੇ। ਦੂਜੇ ਸੂਬਿਆਂ ਨੂੰ ਅਪੀਲ ਹੈ ਕਿ ਅਸੀਂ ਸਾਰੇ ਇਕ ਹੋ ਕੇ ਲੜਾਂਗੇ ਤਾਂ ਚੰਗੀ ਤਰ੍ਹਾਂ ਲੜਾਈ ਲੜ੍ਹ ਸਕਾਂਗੇ। ਦਿੱਲੀ ਤੋਂ ਦੂਜੇ ਸੂਬਿਆਂ ਦੀ ਮਦਦ ਦੇਣੀ ਹੋਵੇਗੀ ਤਾਂ ਅਸੀਂ ਦੂਜੇ ਸੂਬਿਆਂ ਨੂੰ ਦੇਵਾਂਗੇ। ਡਾਕਟਰ ਕਿਸੇ ਸੂਬੇ ਨੂੰ ਦੇਣੇ ਹੋਣਗੇ ਤਾਂ ਅਸੀਂ ਉਹ ਵੀ ਕਰਾਂਗੇ। ਕੋਈ ਮਦਦ ਦੇਣੀ ਹੋਵੇਗੀ ਤਾਂ ਉਹ ਵੀ ਦੇਵਾਂਗੇ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਕੁਝ ਆਕਸੀਜਨ ਓਡਿਸ਼ਾ ਤੋਂ ਦੇਣ ਦੀ ਮਨਜ਼ੂਰੀ ਦਿੱਤੀ ਹੈ। ਉਥੋਂ ਆਕਸੀਜਨ ਆਉਣ ਵਿਚ ਸਮਾਂ ਲੱਗੇਗਾ। ਇਸ ਲਈ ਅਸੀਂ ਹਵਾਈ ਜਹਾਜ਼ ਦੇ ਰਾਹੀਂ ਆਕਸੀਜਨ ਲਿਆਵਾਂਗੇ। ਦਿੱਲੀ ਨੂੰ ਆਕਸੀਜਨ ਦੀ ਕਮੀ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਅਸੀਂ ਕੇਂਦਰ ਦੇ ਨਾਲ-ਨਾਲ ਦਿੱਲੀ ਹਾਈ ਕੋਰਟ ਦਾ ਵੀ ਧੰਨਵਾਦ ਕਰਦੇ ਹਾਂ। ਹਾਈ ਕੋਰਟ ਨੇ ਵੀ ਪਿਛਲੇ ਦੋ ਤਿੰਨ ਦਿਨਾਂ ਵਿਚ ਸਾਡੀ ਬਹੁਤ ਮਦਦ ਕੀਤੀ ਹੈ।

Get the latest update about Truescoop News, check out more about Truescoop, cm kejriwal, 700 tons & Delhi

Like us on Facebook or follow us on Twitter for more updates.