ਬ੍ਰਿਟੇਨ 'ਚ ਦਿੱਲੀ ਮਾਡਲ! ਪੀਐੱਮ ਉਮੀਦਵਾਰ ਰਿਸ਼ੀ ਸੁਨਕ ਨੇ 'ਮੁਫ਼ਤ ਬਿਜਲੀ' ਤੇ ਕੀਤਾ ਇਹ ਵਾਅਦਾ

ਉਨ੍ਹਾਂ ਵਾਅਦਾ ਕੀਤਾ ਹੈ ਕਿ ਘਰਾਂ ਦੇ ਬਿਜਲੀ ਬਿੱਲ 'ਤੇ ਕਰੀਬ 200 ਪਾਉਂਡ ਤੱਕ ਦੀ ਕਟੌਤੀ ਕੀਤੀ ਜਾਵੇਗੀ। ਜਿਸ ਤਰ੍ਹਾਂ ਪੰਜਾਬ ਅਤੇ ਦਿੱਲੀ ਚ 200 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ

ਬ੍ਰਿਟੇਨ 'ਚ ਪੀਐੱਮ ਉਮੀਦਵਾਰ ਰਿਸ਼ੀ ਸੁਨਕ ਨੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਵਾਂਗ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਵਾਅਦਾ ਕੀਤਾ ਹੈ ਕਿ ਘਰਾਂ ਦੇ ਬਿਜਲੀ ਬਿੱਲ 'ਤੇ ਕਰੀਬ 200 ਪਾਉਂਡ ਤੱਕ ਦੀ ਕਟੌਤੀ ਕੀਤੀ ਜਾਵੇਗੀ। ਜਿਸ ਤਰ੍ਹਾਂ ਪੰਜਾਬ ਅਤੇ ਦਿੱਲੀ 'ਚ 200 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ।

ਦਸ ਦਈਏ ਕਿ ਬੋਰਿਸ ਜਾਨਸਨ ਦੇ ਅਸਤੀਫੇ ਤੋਂ ਬਾਅਦ ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਵਿੱਚ ਲੀਡਰਸ਼ਿਪ ਚੋਣਾਂ ਹੋ ਰਹੀਆਂ ਹਨ। ਇਸ 'ਚ ਰਿਸ਼ੀ ਸੁਨਕ ਅਤੇ ਲਿਜ਼ ਟਰਸ ਵਿਚਾਲੇ ਮੁਕਾਬਲਾ ਹੋ ਰਿਹਾ ਹੈ। ਰਿਸ਼ੀ ਸੁਨਕ ਹਾਲ ਹੀ ਦੇ ਸਾਰੇ ਸਰਵੇਖਣਾਂ ਵਿੱਚ ਪਛੜਦੇ ਨਜ਼ਰ ਆ ਰਹੇ ਹਨ। ਅਜਿਹੇ 'ਚ ਉਨ੍ਹਾਂ ਦਾ ਇਹ ਐਲਾਨ ਕਾਫੀ ਅਹਿਮ ਸਾਬਤ ਹੋ ਸਕਦਾ ਹੈ।


ਇਕ ਚੈਨਲ ਨੂੰ ਦਿੱਤੇ ਇੰਟਰਵਿਓ 'ਚ ਉਨ੍ਹਾਂ ਕਿਹਾ ਕਿ ਉਹ ਊਰਜਾ ਬਿੱਲ 'ਤੇ ਵੈਟ ਨੂੰ ਘਟਾ ਦੇਣਗੇ। ਇਸ ਨਾਲ ਬਿੱਲਾਂ 'ਤੇ ਲਗਭਗ £200 ਦੀ ਬਚਤ ਹੋਵੇਗੀ। ਇਕ ਵੈੱਬਸਾਈਟ ਦੇ ਅਨੁਸਾਰ, ਲਗਭਗ ਇੱਕ ਚੌਥਾਈ ਪਰਿਵਾਰਾਂ ਨੇ ਬਿੱਲ 'ਤੇ £206 ਦਾ ਬਕਾਇਆ ਹੈ। ਇਹ ਰਕਮ ਸਿਰਫ਼ ਚਾਰ ਮਹੀਨਿਆਂ ਵਿੱਚ 10% ਵਧ ਗਈ ਹੈ। ਬ੍ਰਿਟੇਨ ਦੇ ਲੋਕ ਪਹਿਲਾਂ ਨਾਲੋਂ ਜ਼ਿਆਦਾ ਊਰਜਾ ਬਿੱਲਾਂ ਦਾ ਸਾਹਮਣਾ ਕਰ ਰਹੇ ਹਨ। ਇੱਕ ਤਾਜ਼ਾ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਊਰਜਾ ਬਿੱਲਾਂ ਦੀਆਂ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਹੈ। ਅਜਿਹੇ 'ਚ ਲੱਖਾਂ ਲੋਕ ਗਰੀਬੀ ਰੇਖਾ ਤੋਂ ਹੇਠਾਂ ਚਲੇ ਜਾਣਗੇ।

ਇਹ ਸੰਕਟ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਬ੍ਰਿਟੇਨ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣਾਂ ਹੋ ਰਹੀਆਂ ਹਨ। ਅਜਿਹੇ 'ਚ ਇਸ ਸੰਕਟ ਕਾਰਨ ਦੋਵਾਂ ਉਮੀਦਵਾਰਾਂ 'ਤੇ ਦਬਾਅ ਵਧ ਗਿਆ ਹੈ। ਇਸ ਦੇ ਨਾਲ ਹੀ ਇਹ ਸਵਾਲ ਉੱਠਣਾ ਸ਼ੁਰੂ ਹੋ ਰਿਹਾ ਹੈ ਕਿ ਕੀ ਇਸ ਸਾਲ ਦੇ ਅੰਤ ਤੱਕ ਭਾਰੀ ਉਦਯੋਗਾਂ ਅਤੇ ਘਰਾਂ ਨੂੰ ਬਿਜਲੀ ਬਲੈਕਆਊਟ ਦਾ ਸਾਹਮਣਾ ਕਰਨਾ ਪਵੇਗਾ?

Get the latest update about RISHI SUNAK, check out more about DELHI MODEL IN BRITAIN, WORLD NEWS, BRITISH PM CANDIDATE & RISHI SUNAK PM ELECTIONS

Like us on Facebook or follow us on Twitter for more updates.