ਵਿਆਜ਼ 'ਤੇ ਲਿਆ ਪੈਸਾ ਵਾਪਸ ਨਹੀਂ ਕੀਤਾ ਤਾਂ ਨੌਜਵਾਨ ਨੂੰ ਦਿੱਤੀ ਸਜ਼ਾ-ਏ-ਮੌਤ

ਦਿੱਲੀ ਨਾਲ ਲੱਗਦੇ ਸਾਈਬਰ ਸ਼ਹਿਰ ਗੁਰੂਗ੍ਰਾਮ ਦੇ ਸੈਕਟਰ 12 'ਚ ਬੀਤੀ ...

ਨਵੀਂ ਦਿੱਲੀ — ਦਿੱਲੀ ਨਾਲ ਲੱਗਦੇ ਸਾਈਬਰ ਸ਼ਹਿਰ ਗੁਰੂਗ੍ਰਾਮ ਦੇ ਸੈਕਟਰ 12 'ਚ ਬੀਤੀ 8 ਫ਼ਰਵਰੀ ਦੀ ਸਵੇਰ ਨੂੰ ਇੱਕ ਨੌਜਵਾਨ ਦੀ ਲਹੂ ਨਾਲ ਲਥਪਥ ਲਾਸ਼ ਮਿਲੀ ਸੀ।ਉਸ ਦੀ ਸ਼ਨਾਖ਼ਤ ਬੰਟੀ ਹਸੀਜਾ ਵਜੋਂ ਹੋਈ ਸੀ।ਹੁਣ ਪੁਲਸ ਇਸ ਕਤਲ ਕਾਂਡ ਦੀ ਤੈਅ ਤੱਕ ਪੁੱਜ ਗਈ ਹੈ।ਪੁਲਸ ਮੁਤਾਬਕ ਬੰਟੀ ਦਾ ਕਤਲ ਵਿਆਜ 'ਤੇ ਲਏ ਗਏ ਰੁਪਏ ਨਾ ਮੋੜਨ ਕਾਰਨ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ 'ਚ ਮੁਲਜ਼ਮ ਲਵਣ ਉਰਫ਼ ਵਿਜੇ ਬਤਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਗ੍ਰਿਫ਼ਤਾਰ ਮੁਲਜ਼ਮ ਲਵਣ ਨੂੰ ਕੱਲ੍ਹ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ। ਪੁਲਸ ਮੁਤਾਬਕ ਵਿਜੇ ਬਤਰਾ ਪਿਛਲੇ ਲੰਮੇ ਸਮੇਂ ਤੋਂ ਵਿਆਜ 'ਤੇ ਪੈਸੇ ਦੇ ਦਾ ਕੰਮ ਕਰ ਰਿਹਾ ਹੈ।ਪੁਲਸ ਨੂੰ ਹੁਣ ਆਸ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਰਾਹੀਂ ਕਈ ਹੋਰ ਮਾਮਲਿਆਂ ਦਾ ਖ਼ੁਲਾਸਾ ਹੋ ਸਕਦਾ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਲਵਣ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।

Delhi Election Results 2020 : ਵੋਟਾਂ ਦੀ ਗਿਣਤੀ ਸ਼ੁਰੂ, ਰੁਝਾਨਾਂ 'ਚ ਆਪ ਨੂੰ ਮਿਲਿਆ ਦੋ-ਤਿਹਾਈ ਬਹੁਮਤ

ਮੁਲਜ਼ਮ ਲਵਣ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਬੰਟੀ ਹਸੀਜਾ ਨੂੰ ਵਿਆਜ 'ਤੇ 40,000 ਰੁਪਏ ਦਿੱਤੇ ਸਨ।ਉਹ ਰਕਮ ਮੋੜਨ ਲਈ ਉਸ ਨੇ ਬੰਟੀ ਨੂੰ ਕਈ ਵਾਰ ਕਿਹਾ ਸੀ ਪਰ ਉਹ ਮੋੜ ਨਹੀਂ ਰਿਹਾ ਸੀ।ਮੁਲਜ਼ਮ ਵਿਜੇ ਬਤਰਾ ਨੇ ਯੋਜਨਾ ਬਣਾ ਕੇ ਹਸੀਜਾ ਨੂੰ ਬੰਟੀ ਨੂੰ ਆਪਣੀ ਵੈਗਨ–ਆਰ ਕਾਰ 'ਚ ਸ਼ਰਾਬ ਪਿਆ ਕੇ ਸਾਰਾ ਦਿਨ ਘੁਮਾਇਆ। ਪੁਲਿਸ ਮੁਤਾਬਕ ਮੁਲਜ਼ਮ ਵਿਜੇ ਬਤਰਾ ਤੇ ਬੰਟੀ ਨੇ ਸ਼ਰਾਬ ਦੇ ਨਸ਼ੇ 'ਚ ਇੱਕ–ਦੂਜੇ ਨੂੰ ਗਾਲ਼ਾਂ ਵੀ ਕੱਢੀਆਂ। ਲਵਣ ਨੇ ਸੈਕਟਰ–12 'ਚ ਬੰਟੀ ਹਸੀਜਾ ਨੂੰ ਘਰ ਛੱਡਣ ਦੇ ਬਹਾਨੇ ਆਪਣੀ ਗੱਡੀ 'ਚੋਂ ਲਾਹ ਦਿੱਤਾ ਤੇ ਇਸ ਤੋਂ ਬਾਅਦ ਉਸ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ।ਬੰਟੀ ਸੜਕ 'ਤੇ ਡਿੱਗ ਪਿਆ ਪਰ ਵਿਜੇ ਉਸ ਨੂੰ ਆਪਣੀ ਕਾਰ ਨਾਲ ਕੁਚਲਦਾ ਰਿਹਾ। ਫਿਰ ਉਸ ਨੇ ਮੌਤ ਦਾ ਸਬੂਤ ਮਿਟਾਉਣ ਦਾ ਵੀ ਜਤਨ ਕੀਤਾ।ਉਹ ਘਰੋਂ ਪੈਟਰੋਲ ਲੈ ਕੇ ਆਇਆ ਤੇ ਲਾਸ਼ ਸਾੜਨ ਦਾ ਵੀ ਜਤਨ ਕੀਤਾ। ਇਹ ਸਭ 7 ਫ਼ਰਵਰੀ ਦੀ ਰਾਤ ਨੂੰ ਵਾਪਰਿਆ।ਸਵੇਰੇ ਜਦੋਂ ਬੰਟੀ ਦੀ ਲਾਸ਼ ਮਿਲੀ, ਤਦ ਉਸ ਦੇ ਸਰੀਰ ਉੱਤੇ ਸੱਟਾਂ ਅਤੇ ਵਾਹਨ ਦੇ ਟਾਇਰਾਂ ਦੇ ਨਿਸ਼ਾਨ ਸਨ। ਪੁਲਿਸ ਨੇ ਲਾਸ਼ ਨੂੰ ਪੋਸਟ–ਮਾਰਟਮ ਲਈ ਭੇਜਿਆ ਗਿਆ ਤੇ ਨਾਲ ਹੀ ਫ਼ਾਰੈਂਸਿਕ ਟੀਮ ਦੀ ਵੀ ਮਦਦ ਲਈ ਗਈ। ਮ੍ਰਿਤਕ ਦੀ ਸ਼ਨਾਖ਼ਤ ਹੋਣ ਤੋਂ ਬਾਅਦ ਉਸ ਦੀ ਲੋਕੇਸ਼ਨ ਲੱਭ ਕੇ ਲੋਕਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਗਈ। ਤਦ ਜਾਂਚ ਦੌਰਾਨ ਪਤਾ ਚੱਲਿਆ ਕਿ ਉਸ ਦਿਨ ਉਹ ਸਿਰਫ਼ ਲਵਣ ਉਰਫ਼ ਵਿਜੇ ਬਤਰਾ ਦੇ ਨਾਲ ਸੀ।

SC/ST ਸੋਧ ਕਾਨੂੰਨ ਨੂੰ ਮਿਲੀ ਹਰੀ ਝੰਡੀ, ਦੋਸ਼ੀ ਪਾਏ ਜਾਣ 'ਤੇ FIR ਦਰਜ ਕਰਕੇ ਤੁਰੰਤ ਹੋਵੇਗੀ ਗ੍ਰਿਫਤਾਰੀ

 

Get the latest update about National News, check out more about Money Taken, True Scoop News, Not Returned & Death

Like us on Facebook or follow us on Twitter for more updates.