ਦਿੱਲੀ ਮੈਨੇਜਮੈਂਟ ਦੀ ਬੈਠਕ ਦੇ ਬਾਅਦ ਮੁਖ ਮੰਤਰੀ ਕੇਜਰੀਵਾਲ ਨੇ ਪ੍ਰੈਸ ਕਾਨਫੰਰਸ ਕਰ ਦੱਸਿਆ ਕਿ ਹੋਲੀ-ਹੋਲੀ ਦਿੱਲੀ ਆਨਲਾਕ ਹੋਵੇਗੀ। ਦਿੱਲੀ ਵਿਚ ਕੋਰੋਨਾ ਦੇ ਕੇਸ ਲਗਾਤਾਰ ਘੱਟ ਰਹੇ ਹਨ। ਦਿੱਲੀ ਵਿਚ ਲੋਕਾਂ ਨੇ ਇਕ ਮਹੀਨੇ ਵਿਚ ਕੋਰੋਨਾ ਦੇ ਇਸ ਵੈਵ ਉਤੇ ਕਾਬੂ ਪਾ ਲਿਆ ਹੈ। ਪਿਛਲੇ 24 ਘੰਟੇ ਵਿਚ 1.5 ਪ੍ਰਤੀਸ਼ਤ ਦਰ ਨਾਲ ਕਰੀਬ 1100 ਕੇਸ ਆਏ।
ਹੋਲੀ ਹੋਲੀ ਰੋਜ ਕੇਸ ਘੱਟ ਰਹੇ ਹਨ। ਹਸਪਤਾਲਾਂ ਵਿਚ ਬੈੱਡ ਮਿਲਣ ਦੀ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਹੈ। ਆਈਸੀਯੂ ਅਤੇ ਆਕਸੀਜਨ ਬੈੱਡਸ ਦੀ ਸੰਖਿਆ ਵੀ ਖਾਲੀ ਪਈ ਹੈ।
ਕੇਜਰੀਵਾਲ ਨੇ ਕਿਹਾ ਕਿ ਆਕਸੀਜਨ ਦੀ ਕਿਲਤ ਦੇ ਸਮੇਂ ਵਿਚ ਕੋਵਿਡ ਸੈਂਟਰ ਬਣਾਏ ਸੀ ਉਥੇ ਵੀ ਵੱਡੀ ਸੰਖਿਆ ਵਿਚ ਬੈੱਡਸ ਖਾਲੀ ਹਨ। ਹੁਣ ਹੋਲੀ ਹੋਲੀ ਦਿੱਲੀ ਆਨਲਾਕ ਹੋਵੇਗੀ। ਵਰਨਾ ਇਦਾ ਨਾ ਹੋਵੇ ਕਿ ਲੋਕ ਬਚ ਤਾਂ ਜਾਣ ਪਰ ਭੁੱਖ ਨਾਲ ਮਰ ਜਾਣ। ਸਾਨੂੰ ਬੈਲੇਂਸ ਕਰ ਕੇ ਚਲਨਾ ਹੋਵੇਗਾ। ਕਿ ਕੋਰੋਨਾ ਵੀ ਨਾ ਵੱਧੇ ਅਤੇ ਆਰਥਿਕ ਗਤੀਵਿਧੀਆ ਨੂੰ ਵੀ ਚਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
Get the latest update about kejriwal, check out more about gradually says, delhincr, meeting construction & true scoop news
Like us on Facebook or follow us on Twitter for more updates.