ਦਿੱਲੀ ਦੀ ਜ਼ਹਿਰੀਲੀ ਹਵਾ ਇਨ੍ਹਾਂ ਸੂਬਿਆਂ ਵੱਲ ਕਰ ਰਹੀ ਹੈ ਰੁਖ਼

ਸੁਪਰੀਮ ਕੋਰਟ ਦੇ ਇਕ ਪੈਨਲ ਨੇ ਸ਼ੁੱਕਰਵਾਰ ਨੂੰ ਦਿੱਲੀ-ਐੱਨ. ਸੀ. ਆਰ ਖੇਤਰ 'ਚ ਪਬਲਿਕ ਹੈਲਥ ਐਮਰਜੈਂਸੀ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ 5 ਨਵੰਬਰ ਤੱਕ ਕਿਸੇ ਵੀ ਤਰ੍ਹਾਂ ਦੇ ਨਿਰਮਾਣ ਕਾਰਜਾਂ 'ਤੇ ਪ੍ਰਤੀਬੰਧ ਲਗਾ ਦਿੱਤਾ। ਉੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਇਕ ਪੈਨਲ ਨੇ ਸ਼ੁੱਕਰਵਾਰ ਨੂੰ ਦਿੱਲੀ-ਐੱਨ. ਸੀ. ਆਰ ਖੇਤਰ 'ਚ ਪਬਲਿਕ ਹੈਲਥ ਐਮਰਜੈਂਸੀ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ 5 ਨਵੰਬਰ ਤੱਕ ਕਿਸੇ ਵੀ ਤਰ੍ਹਾਂ ਦੇ ਨਿਰਮਾਣ ਕਾਰਜਾਂ 'ਤੇ ਪ੍ਰਤੀਬੰਧ ਲਗਾ ਦਿੱਤਾ। ਉੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਇਸ ਸਮੇਂ ਗੈਸ ਚੈਂਬਰ ਬਣ ਚੁੱਕੀ ਹੈ। ਦਿੱਲੀ-ਐੱਨ. ਸੀ. ਆਰ ਦੇ ਕਈ ਇਲਾਕਿਆਂ 'ਚ ਹਵਾ ਪ੍ਰਦੂਸ਼ਨ (ਏਅਰ ਕੁਆਲਿਟੀ ਇੰਡੈਕਸ) 500 ਦੇ ਪੱਧਰ ਤੱਕ ਪਹੁੰਚ ਗਿਆ, ਜੋ ਬੇਹੱਦ ਖਰਾਬ ਹੈ। ਦਿੱਲੀ ਤੋਂ ਇਲਾਵਾ ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ 'ਚ ਪ੍ਰਦੁਸ਼ਣ ਦੇ ਸਥਿਤੀ ਭਿਆਨਕ ਹੁੰਦੀ ਜਾ ਰਹੀ ਹੈ। ਦੀਵਾਲੀ ਤੋਂ ਬਾਅਦ ਧੁੰਧ ਦੀ ਚਾਦਰ ਵਿੱਛੀ ਹੋਈ ਹੈ, ਜੋ ਲਗਾਤਾਰ ਸੰਘਣੀ ਹੁੰਦੀ ਜਾ ਰਹੀ ਹੈ।

ਜ਼ਹਿਰੀਲੀ ਧੁੰਦ ਦੀ ਚਾਦਰ ਦੀ ਲਪੇਟ 'ਚ ਰਾਜਧਾਨੀ ਦਿੱਲੀ, ਸਕੂਲਾਂ ਨੂੰ ਲੈ ਕੇ ਸਰਕਾਰ ਨੇ ਲਿਆ ਵੱਡਾ ਫੈਸਲਾ

ਇਕ ਪਾਸੇ ਤਾਂ ਦਿੱਲੀ-ਐੱਨ. ਸੀ. ਆਰ 'ਗੈਸ ਚੈਂਬਰ' 'ਚ ਬਦਲ ਚੁੱਕਾ ਹੈ ਉਧਰ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਅਤੇ ਅੱਖਾਂ 'ਚ ਜਲਨ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਸੀ. ਪੀ. ਸੀ. ਬੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਬਾਅਦ ਪਹਿਲੀ ਵਾਰ ਏ.ਕਿਊ.ਆਈ ਬੇਹੱਦ ਖ਼ਰਾਬ ਸਥਿਤੀ ਤੱਕ ਪਹੁੰਚ ਗਿਆ ਹੈ। ਅਧਿਕਾਰਤ ਅੰਕੜੇ ਮੁਤਾਬਕ ਅੱਜ ਸਵੇਰੇ ਸਾਢੇ ਸੱਤ ਵਜੇ ਹਵਾ ਦੀ ਗੁਣਵਤਾ ਦਾ ਪੱਧਰ ਓਵਰਆਲ 480 'ਤੇ ਪਹੁੰਚ ਗਿਆ, ਜਦਕਿ ਕੱਲ੍ਹ ਇਸੇ ਸਮੇਂ ਏਅਰ ਕੁਆਲਿਟੀ 459 ਸੀ ਅਤੇ ਵੀਰਵਾਰ ਦੀ ਰਾਤ 8 ਵਜੇ 410 ਸੀ। ਉਧਰ ਹਰਿਆਣਾ ਦੇ ਹਿਸਾਰ ਅਤੇ ਫਤਿਹਾਬਾਦ 'ਚ ਸਾਰੇ ਰਿਕਾਰਡ ਟੁੱਟ ਚੁੱਕੇ ਹਨ।

ਗੈਸ ਚੈਂਬਰ 'ਚ ਤਬਦੀਲ ਹੋਈ ਦਿੱਲੀ, ਹੈਲਥ ਐਮਰਜੈਂਸੀ ਕਾਰਨ ਨਿਰਮਾਣ ਕਾਰਜਾਂ 'ਤੇ ਲੱਗਾ ਪ੍ਰਤੀਬੰਧ

ਫਤਿਹਾਬਾਦ 'ਚ ਪੀ. ਐੱਮ 10 ਦਾ ਪੱਧਰ 900 ਤੋਂ ਪਾਰ ਅਤੇ ਹਿਸਾਰ 'ਚ ਪੀ. ਐੱਮ 10 ਦਾ ਪੱਧਰ 845, ਪੀ. ਐੱਮ 2.5 ਦਾ ਪੱਧਰ 731 ਹੈ। ਦਿੱਲੀ ਦੇ ਨਾਲ ਲੱਗਦੇ ਨੋਇਡਾ ਦੀ ਗੱਲ ਕੀਤੀ ਜਾਵੇਂ ਤਾਂ ਸਥਿਤੀ ਦਿੱਲੀ ਤੋਂ ਜ਼ਿਆਦਾ ਖ਼ਰਾਬ ਹੈ। ਨੋਇਡਾ 'ਚ ਪੀ. ਐੱਮ 10 ਦਾ ਪੱਧਰ 578 ਹੈ ਅਤੇ ਪੀ. ਐੱਮ 2.5 ਦਾ ਪੱਧਰ 563 ਹੈ। ਗਾਜ਼ਿਆਬਾਦ 'ਚ ਪੀ. ਐੱਮ 2.5 ਦਾ ਪੱਧਰ 455 ਹੈ ਅਤੇ ਪੀ. ਐੱਮ 10 ਦਾ ਪੱਧਰ 480 'ਤੇ ਹੈ। ਗੁਰੂਗ੍ਰਾਮ 'ਚ ਪੀ. ਐੱਮ 10 ਦਾ ਲੈਵਲ 506 ਅਤੇ ਪੀ. ਐੱਮ 2.5 ਦਾ ਪੱਧਰ 585 ਦਰਜ ਕੀਤਾ ਗਿਆ ਹੈ।

Get the latest update about Ghaziabad, check out more about Emergency Category, A Central Pollution Control Board, Greater Noida & Environment Pollution Prevention

Like us on Facebook or follow us on Twitter for more updates.