ਬਜ਼ੁਰਗ ਕੁੱਟਮਾਰ ਮਾਮਲਾ: ਟਵਿੱਟਰ ਇੰਡੀਆ ਦੇ ਐਮਡੀ ਅਤੇ ਸਵਰਾ ਭਾਸਕਰ ਖਿਲਾਫ ਦਿੱਲੀ 'ਚ ਸ਼ਿਕਾਇਤ ਦਰਜ

ਅਦਾਕਾਰਾ ਸਵਰਾ ਭਾਸਕਰ, ਪੱਤਰਕਾਰ ਅਰਫਾ ਖਾਨੂਮ ਸ਼ੇਰਵਾਨੀ, ਆਸਿਫ ਖਾਨ ਮਨੀਸ਼ ਮਹੇਸ਼ਵਰੀ ਖ਼ਿਲਾਫ਼ ਟਵਿੱਟਰ ਉੱਤੇ

ਅਦਾਕਾਰਾ ਸਵਰਾ ਭਾਸਕਰ, ਪੱਤਰਕਾਰ ਅਰਫਾ ਖਾਨੂਮ ਸ਼ੇਰਵਾਨੀ, ਆਸਿਫ ਖਾਨ ਮਨੀਸ਼ ਮਹੇਸ਼ਵਰੀ ਖ਼ਿਲਾਫ਼ ਟਵਿੱਟਰ ਉੱਤੇ ਇਕ ਬਜ਼ੁਰਗ ਵਿਅਕਤੀ ਦੇ ਹਮਲੇ ਦੀ ਵੀਡੀਓ ਸਾਂਝੀ ਕਰਨ ਦੇ ਦੋਸ਼ ਵਿਚ ਦਿੱਲੀ ਦੇ ਤਿਲਗ ਮਾਰਗ ਥਾਣੇ ਵਿਚ ਇਕ ਕੇਸ ਦਰਜ ਕੀਤਾ ਗਿਆ ਹੈ।

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੇ ਕਰਦਿਆਂ ਕਈ ਲੋਕਾਂ ਨੇ ਸਵਾਲ ਖੜੇ ਕੀਤੇ। ਇਸ ਮਾਮਲੇ ਵਿਚ ਟਵੀਟ ਕਰ ਰਹੇ ਲੋਕਾਂ ਖਿਲਾਫ ਗਾਜ਼ੀਆਬਾਦ ਵਿਚ ਇੱਕ ਕੇਸ ਵੀ ਦਰਜ ਕੀਤਾ ਗਿਆ ਹੈ। ਹੁਣ ਦਿਲੀ ਪੁਲਸ ਨੇ ਵੀ ਇਸ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਿਹੜੀ ਵੀਡੀਓ ਸਾਂਝੀ ਕੀਤੀ ਗਈ ਹੈ ਉਸ ਵਿਚ ਉਹ ਉਸ ਮੁਸਲਿਮ ਬਜ਼ੁਰਗ ਨਾਲ ਕਥਿਤ ਤੌਰ 'ਤੇ ਹਮਲਾ ਹੋਣ ਤੋਂ ਬਾਅਦ ਉਸ ਨਾਲ ਵਾਪਰੀ ਉਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਪੁਲਸ ਦਾ ਤਰਕ ਹੈ ਕਿ ਇਸ ਵੀਡੀਓ ਨੂੰ ਸਾਂਝਾ ਕਰਕੇ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
 
ਜਿਨ੍ਹਾਂ ਲੋਕਾਂ ਖ਼ਿਲਾਫ਼ ਪੁਲਸ ਨੇ ਇਸ ਵੀਡੀਓ ਕਲਿੱਪ ਨੂੰ ਸਾਂਝਾ ਕਰਨ ਲਈ ਕੇਸ ਦਰਜ ਕੀਤਾ ਹੈ, ਉਨ੍ਹਾਂ ਵਿਚ ਨਿਊਜ਼ ਵੈਬਸਾਈਟ ਦਿ ਵਾਇਰ, ਪੱਤਰਕਾਰਾਂ ਮੁਹੰਮਦ ਜੁਬੈਰ ਅਤੇ ਰਾਣਾ ਅਯੂਬ, ਕਾਂਗਰਸ ਨੇਤਾ ਸਲਮਾਨ ਨਿਜ਼ਾਮੀ, ਮਸ਼ਕੂਰ ਉਸਮਾਨੀ, ਡਾ ਸ਼ਮਾ ਮੁਹੰਮਦ ਅਤੇ ਲੇਖਕ ਸਾਬਾ ਨਕਵੀ ਦੇ ਨਾਮ ਸ਼ਾਮਲ ਹਨ।

ਯੂਪੀ ਪੁਲਸ ਦੁਆਰਾ ਦਰਜ ਕੀਤੀ ਗਈ ਐਫਆਈਆਰ ਵਿਚ, ਸੱਚਾਈ ਨੂੰ ਜਾਣੇ ਬਗੈਰ ਜਨਤਕ ਤੌਰ ਤੇ ਵੀਡੀਓ ਸਾਂਝੇ ਕਰਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਟਵਿੱਟਰ 'ਤੇ ਦੋਸ਼ ਲਾਇਆ ਗਿਆ ਹੈ ਕਿ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਇਹ ਟਵੀਟ ਨਹੀਂ ਹਟਾਇਆ ਗਿਆ ਹੈ।

ਪੁਲਸ ਇਸ ਘਟਨਾ ਦੇ ਪਿੱਛੇ ਕੋਈ ਸਾਪਦਾਇਕ ਕਾਰਨ ਹੋਣ ਤੋਂ ਇਨਕਾਰ ਕਰ ਰਹੀ ਹੈ ਜਦਕਿ ਬਜ਼ੁਰਗ ਦਾ ਕਹਿਣਾ ਹੈ ਕਿ ਉਸਨੂੰ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਲਈ ਮਜਬੂਰ ਕੀਤਾ ਗਿਆ ਸੀ ਅਤੇ ਉਸਦੀ ਕੁੱਟਮਾਰ ਕੀਤੀ ਗਈ ਸੀ। ਪੁਲਸ ਨੇ ਹਮਲਾ ਕਰਨ ਲਈ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਹਮਲੇ ਦੇ ਲਈ ਕੱਲੂ ਗੁਰਜਰ, ਪ੍ਰਵੇਸ਼ ਗੁਰਜਰ ਅਤੇ ਆਦਿਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਸ ਚਾਰ ਲੋਕਾਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਵਿੱ ਪੋਲੀ, ਹਿਮਾਂਸ਼ੂ, ਆਰਿਫ਼ ਅਤੇ ਮੁਰਸ਼ੀਦ ਦੇ ਨਾਮ ਸ਼ਾਮਲ ਹਨ।

ਇਸ ਵੀਡੀਓ ਨੂੰ ਭਾਰਤੀ ਦੰਡਾਵਲੀ ਦੀ ਧਾਰਾ 153 (ਦੰਗਾ ਭੜਕਾਉਣ ਦੇ ਇਰਾਦੇ ਨਾਲ ਭੜਕਾਉਣਾ), 153 ਏ (ਧਰਮ, ਵਰਗ ਆਦਿ ਦੇ ਅਧਾਰ 'ਤੇ ਸਮੂਹਾਂ ਵਿਚ ਦੁਸ਼ਮਣੀ ਨੂੰ ਉਤਸ਼ਾਹਤ ਕਰਨ) ਦੇ ਤਹਿਤ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ, ਜਿਸ ਵਿਚ ਧਾਰਾ 295 ਏ, 120 ਬੀ ਸ਼ਾਮਲ ਹੈ।

Get the latest update about Md Manish Maheshwari, check out more about , In Ghaziabad Case, TRUE SCOOP NEWS & Swara Bhaskar

Like us on Facebook or follow us on Twitter for more updates.