'ਸਪਲਾਈ 'ਚ ਨਾਕਾਮ ਰਹਿਣ ਵਾਲੇ ਅਫਸਰਾਂ ਨੂੰ ਜੇਲ 'ਚ ਸੁੱਟੋ', ਆਕਸੀਜਨ ਸ਼ਾਰਟੇਜ 'ਤੇ ਸਖਤ SC

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਜਾਰੀ ਆਕਸੀਜਨ ਦੇ ਸੰਕਟ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਦਿੱਲੀ ਹਾਈ ਕੋਰਟ...

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਜਾਰੀ ਆਕਸੀਜਨ ਦੇ ਸੰਕਟ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਦਿੱਲੀ ਹਾਈ ਕੋਰਟ ਵਿਚ ਲਗਾਤਾਰ ਇਸ ਮਸਲੇ ਨੂੰ ਸੁਣਿਆ ਜਾ ਰਿਹਾ ਸੀ ਪਰ ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ ਤੇ ਅੱਜ ਹੀ ਇਸ ਮਾਮਲੇ ਉੱਤੇ ਸੁਣਵਾਈ ਦੀ ਅਪੀਲ ਕੀਤੀ ਹੈ।

ਆਕਸੀਜਨ ਸੰਕਟ ਉੱਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਕੇਂਦਰ ਸਰਕਾਰ ਨੇ ਕੋਰਟ ਵਿਚ ਦੱਸਿਆ ਕਿ ਦਿੱਲੀ ਦੀ ਮੰਗ ਵਧੇਰੇ ਹੈ, ਉਸ ਦੇ ਮੁਤਾਬਕ ਸੰਸਾਧਨ ਦੀ ਲੋੜ ਹੈ। ਅਦਾਲਤ ਵਿਚ ਜਸਟਿਸ ਸ਼ਾਹ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਇਕ ਰਾਸ਼ਟਰੀ ਆਪਦਾ ਹੈ, ਆਕਸੀਜਨ ਦੀ ਕਮੀ ਦੇ ਕਾਰਨ ਲੋਕਾਂ ਦੀ ਮੌਤ ਹੋਈ ਹੈ। ਕੇਂਦਰ ਆਪਣੇ ਵਲੋਂ ਕੇਸ਼ਿਸ਼ ਕਰ ਰਿਹਾ ਹੈ, ਪਰ ਅਜੇ ਸ਼ਾਰਟੇਜ ਹੈ, ਅਜਿਹੇ ਵਿਚ ਆਪਣਾ ਪਲਾਨ ਸਾਨੂੰ ਦੱਸੋ।

ਸੁਣਵਾਈ ਦੌਰਾਨ ਜਸਟਿਸ ਚੰਦਰਚੂੜ ਨੇ ਸਵਾਲ ਕੀਤਾ ਕਿ ਤੁਸੀਂ ਦਿੱਲੀ ਨੂੰ ਕਿੰਨਾ ਆਕਸੀਜਨ ਦਿੱਤਾ ਹੈ, ਨਾਲ ਹੀ ਕੇਂਦਰ ਨੇ ਹਾਈ ਕੋਰਟ ਵਿਚ ਇਹ ਕਿਵੇਂ ਕਿਹਾ ਕਿ ਸੁਪਰੀਮ ਕੋਰਟ ਨੇ ਦਿੱਲੀ ਨੂੰ 700MT ਆਕਸੀਜਨ ਦੀ ਸਪਲਾਈ ਦਾ ਹੁਕਮ ਨਹੀਂ ਦਿੱਤਾ। ਕੇਂਦਰ ਸਰਕਾਰ ਨੇ ਕੋਰਟ ਨੂੰ ਦੱਸਿਆ ਕਿ ਅਪ੍ਰੈਲ ਤੋਂ ਪਹਿਲਾਂ ਆਕਸੀਜਨ ਦੀ ਡਿਮਾਂਡ ਜ਼ਿਆਦਾ ਨਹੀਂ ਸੀ, ਪਰ ਹੁਣ ਇਹ ਅਚਾਨਕ ਵਧੀ ਹੈ। 

ਸੁਪਰੀਮ ਕੋਰਟ ਨੇ ਸਿੱਧਾ ਕਿਹਾ ਕਿ ਕੇਂਦਰ ਦੀ ਜ਼ਿੰਮੇਦਾਰੀ ਹੈ ਕਿ ਹੁਕਮ ਦਾ ਪਾਲਣ ਕਰੇ, ਨਾਕਾਮ ਅਫਸਰਾਂ ਨੂੰ ਜੇਲ ਵਿਚ ਸੁੱਟੇ ਤਾਂ ਫਿਰ ਕਾਰਵਾਈ ਲਈ ਤਿਆਰ ਰਹੇ। ਪਰ ਇਸ ਨਾਲ ਦਿੱਲੀ ਨੂੰ ਆਕਸੀਜਨ ਨਹੀਂ ਮਿਲੇਗੀ। ਉਹ ਕੰਮ ਕਰਨ ਨਾਲ ਹੀ ਮਿਲੇਗੀ। 

ਹਾਈ ਕੋਰਟ ਨੇ ਨੋਟਿਸ ਦੇ ਖਿਲਾਫ ਦਾਇਰ ਕੀਤੀ ਸੀ ਪਟੀਸ਼ਨ 
ਦਿੱਲੀ ਹਾਈ ਕੋਰਟ ਨੇ ਬਿਤੇ ਦਿਨ ਆਕਸੀਜਨ ਸੰਕਟ ਦੇ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ, ਨਾਲ ਹੀ ਕੇਂਦਰ ਦੇ ਦੋ ਅਫਸਰਾਂ ਨੂੰ ਸੰਮਣ ਵੀ ਭੇਜਿਆ ਸੀ। ਹੁਣ ਕੇਂਦਰ ਸਰਕਾਰ ਨੇ ਇਸ ਉੱਤੇ ਇਤਰਾਜ਼ ਜ਼ਾਹਿਰ ਕੀਤਾ ਹੈ।

ਕੇਂਦਰ ਨੇ ਇਸ ਮਾਮਲੇ ਉੱਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ ਤਾਂ ਚੀਫ ਜਸਟਿਸ ਐੱਨ.ਵੀ. ਰਮਨਾ ਨੇ ਕਿਹਾ ਕਿ ਜੱਜਾਂ ਦੀ ਕਮੀ ਹੈ, ਅਜਿਹੇ ਵਿਚ ਜਸਟਿਸ ਚੰਦਰਚੂੜ ਦੀ ਬੈਂਚ ਹੀ ਇਸ ਮਾਮਲੇ ਨੂੰ ਸੁਣੇਗੀ।

ਦਿੱਲੀ ਹਾਈ ਕੋਰਟ ਵਿਚ ਵੀ ਹੋ ਰਹੀ ਹੈ ਸੁਣਵਾਈ
ਬੁੱਧਵਾਰ ਨੂੰ ਹੀ ਦਿੱਲੀ ਹਾਈ ਕੋਰਟ ਵਿਚ ਵੀ ਆਕਸੀਜਨ ਸੰਕਟ ਉੱਤੇ ਸੁਣਵਾਈ ਹੋਈ, ਜਿਸ ਵਿਚ ਦਿੱਲੀ ਸਰਕਾਰ ਨੇ ਅਦਾਲਤ ਨੂੰ ਦੱਸਿਆ ਹੈ ਕਿ ਬਾਕੀ ਦਿਨਾਂ ਦੇ ਮੁਕਾਬਲੇ ਬੀਤੇ ਦਿਨ ਕੇਂਦਰ ਤੋਂ ਵਧੇਰੇ ਆਕਸੀਜਨ ਮਿਲੀ ਹੈ।

ਬੀਤੇ ਦਿਨ ਹਾਈ ਕੋਰਟ ਨੇ ਫਟਕਾਰ ਲਾਈ ਸੀ ਤੇ ਕੇਂਦਰ ਨੂੰ ਨੋਟਿਸ ਦਿੱਤਾ ਸੀ। ਬੁੱਧਵਾਰ ਨੂੰ ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਬੀਤੇ ਦਿਨ ਸੁਣਵਾਈ ਨੂੰ ਮੀਡੀਆ ਵਿਚ ਇਸ ਤਰ੍ਹਾਂ ਦਿਖਾਇਆ ਗਿਆ ਹੈ ਜਿਵੇਂ ਕੇਂਦਰ ਇਸ ਮੁੱਦੇ ਉੱਤੇ ਸੰਵੇਦਨਸ਼ੀਲ ਨਹੀਂ ਹੈ। ਅਜਿਹੇ ਵਿਚ ਅਸੀਂ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੈ। ਅਜਿਹੇ ਵਿਚ ਹੁਣ ਹਾਈ ਕੋਰਟ ਵਿਚ ਆਕਸੀਜਨ ਸੰਕਟ ਉੱਤੇ ਤਦੇ ਸੁਣਵਾਈ ਹੋਵੇਗੀ, ਜਦੋਂ ਚੋਟੀ ਦੀ ਅਦਾਲਤ ਮਾਮਲਾ ਸੁਣ ਲਵੇਗੀ।

Get the latest update about Truescoop, check out more about Delhi, Centre Government, Supreme Court & Oxygen crisis

Like us on Facebook or follow us on Twitter for more updates.