ਦਿੱਲੀ 'ਚ ਆਕਸੀਜਨ ਦੇ ਲਈ ਮਾਰਾ-ਮਾਰੀ, ਰੀਫਿਲ ਲਈ ਲੱਗੀਆਂ ਲੰਬੀਆਂ ਲਾਈਨਾਂ

ਦੇਸ਼ ਦੀ ਰਾਜਧਾਨੀ ਵਿਚ ਇਸ ਵੇਲੇ ਕੋਰੋਨਾ ਦੀ ਹਨੇਰੀ ਚੱਲ ਰਹੀ ਹੈ। ਹਰ ਦਿਨ ਦਿੱਲੀ ਵਿਚ ਹਜ਼ਾਰਾਂ ਕੇਸ ਸਾਹਮਣੇ ਆ ਰਹੇ ਹਨ ਤਾਂ ਉਥੇ...

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿਚ ਇਸ ਵੇਲੇ ਕੋਰੋਨਾ ਦੀ ਹਨੇਰੀ ਚੱਲ ਰਹੀ ਹੈ। ਹਰ ਦਿਨ ਦਿੱਲੀ ਵਿਚ ਹਜ਼ਾਰਾਂ ਕੇਸ ਸਾਹਮਣੇ ਆ ਰਹੇ ਹਨ ਤਾਂ ਉਥੇ ਹੀ ਲੋਕਾਂ ਨੂੰ ਬੈੱਡ ਤੇ ਆਕਸੀਜਨ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਸੋਮਵਾਰ ਸਵੇਰੇ ਦਿੱਲੀ ਤੋਂ ਇਕ ਅਜਿਹੀ ਹੀ ਤਸਵੀਰ ਸਾਹਮਣੇ ਆਈ, ਜਿਥੇ ਆਕਸੀਜਨ ਸਿਲੰਡਰ ਭਰਵਾਉਣ ਦੇ ਲਈ ਲੋਕਾਂ ਦੀ ਲੰਬੀ ਲਾਈਨ ਲੱਗੀ ਹੋਈ ਹੈ।

ਦਿੱਲੀ ਦੇ ਨਾਰਾਯਣਾ ਆਕਸੀਜਨ ਫਿਲਿੰਗ ਪਲਾਂਟ ਉੱਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ, ਜਿਥੇ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਆਕਸੀਜਨ ਦਾ ਇੰਤਜ਼ਾਰ ਕਰ ਰਹੇ ਹਨ। ਇਥੇ ਹਸਪਤਾਲਾਂ ਤੋਂ ਐਂਬੂਲੈਂਸਾਂ ਵੀ ਆਈਆਂ ਹੋਈਆਂ ਹਨ, ਜੋ ਆਕਸੀਜਨ ਸਿਲੰਡਰ ਲੈ ਜਾਣ ਆਈਆਂ ਹਨ।

ਲਾਈਨ ਵਿਚ ਖੜੇ ਲੋਕਾਂ ਦਾ ਕਹਿਣਾ ਹੈ ਕਿ ਉਹ ਬੀਤੇ ਦਿਨ ਤੋਂ ਹੀ ਇਥੇ ਆਕਸੀਜਨ ਦਾ ਇੰਤਜ਼ਾਰ ਕਰ ਰਹੇ ਹਨ, ਸਵੇਰੇ ਚਾਰ ਵਜੇ ਦੇ ਨੇੜੇ ਆਕਸੀਜਨ ਦਾ ਟੈਂਕਰ ਆਇਆ ਸੀ ਪਰ ਲੋਕਾਂ ਨੂੰ ਅਜੇ ਤੱਕ ਆਕਸੀਜਨ ਨਹੀਂ ਦਿੱਤਾ ਜਾ ਰਿਹਾ ਹੈ।

ਇਥੇ ਆਕਸੀਜਨ ਪਲਾਂਟ ਦੇ ਬਾਹਰ ਖੜੀ ਪੁਲਸ ਦਾ ਕਹਿਣਾ ਹੈ ਕਿ ਉਹ ਅਜੇ SDM ਦਾ ਇੰਤਜ਼ਾਰ ਕਰ ਰਹੇ ਹਨ। ਐੱਸ.ਡੀ.ਐੱਮ. ਹੀ ਆਕਸੀਜਨ ਰਿਲੀਜ਼ ਦੇ ਹੁਕਮ ਉੱਤੇ ਸਾਈਨ ਕਰਨਗੇ। ਇਸ ਤੋਂ ਇਲਾਵਾ ਅਜੇ ਕੁਝ ਤਕਨੀਕੀ ਸਮੱਸਿਆ ਵੀ ਹੈ।

ਜ਼ਿਕਰਯੋਗ ਹੈ ਕਿ ਆਕਸੀਜਨ ਦੇ ਮਾਮਲੇ ਵਿਚ ਇਸ ਵੇਲੇ ਦਿੱਲੀ ਦੀ ਹਾਲਤ ਕਾਫੀ ਖਰਾਬ ਹੈ। ਦਿੱਲੀ ਦੇ ਕਈ ਹਸਪਤਾਲਾਂ ਵਿਚ ਆਕਸੀਜਨ ਦੀ ਕਮੀ ਹੈ, ਕੁਝ ਹਸਪਤਾਲਾਂ ਵਿਚ ਬਿਲਕੁੱਲ ਐਨ ਵੇਲੇ ਉੱਤੇ ਸਪਲਾਈ ਹੋ ਰਹੀ ਹੈ। ਅਜੇ ਤੱਕ ਅੱਧਾ ਦਰਜਨ ਹਸਪਤਾਲਾਂ ਨੂੰ ਆਕਸੀਜਨ ਦੀ ਸੁਚਾਰੂ ਰੂਪ ਨਾਲ ਸਪਲਾਈ ਕਰਵਾਉਣ ਦੇ ਲਈ ਹਾਈ ਕੋਰਟ ਦਾ ਰੁਖ ਕਰਨਾ ਪਿਆ ਹੈ।

ਦਿੱਲੀ ਸਰਕਾਰ ਨੇ ਮੰਗੀ ਮਦਦ
ਕੇਂਦਰ ਸਰਕਾਰ ਵਲੋਂ ਦਿੱਲੀ ਦਾ ਆਕਸੀਜਨ ਕੋਟਾ ਵਧਾਇਆ ਗਿਆ ਹੈ। ਸੋਮਵਾਰ ਰਾਤ ਨੂੰ ਹੀ ਦਿੱਲੀ ਵਿਚ ਆਕਸੀਜਨ ਆਕਸੀਜਨ ਐਕਸਪ੍ਰੈੱਸ ਪਹੁੰਚਣ ਵਾਲੀ ਹੈ, ਜਿਸ ਵਿਚ ਤਕਰੀਬਨ 70 ਟਨ ਆਕਸੀਜਨ ਆ ਰਹੀ ਹੈ। ਅਜਿਹੇ ਵਿਚ ਉਮੀਦ ਕੀਤੀ ਜਾ ਰਹੀ ਹੈ ਕਿ ਦਿੱਲੀ ਨੂੰ ਇਸ ਤੋਂ ਕੁਝ ਰਾਹਤ ਮਿਲ ਸਕਦੀ ਹੈ। 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਬੀਤੇ ਦਿਨ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਚਿੱਠੀ ਲਿੱਖੀ ਹੈ। ਜਿਸ ਵਿਚ ਉਨ੍ਹਾਂ ਨੇ ਆਕਸੀਜਨ ਦੀ ਕਮੀ ਨਾਲ ਜੂਝ ਰਹੀ ਦਿੱਲੀ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ, ਇਸ ਦੌਰਾਨ ਆਕਸੀਜਨ, ਕੰਟੇਨਰਸ, ਸਿਲੰਡਰ ਦੀ ਮਦਦ ਮੰਗੀ ਗਈ ਹੈ।

ਦਿੱਲੀ ਵਿਚ ਕੋਰੋਨਾ ਦਾ ਹਾਲ
ਦਿੱਲੀ ਵਿਚ ਕੋਰੋਨਾ ਵਾਇਰਸ ਦੇ ਬੀਤੇ ਦਿਨ 22,933 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸ ਸਮੇਂ ਦੌਰਾਨ 350 ਲੋਕਾਂ ਦੀ ਮੌਤ ਹੋਈ ਹੈ। ਇਸ ਵੇਲੇ ਦਿੱਲੀ ਵਿਚ 94 ਹਜ਼ਾਰ ਤੋਂ ਵਧੇਰੇ ਐਕਟਿਵ ਮਾਮਲੇ ਹਨ ਤੇ ਦਿੱਲੀ ਵਿਚ ਕੁੱਲ ਮਾਮਲਿਆਂ ਦੀ ਗਿਣਤੀ 10,27,715 ਹੋ ਚੁੱਕੀ ਹੈ। ਇਸ ਦੇ ਨਾਲ ਹੀ ਦਿੱਲੀ ਵਿਚ ਇਸ ਮਹਾਮਾਰੀ ਕਾਰਨ 14,248 ਲੋਕਾਂ ਦੀ ਮੌਤ ਹੋ ਚੁੱਕੀ ਹੈ।

Get the latest update about Truescoop, check out more about refilling plant, updates, oxygen supply & long queues

Like us on Facebook or follow us on Twitter for more updates.