ਦਿੱਲੀ ਨੂੰ ਫਿਰ ਤੈਅ ਕੋਟੇ ਤੋਂ ਘੱਟ ਆਕਸੀਜਨ ਸਪਲਾਈ 'ਤੇ SC ਦੀ ਕੇਂਦਰ ਨੂੰ ਫਟਕਾਰ, ਕਿਹਾ- 'ਸਾਨੂੰ ਮਜਬੂਰ ਨਾ ਕਰੋ'

ਦੇਸ਼ ਦੀ ਰਾਜਧਾਨੀ ਵਿਚ ਆਕਸੀਜਨ ਦੀ ਕਿੱਲਤ ਅਜੇ ਖਤਮ ਨਹੀਂ...

ਨਵੀਂ ਦਿੱਲੀ (ਇੰਟ): ਦੇਸ਼ ਦੀ ਰਾਜਧਾਨੀ ਵਿਚ ਆਕਸੀਜਨ ਦੀ ਕਿੱਲਤ ਅਜੇ ਖਤਮ ਨਹੀਂ ਹੋਈ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਇਸ ਮਾਮਲੇ ਵਿਚ ਸਖਤ ਰੁਖ ਅਪਣਾਇਆ ਹੈ। ਦਰਅਸਲ ਦਿੱਲੀ ਨੂੰ ਫਿਰ 700MT ਤੋਂ ਘੱਟ ਹੀ ਆਕਜੀਸਨ ਮਿਲੀ, ਹੁਣ ਸੁਪਰੀਮ ਕੋਰਟ ਨੇ ਕੇਂਦਰ ਨੂੰ ਫਿਰ ਫਟਕਾਰ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਸਖਤ ਫੈਸਲਾ ਲੈਣ ਉੱਤੇ ਮਜਬੂਰ ਨਾ ਕਰੋ।


ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਕਿ ਬੀਤੇ ਦਿਨ ਤੁਸੀਂ ਹਲਫਨਾਮਾ ਦਿੱਤਾ ਸੀ ਕਿ 700MT ਆਕਸੀਜਨ ਸਪਲਾਈ ਕੀਤੀ ਗਈ ਹੈ, ਅਸੀਂ ਸਾਫ ਕਰ ਦੇਣਾ ਚਾਹੁੰਦੇ ਹਾਂ ਕਿ ਦਿੱਲੀ ਹਰ ਰੋਜ਼ 700MT ਆਕਸੀਜਨ ਮਿਲਣਾ ਚਾਹੀਦਾ ਹੈ, ਸਿਰਫ ਇਕ ਦਿਨ ਦੇ ਲਈ ਹੀ ਨਹੀਂ। ਸਾਨੂੰ ਸਖਤ ਫੈਸਲਾ ਲੈਣ ਉੱਤੇ ਮਜਬੂਰ ਨਾ ਕਰੋ।


ਜਸਟਿਸ ਸ਼ਾਲ ਨੇ ਇਸ ਦੌਰਾਨ ਕਿਹਾ ਕਿ ਅਸੀਂ ਕੱਲ ਹੀ ਕਿਹਾ ਸੀ ਕਿ ਦਿੱਲੀ ਨੂੰ ਅਗਲੇ ਹੁਕਮ ਤੱਕ ਹਰ ਰੋਜ਼ 700MT ਆਕਸੀਜਨ ਦੀ ਸਪਲਾਈ ਮਿਲਣੀ ਚਾਹੀਦੀ ਹੈ, ਜਦੋਂ ਕਮੇਟੀ ਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਅਸੀਂ ਦੇਖਾਂਗੇ। ਦਰਅਸਲ ਸ਼ੁੱਕਰਵਾਰ ਸਵੇਰੇ ਕਰਨਾਟਕ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਸੁਣਵਾਈ ਹੋ ਰਹੀ ਸੀ। ਇਸੇ ਦੌਰਾਨ ਦਿੱਲੀ ਸਰਕਾਰ ਦੇ ਵਕੀਲ ਰਾਹੁਲ ਮਹਿਰਾ ਨੇ ਅਦਾਲਤ ਵਿਚ ਦਿੱਲੀ ਦਾ ਮਾਮਲਾ ਚੁੱਕ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੇਰ ਰਾਤ ਤੱਕ ਦਿੱਲੀ ਨੂੰ 537MT ਆਕਸੀਜਨ ਮਿਲੀ, ਸਵੇਰੇ 8 ਵਜੇ 89MT ਆਕਸੀਜਨ ਮਿਲੀ, ਬਾਕੀ ਦੇ ਦਿਨ ਵਿਚ ਵੀ 16MT ਆਕਸੀਜਨ ਮਿਲਣ ਦੀ ਸੰਭਾਵਨਾ ਹੈ।

ਤੁਹਾਨੂੰ ਦੱਸ ਦਈਏਕਿ ਦਿੱਲੀ ਵਿਚ ਆਕਸੀਜਨ ਦੀ ਕਿੱਲਤ ਕਈ ਦਿਨਾਂ ਤੋਂ ਚੱਲ ਰਹੀ ਹੈ, ਕਈ ਪ੍ਰਾਈਵੇਟ ਹਸਪਤਾਲਾਂ ਵਲੋਂ ਹਾਈਕੋਰਟ ਦਾ ਰੁਖ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਵੀ ਪਹੁੰਚ ਗਿਆ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਦਿੱਲੀ ਨੂੰ 700MT ਆਕਸੀਜਨ ਦਿੱਤੀ ਜਾਵੇ। ਵੀਰਵਾਰ ਨੂੰ ਕੇਂਦਰ ਸਰਕਾਰ ਨੇ ਅਦਾਲਤ ਨੂੰ ਸੂਚਨਾ ਦਿੱਤੀ ਸੀ ਕਿ ਦਿੱਲੀ ਨੂੰ 700MT ਤੋਂ ਵਧੇਰੇ ਆਕਸੀਜਨ ਦੇ ਦਿੱਤੀ ਗਈ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਸੀ, ਨਾਲ ਹੀ ਅਪੀਲ ਕੀਤੀ ਸੀ ਕਿ ਦਿੱਲੀ ਦਾ ਆਕਸੀਜਨ ਕੋਟਾ ਹੁਣ ਘੱਟ ਨਾ ਕੀਤਾ ਜਾਵੇ। ਦੱਸ ਦਈਏ ਕਿ ਦਿੱਲੀ ਵਿਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਥੇ ਆਕਸੀਜਨ ਦੀ ਕਮੀ ਦੇ ਕਾਰਣ ਕੋਰੋਨਾ ਮਰੀਜ਼ਾਂ ਦੀਆਂ ਜਾਨਾਂ ਗਈਆਂ ਹਨ।

Get the latest update about Truescoopmews, check out more about Centre government, Oxygen, Truescoop & Delhi

Like us on Facebook or follow us on Twitter for more updates.