ਲੱਖਾ ਸਿਧਾਣਾ 'ਤੇ ਵੀ ਦਿੱਲੀ ਪੁਲਸ ਨੇ ਰੱਖਿਆ 1 ਲੱਖ ਰੁਪਏ ਦਾ ਇਨਾਮ

ਦਿੱਲੀ ’ਚ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹਾ ’ਤੇ ਹੋਈ ਹਿੰਸਾ ਦੇ ਸਬੰਧ ’ਚ ਦਿੱਲੀ ਪੁਲਸ ਨੂੰ ਹੁਣ ਗੈਂਗਸ...

ਦਿੱਲੀ ’ਚ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹਾ ’ਤੇ ਹੋਈ ਹਿੰਸਾ ਦੇ ਸਬੰਧ ’ਚ ਦਿੱਲੀ ਪੁਲਸ ਨੂੰ ਹੁਣ ਗੈਂਗਸਟਰ ਲੱਖਾ ਸਿਧਾਣਾ ਦੀ ਭਾਲ ਹੈ। ਪੁਲਸ ਨੇ ਲੱਖਾ ਸਿਧਾਣਾ ’ਤੇ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਹੈ। ਦੱਸ ਦੇਈਏ ਕਿ ਲਾਲ ਕਿਲ੍ਹੇ ’ਤੇ ਹੋਈ ਹਿੰਸਾ ’ਚ ਲੱਖਾ ਸਿਧਾਣਾ ਦਾ ਨਾਂ ਵੀ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੁਲਸ ਉਸ ਦੀ ਗਿ੍ਰਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ। ਦੱਸ ਦੇਈਏ ਕਿ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਿੰਸਕ ਝੜਪਾਂ ਹੋਈਆਂ ਸਨ।

ਇਸ ਟਰੈਕਟਰ ਪਰੇਡ ਦੌਰਾਨ ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹਾ ਕੰਪਲੈਕਸ ’ਚ ਪਹੁੰਚ ਗਏ ਸਨ। ਜਿੱਥੇ ਲਾਲ ਕਿਲ੍ਹਾ ਦੀ ਫਸੀਲ ਤੋਂ ‘ਕੇਸਰੀ ਝੰਡਾ’ ਲਹਿਰਾ ਦਿੱਤਾ ਗਿਆ ਸੀ। ਇਹ ਝੰਡਾ ਉਸ ਥਾਂ ਤੋਂ ਲਹਿਰਾਇਆ ਗਿਆ, ਜਿੱਥੇ ਪ੍ਰਧਾਨ ਮੰਤਰੀ 15 ਅਗਸਤ ਨੂੰ ਤਿਰੰਗਾ ਲਹਿਰਾਉਂਦੇ ਹਨ। ਪੁਲਸ ਇਸ ਘਟਨਾ ਦੇ ਸਬੰਧ ’ਚ ਅਦਾਕਾਰ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ। ਦਿੱਲੀ ਪੁਲਸ ਦੇ ਸੂਤਰਾਂ ਨੇ ਕਿਹਾ ਹੈ ਕਿ ਉਹ ਹਰਿਆਣਾ ਅਤੇ ਪੰਜਾਬ ਦਰਮਿਆਨ ਘੁੰਮ ਰਿਹਾ ਹੈ ਅਤੇ ਵਿਰੋਧ ਪ੍ਰਦਰਸ਼ਨ ਸਥਾਨਾਂ ਦਾ ਦੌਰਾ ਵੀ ਕਰਦਾ ਸੀ ਜਦੋਂ ਉਸਦੇ ਸਮਰਥਕ ਅਜੇ ਵੀ ਉਥੇ ਹਨ।

ਲੱਖਾ ਸਿਧਾਣਾ ਪੰਜਾਬ ਦਾ ਗੈਂਗਸਟਰ ਹੈ। ਦਿੱਲੀ ਹਿੰਸਾ ਤੋਂ ਬਾਅਦ ਕਈ ਵਾਰ ਉਸ ਦੀ ਲੋਕੇਸ਼ਨ ਸਿੰਘੂ ਬਾਰਡਰ ’ਤੇ ਹਰਿਆਣਾ ਦੇ ਇਲਾਕਿਆਂ ਵਿਚ ਮਿਲੀ। ਲੱਖਾ, ਪੁਲਸ ਨੂੰ ਚਕਮਾ ਦੇ ਰਿਹਾ ਹੈ। ਪੁਲਸ ਤੇਜ਼ੀ ਨਾਲ ਉਸ ਭਾਲ ’ਚ ਲੱਗੀ ਹੋਈ ਹੈ। ਦੱਸ ਦੇਈਏ ਕਿ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹਾ ’ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਵਿਚ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ ’ਤੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਲਾਇਆ ਸੀ।ਅਧਿਕਾਰੀਆਂ ਨੂੰ ਉਮੀਦ ਹੈ ਕਿ ਸਿਧਾਨਾ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੀਪ ਸਿੱਧੂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਹ ਲੱਖਾ ਸਿਧਾਣਾ ਨੂੰ ਜਾਣਦਾ ਸੀ ਪਰ ਕਿਹਾ ਕਿ ਜਦੋਂ ਹਿੰਸਾ ਹੋਈ ਤਾਂ ਉਸ ਨਾਲ ਕੋਈ ਪਹਿਲਾਂ ਦੀ ਯੋਜਨਾਬੰਦੀ ਨਹੀਂ ਕੀਤੀ ਗਈ ਸੀ।

Get the latest update about reward, check out more about lakha sidhana, farmer protest, Delhi Police & Rs 1 lakh

Like us on Facebook or follow us on Twitter for more updates.