ਲਾਲ ਕਿਲ੍ਹਾ ਹਿੰਸਾ: ਦੀਪ ਸਿੱਧੂ ਦੀ ਸੂਚਨਾ ਦੇਣ 'ਤੇ ਮਿਲੇਗਾ ਇਕ ਲੱਖ ਦਾ ਇਨਾਮ, ਦਿੱਲੀ ਪੁਲਸ ਨੇ ਕੀਤਾ ਐਲਾਨ

ਦਿੱਲੀ ਵਿਚ 26 ਜਨਵਰੀ ਨੂੰ ਹੋਈ ਹਿੰਸਾ ਦੇ ਦੋਸ਼ ਵਿਚ ਪੰਜਾਬੀ ਕਲਾਕਾਰ ਦੀਪ ਸਿੱਧੂ ਉੱਤੇ ਦਿੱਲੀ ਪੁਲਸ ਨੇ ਇ...

ਦਿੱਲੀ ਵਿਚ 26 ਜਨਵਰੀ ਨੂੰ ਹੋਈ ਹਿੰਸਾ ਦੇ ਦੋਸ਼ ਵਿਚ ਪੰਜਾਬੀ ਕਲਾਕਾਰ ਦੀਪ ਸਿੱਧੂ ਉੱਤੇ ਦਿੱਲੀ ਪੁਲਸ ਨੇ ਇਨਾਮ ਐਲਾਨ ਕਰ ਦਿੱਤਾ ਹੈ। ਦਿੱਲੀ ਪੁਲਸ ਨੇ ਦੀਪ ਸਿੱਧੂ, ਜੁਗਰਾਜ ਸਿੰਘ,  ਗੁਰਜੋਤ ਸਿੰਘ ਅਤੇ ਗੁਰਜੰਤ ਸਿੰਘ ਦੀ ਗ੍ਰਿਫਤਾਰੀ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਥੇ ਹੀ ਹਿੰਸਾ ਵਿਚ ਕਥਿਤ ਸ਼ਮੂਲੀਅਤ ਲਈ ਜਾਜਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਦੀ ਗ੍ਰਿਫਤਾਰੀ ਲਈ ਹਰ ਇਕ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ।

 

ਲਾਲ ਕਿਲੇ ਉੱਤੇ ਹੋਈ ਹਿੰਸਾ ਦੇ ਦੋਸ਼ ਵਿਚ ਪੰਜਾਬੀ ਫਿਲਮ ਐਕਟਰ ਦੀਪ ਸਿੱਧੂ ਦੇ ਬਿਹਾਰ ਵਿਚ ਲੁਕੇ ਹੋਣ ਦੀ ਸੂਚਨਾ ਮਿਲੀ ਹੈ। ਦਿੱਲੀ ਪੁਲਸ ਨੂੰ ਉਸ ਦੀ ਆਖਰੀ ਲੋਕੇਸ਼ਨ ਬਿਹਾਰ ਵਿਚ ਮਿਲੀ ਹੈ। ਇਸ ਦੇ ਬਾਅਦ ਦਿੱਲੀ ਪੁਲਸ ਨੇ ਬਿਹਾਰ ਪੁਲਸ ਨਾਲ ਸੰਪਰਕ ਕੀਤਾ ਹੈ।  ਦਿੱਲੀ ਪੁਲਸ ਦੀ ਇਕ ਟੀਮ ਬਿਹਾਰ ਰਵਾਨਾ ਵੀ ਹੋ ਗਈ ਹੈ।  

26 ਜਨਵਰੀ ਦੀ ਹਿੰਸਾ ਦੇ ਮਾਮਲੇ ਵਿਚ ਅਜੇ ਤੱਕ ਦਿੱਲੀ ਪੁਲਸ ਨੇ 38 ਲੋਕਾਂ ਦੀ ਗ੍ਰਿਫਤਾਰੀ ਕਰ ਲਈ ਹੈ। ਇਸ ਮਾਮਲੇ ਵਿਚ ਕੁੱਲ 44 ਮੁਕੱਦਮੇ ਵੀ ਦਰਜ ਹੋ ਚੁੱਕੇ ਹਨ।  ਮਾਮਲੇ ਵਿਚ ਦੋਸ਼ੀ ਦੀਪ ਸਿੱਧੂ ਉੱਤੇ ਦਿੱਲੀ ਪੁਲਸ ਨੇ ਦੇਸ਼ਧਰੋਹ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਦੇ ਇਲਜ਼ਾਮ ਲਗਾਏ ਹਨ। ਘਟਨਾ ਦੇ ਬਾਅਦ ਤੋਂ ਹੀ ਉਹ ਗਾਇਬ ਹੈ। 

Get the latest update about Jugraj Singh, check out more about Delhi Police, reward & Deep Sidhu

Like us on Facebook or follow us on Twitter for more updates.