ਦਿੱਲੀ ਹਿੰਸਾ ਮਾਮਲੇ ਵਿਚ 2 ਹੋਰ ਲੋਕ ਜੰਮੂ ਤੋਂ ਗ੍ਰਿਫਤਾਰ

ਦਿੱਲੀ ਦੇ ਲਾਲ ਕਿਲੇ ਵਿਚ ਹੋਈ ਹਿੰਸਾ ਮਾਮਲੇ ਵਿਚ ਦਿੱਲੀ ਪੁਲਸ ਨੇ ਜੰਮੂ ਤੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ...

ਦਿੱਲੀ ਦੇ ਲਾਲ ਕਿਲੇ ਵਿਚ ਹੋਈ ਹਿੰਸਾ ਮਾਮਲੇ ਵਿਚ ਦਿੱਲੀ ਪੁਲਸ ਨੇ ਜੰਮੂ ਤੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਦਿੱਲੀ ਪੁਲਸ ਨੇ ਜੰਮੂ ਦੇ ਸਤਵਾਰੀ (ਚੱਠਾ) ਵਿਚ ਰਹਿਣ ਵਾਲੇ 47 ਸਾਲਾ ਅਵਤਾਰ ਸਿੰਘ ਖਾਲਸਾ ਜਦਕਿ ਗਾਂਧੀ ਨਗਰ ਥਾਣਾ ਤਹਿਤ ਡਿਗਿਆਨਾ ਆਸ਼ਰਮ ਇਲਾਕੇ 'ਚ ਰਹਿਣ ਵਾਲੇ 23 ਸਾਲਾ ਨੌਜਵਾਨ ਮਨਦੀਪ ਸਿੰਘ ਸ਼ਾਮਲ ਹਨ। ਦਿੱਲੀ ਤੋਂ ਇੱਥੇ ਪੁੱਜੀ ਪੁਲਸ ਦੀ ਇਕ ਟੀਮ ਨੇ ਜੰਮੂ ਪੁਲਸ ਦੀ ਮਦਦ ਨਾਲ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ। 

ਉੱਥੇ ਹੀ ਇਨ੍ਹਾਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜੰਮੂ-ਪਠਾਨਕੋਟ ਨੈਸ਼ਨਲ ਹਾਈਵੇ ਉੱਤੇ ਸਥਿਤ ਡਿਗਿਆਨ ਕੈਂਪ ਉੱਤੇ ਆਵਾਜਾਈ ਵਿਚ ਅੜਿੱਕਾ ਪੈਦਾ ਕਰ ਦਿੱਤਾ ਹੈ। ਪਰਿਵਾਰਕ ਮੈਂਬਰ ਤੇ ਉਨ੍ਹਾਂ ਦੇ ਸਮਰਥਨ ਵਿਚ ਨਿੱਤਰੇ ਸਥਾਨਕ ਲੋਕ ਦੋਵਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨ ਵਿਚ ਸ਼ਾਮਲ ਕਾਂਗਰਸੀ ਮਹਿਲਾ ਆਗੂ ਗੁਰਮੀਤ ਕੌਰ ਨੇ ਦਿੱਲੀ ਪੁਲਸ ਸਮੇਤ ਜੰਮੂ ਪੁਲਿਸ ਉੱਤੇ ਸੰਗੀਨ ਦੋਸ਼ ਲਗਾਏ। ਉਨ੍ਹਾਂ ਦਾ ਕਹਿਣਾ ਹੈ ਕਿ ਮੋਹਿੰਦਰ ਸਿੰਘ ਤੇ ਮਨਦੀਪ ਸਿੰਘ ਨੂੰ ਗਾਂਧੀ ਨਗਰ ਪੁਲਸ ਨੇ ਧੋਖੇ ਨਾਲ ਘਰੋਂ ਸੱਦ ਕੇ ਦਿੱਲੀ ਪੁਲਸ ਨੂੰ ਸੌਂਪ ਦਿੱਤਾ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤਕ ਦੋਵਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਅੰਦੋਲਨ ਦਾ ਇਹ ਸਿਲਸਿਲਾ ਜਾਰੀ ਰਹੇਗਾ।

Get the latest update about Delhi, check out more about culprits, Delhi police, violence & Jammu

Like us on Facebook or follow us on Twitter for more updates.