ਦਿੱਲੀ ਪੁਲਸ ਨੇ ਗਰੇਟਾ ਥਨਬਰਗ 'ਤੇ ਦਰਜ ਕੀਤੀ FIR, ਭੜਕਾਊ ਟਵੀਟ ਉੱਤੇ ਲਿਆ ਐਕਸ਼ਨ

ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਰੀਬ ਢਾਈ ਮਹੀਨਿ...

ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਰੀਬ ਢਾਈ ਮਹੀਨਿਆਂ ਤੋਂ ਕਿਸਾਨ ਅੰਦੋਲਨ ਜਾਰੀ ਹੈ। ਇਸ ਅੰਦੋਲਨ ਨੂੰ ਲੈ ਕੇ ਕਈ ਵਿਦੇਸ਼ੀ ਹਸਤੀਆਂ ਨੇ ਵੀ ਟਿੱਪਣੀਆਂ ਕੀਤੀਆਂ ਹਨ। ਇਸ ਵਿਚ ਸਵੀਡਨ ਦੀ ਰਹਿਣ ਵਾਲੀ ਵਾਤਾਵਰਣ ਕਾਰਕੁੰਨ ਗਰੇਟਾ ਥਨਬਰਗ ਦੇ ਭੜਕਾਊ ਟਵੀਟ ਨੂੰ ਲੈ ਕੇ ਦਿੱਲੀ ਪੁਲਸ ਨੇ ਉਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਗਰੇਟਾ ਦੇ ਖਿਲਾਫ ਧਾਰਾ-153A, 120B ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਸਬੰਧ ਵਿਚ ਦਿੱਲੀ ਪੁਲਸ ਪ੍ਰੈੱਸ ਕਾਨਫਰੰਸ ਵੀ ਕਰ ਸਕਦੀ ਹੈ।

ਦਰਅਸਲ ਗਰੇਟਾ ਥਨਬਰਗ ਨੇ ਕਿਸਾਨਾਂ ਦੇ ਸਮਰਥਨ ਵਿਚ ਕੀਤੇ ਗਏ ਆਪਣੇ ਟਵੀਟ ਵਿਚ ਭਾਰਤ ਦੀ ਸੱਤਾਧਾਰੀ ਪਾਰਟੀ ਉੱਤੇ ਸਵਾਲ ਖੜੇ ਕੀਤੇ ਸਨ। ਗਰੇਟਾ ਨੇ ਟਵੀਟ ਕਰ ਕੇ ਕਿਹਾ ਸੀ ਭਾਰਤ ਸਰਕਾਰ ਉੱਤੇ ਕਿਸ ਤਰ੍ਹਾਂ ਦਬਾਅ ਬਣਾਇਆ ਜਾ ਸਕਦਾ ਹੈ, ਇਸ ਦੇ ਲਈ ਉਨ੍ਹਾਂ ਨੇ ਆਪਣੀ ਕਾਰਜ ਯੋਜਨਾ ਨਾਲ ਸਬੰਧਿਤ ਇਕ ਦਸਤਾਵੇਜ਼ ਵੀ ਸਾਂਝਾ ਕੀਤਾ, ਜੋ ਭਾਰਤ ਵਿਰੋਧੀ ਪ੍ਰੋਪੇਗੇਂਡਾ ਮੁਹਿੰਮ ਦਾ ਹਿੱਸਾ ਹੈ। ਇਸ ਦੀ ਬਹੁਤ ਨਿੰਦ ਵੀ ਹੋਈ ਸੀ। 

ਵਿਦੇਸ਼ ਮੰਤਰਾਲਾ ਨੇ ਜਤਾਇਆ ਸੀ ਇਤਰਾਜ਼
ਕਿਸਾਨਾਂ ਦੇ ਮਸਲੇ ਉੱਤੇ ਵਿਦੇਸ਼ੀ ਹਸਤੀਆਂ ਦੇ ਦਖਲ ਉੱਤੇ ਵਿਦੇਸ਼ ਮੰਤਰਾਲਾ ਦੁਆਰਾ ਬੁੱਧਵਾਰ ਨੂੰ ਇਕ ਬਿਆਨ ਜਾਰੀ ਕੀਤਾ ਗਿਆ ਸੀ।  ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਹ ਵੇਖ ਕੇ ਦੁੱਖ ਹੋਇਆ ਕਿ ਕੁਝ ਸੰਗਠਨ ਅਤੇ ਲੋਕ ਆਪਣਾ ਏਜੰਡਾ ਥੋਪਣ ਲਈ ਇਸ ਤਰ੍ਹਾਂ ਦਾ ਬਿਆਨ ਜਾਰੀ ਕਰ ਰਹੇ ਹਨ। ਕਿਸੇ ਵੀ ਤਰ੍ਹਾਂ ਦਾ ਕੁਮੈਂਟ ਕਰਨ ਤੋਂ ਪਹਿਲਾਂ ਤੱਥਾਂ ਅਤੇ ਪਰੀਸਥਿਤੀਆਂ ਦੀ ਜਾਂਚ ਕਰਨਾ ਜ਼ਰੂਰੀ ਹੈ।  ਅਜਿਹੀ ਹਾਲਤ ਵਿਚ ਕਿਸੇ ਵੀ ਸੈਲੇਬ੍ਰਿਟੀ ਦੁਆਰਾ ਸੰਵੇਦਨਸ਼ੀਲ ਟਵੀਟ ਕਰਨਾ ਜਾਂ ਹੈਸ਼ਟੈਗ ਚਲਾਉਣਾ ਜ਼ਿੰਮੇਦਾਰੀ ਭਰਿਆ ਕਦਮ ਨਹੀਂ ਹੈ।

Get the latest update about farmers protests, check out more about greta thunberg, delhi police & FIR

Like us on Facebook or follow us on Twitter for more updates.