ਗੁਰੂ ਰਵਿਦਾਸ ਮੰਦਰ ਮਾਮਲਾ : ਕੇਂਦਰ ਸਰਕਾਰ ਦਾ ਵਾਅਦਾ, ਉਸੇ ਜਗ੍ਹਾ ਹੋਵੇਗਾ ਮੰਦਰ ਦਾ ਨਿਰਮਾਣ

ਦਿੱਲੀ 'ਚ ਸੰਤ ਰਵਿਦਾਸ ਮੰਦਰ ਨੂੰ ਤੋੜਣ ਦੇ ਮਾਮਲੇ 'ਚ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਕੇਂਦਰ ਸਰਕਾਰ ਨੇ ਰਵਿਦਾਸ ਮੰਦਰ ਲਈ ਜ਼ਮੀਨ ਦੇਣ ਦਾ ਵਾਅਦਾ ਕੀਤਾ। 200 ਵਰਗ ਫੁੱਟ ਦੀ ਇਹ...

ਨਵੀਂ ਦਿੱਲੀ— ਦਿੱਲੀ 'ਚ ਸੰਤ ਰਵਿਦਾਸ ਮੰਦਰ ਨੂੰ ਤੋੜਣ ਦੇ ਮਾਮਲੇ 'ਚ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਕੇਂਦਰ ਸਰਕਾਰ ਨੇ ਰਵਿਦਾਸ ਮੰਦਰ ਲਈ ਜ਼ਮੀਨ ਦੇਣ ਦਾ ਵਾਅਦਾ ਕੀਤਾ। 200 ਵਰਗ ਫੁੱਟ ਦੀ ਇਹ ਜ਼ਮੀਨ ਦੱਖਣੀ ਦਿੱਲੀ 'ਚ ਦਿੱਤੀ ਜਾਵੇਗੀ।

ਸੰਨੀ ਦਿਓਲ ਦਾ ਫਗਵਾੜਾ 'ਚ ਰੋਡ ਸ਼ੋਅ, ਵੋਟਰਾਂ ਨੂੰ ਖੁਸ਼ ਕਰਨ ਲਈ ਖੁਆਈਆਂ ਜਲੇਬੀਆਂ

ਸਰਕਾਰ ਵਲੋਂ ਅਟਾਰਨੀ ਜਨਰਲ ਕੇ.ਕੇ ਵੇਣੁਗੋਪਾਲ ਨੇ ਕੋਰਟ ਨੂੰ ਦੱਸਿਆ ਕਿ ਭਗਤਾਂ (ਸ਼ਰਧਾਲੂਆਂ) ਦੀ ਇਕ ਕਮੇਟੀ ਨੂੰ ਮੰਦਰ ਨਿਰਮਾਣ ਲਈ ਸਰਕਾਰ ਜ਼ਮੀਨ ਦੇਵੇਗੀ। ਕੋਰਟ ਨੇ ਸਰਕਾਰ ਦੇ ਪ੍ਰਸਤਾਵ ਨੂੰ ਰਿਕਾਰਡ ਲੈ ਲਿਆ। ਹੁਣ ਇਸ ਮਾਮਲੇ 'ਚ ਸੁਪਰੀਮ ਕੋਰਟ ਸੋਮਵਾਰ ਨੂੰ ਫੈਸਲਾ ਸੁਣਾਵੇਗਾ।

Get the latest update about News In Punjabi, check out more about Attorney General KK Venugopal, Delhi Ravidas Temple, Saint Ravidas Temple & True Scoop News

Like us on Facebook or follow us on Twitter for more updates.