ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚੋਂ ਮਨਜੀਤ ਸਿੰਘ ਜੀ.ਕੇ ਨੂੰ ਕੀਤਾ ਮੁਅੱਤਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮਨਜੀਤ ਸਿੰਘ ਜੀ.ਕੇ ਦੀ ਦਿੱਲੀ ਸਿੱਖ ਗੁਰਦੁਆਰਾ...

ਚੰਡੀਗੜ੍ਹ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮਨਜੀਤ ਸਿੰਘ ਜੀ.ਕੇ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੀ ਮੈਂਬਰਸ਼ਿਪ ਮੁਲਤਵੀ ਕਰ ਦਿੱਤੀ ਗਈ ਹੈ। ਅੱਜ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਕਮੇਟੀ 'ਚੋਂ ਸਰਬਸੰਮਤੀ ਨਾਲ ਮੁਅੱਤਲ ਕਰ ਦਿੱਤਾ ਗਿਆ। ਇਸ ਮੀਟਿੰਗ 'ਚ ਮਨਜੀਤ ਸਿੰਘ ਜੀ.ਕੇ ਦੀ ਮੈਂਬਰਸ਼ਿਪ ਦਾ ਮੁਲਤਵੀ ਹੋਣਾ ਪਹਿਲਾਂ ਤੋਂ ਹੀ ਤੈਅ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਸਖ਼ਤ ਫ਼ੈਸਲੇ ਲੈਣ ਦੀ ਗੱਲ ਵੀ ਕੀਤੀ ਜਾ ਰਹੀ ਸੀ, ਤਾਂ ਜੋ ਭਵਿੱਖ ਲਈ ਸਭ ਨੂੰ ਸਬਕ ਮਿਲ ਸਕੇ।

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਪ੍ਰਸਾਰਣ ਨੂੰ ਲੈ ਕੇ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਮਿਲੇ ਬਾਜਵਾ

DSGMC ਦੇ ਅਧਿਕਾਰਤ ਵ੍ਹਟਸਐਪ–ਗਰੁੱਪ ਵਿੱਚ ਅਜਿਹਾ ਸੁਨੇਹਾ ਪਹਿਲਾਂ ਤੋਂ ਚੱਲ ਰਿਹਾ ਸੀ ਕਿ ਹੁਣ ਕੋਈ ਵੀ ਮੈਂਬਰ ਕਦੇ 'ਗੋਲਕ ਚੋਰੀ ਬਾਰੇ ਸੋਚਣ ਦੀ ਜੁਰੱਅਤ ਨਹੀਂ ਕਰੇਗਾ। ਜਦ ਤੋਂ ਕਮੇਟੀ ਦਾ ਗਠਨ ਹੋਇਆ ਹੈ, ਪਹਿਲੀ ਵਾਰ ਅਜਿਹਾ ਫ਼ੈਸਲਾ ਲਿਆ ਜਾ ਰਿਹਾ ਹੈ। ਇਸ ਨਾਲ ਸਭ ਨੂੰ ਸਬਕ ਮਿਲੇਗਾ।'' ਗਰੁੱਪ 'ਚ ਜਨਰਲ ਹਾਊਸ ਦੀ ਮੀਟਿੰਗ 'ਚ ਸ਼ਾਮਲ ਹੋਣ ਦਾ ਸੱਦਾ ਸਭ ਨੂੰ ਦਿੰਦਿਆਂ ਕਿਹਾ ਗਿਆ ਸੀ ਕਿ ਤੁਸੀਂ ਸਾਰੇ ਇਨ੍ਹਾਂ ਇਤਿਹਸਾਕ ਛਿਣਾਂ ਦਾ ਹਿੱਸਾ ਬਣੋ।

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਪ੍ਰਸਾਰਣ ਨੂੰ ਲੈ ਕੇ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਮਿਲੇ ਬਾਜਵਾ

ਉੱਧਰ 'ਜਾਗੋ' ਪਾਰਟੀ ਦੇ ਮੁਖੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਨੇ ਅੱਜ ਬਾਅਦ ਦੁਪਹਿਰ 2:30 ਵਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਬਾਰੇ ਕੁਝ 'ਸਨਸਨੀਖ਼ੇਜ਼ ਖ਼ੁਲਾਸੇ' ਕਰਨ ਦਾ ਐਲਾਨ ਵੀ ਕੀਤਾ ਹੋਇਆ ਸੀ।

Get the latest update about Former President Manjit Singh GK, check out more about Delhi Sikh Gurdwara Management Committee, Manjinder Singh Sirsa, News In Punjabi & Punjab News

Like us on Facebook or follow us on Twitter for more updates.