ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ, ਦਿੱਲੀ 'ਚ 3 ਅੱਤਵਾਦੀਆਂ ਨੂੰ ਵਿਸਫ਼ੋਟਕ ਉਪਕਰਨ ਨਾਲ ਕੀਤਾ ਕਾਬੂ

ਦਿੱਲੀ 'ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ ਕਰਦਿਆਂ ਤਿੰਨ ਅੱਤਵਾਦੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਤਿੰਨ ਅੱਤਵਾਦੀਆਂ ਨੁੰ ਇੱਕ ਦੇਸੀ ਵਿਸਫ਼ੋਟਕ ਉਪਕਰਨ ਨਾਲ ਗ੍ਰਿਫ਼ਤਾਰ ਕੀਤਾ। ਦਿੱਲੀ ਪੁਲਸ ਦੇ ਸਪੈਸ਼ਲ...

ਨਵੀਂ ਦਿੱਲੀ— ਦਿੱਲੀ 'ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ ਕਰਦਿਆਂ ਤਿੰਨ ਅੱਤਵਾਦੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਤਿੰਨ ਅੱਤਵਾਦੀਆਂ ਨੁੰ ਇੱਕ ਦੇਸੀ ਵਿਸਫ਼ੋਟਕ ਉਪਕਰਨ ਨਾਲ ਗ੍ਰਿਫ਼ਤਾਰ ਕੀਤਾ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੇ ਡੀ.ਸੀ.ਪੀ ਪ੍ਰਮੋਦ ਕੁਸ਼ਵਾਹਾ ਨੇ ਦੱਸਿਆ ਕਿ ਰਾਜਧਾਨੀ 'ਚ ਇਕ ਅੱਤਵਾਦੀ ਹਮਲੇ ਨੂੰ ਨਾਕਾਮ ਕੀਤਾ ਗਿਆ ਹੈ। ਧਮਾਕਾਖ਼ੇਜ਼ ਵਿਸਫ਼ੋਟਕ ਸਮੇਤ ਤਿੰਨ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ। ਚੇਤੇ ਰਹੇ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਨਾਕਾਮ ਕਰਨ ਦੀ ਕੋਸ਼ਿਸ਼ ਹਰ ਪਾਸੇ ਕੀਤੀ ਜਾ ਰਹੀ ਹੈ। ਜੰਮੂ–ਕਸ਼ਮੀਰ ਦੇ ਬਾਰਾਮੂਲਾ ਵਿਖੇ ਪੁਲਸ ਨੇ ਅੱਜ ਸੋਮਵਾਰ ਨੂੰ ਇਕ ਅੱਤਵਾਦੀ ਗ੍ਰਿਫ਼ਤਾਰ ਕੀਤਾ ਹੈ।

ਇੰਗਲੈਂਡ ਦੌਰੇ ਦੌਰਾਨ ਕੈਪਟਨ ਵਰ੍ਹੇ ਅੱਤਵਾਦੀ ਸੰਗਠਨਾਂ 'ਤੇ, ਭਾਰਤ-ਪਾਕਿ ਸੰਬੰਧਾਂ 'ਤੇ ਕੀਤੀ ਖੁੱਲ੍ਹ ਕੇ ਗੱਲ

ਉਸ ਕੋਲੋਂ ਹਥਗੋਲਾ ਬਰਾਮਦ ਹੋਇਆ ਹੈ। ਜਦੋਂ ਤੋਂ ਕਸ਼ਮੀਰ 'ਚੋਂ ਧਾਰਾ 370 ਦਾ ਖ਼ਾਤਮਾ ਕੀਤਾ ਗਿਆ ਹੈ, ਭਾਰਤੀ ਸੁਰੱਖਿਆ ਏਜੰਸੀਆਂ ਉਦੋਂ ਤੋਂ ਹੀ ਲਗਾਤਾਰ ਚੇਤਾਵਨੀ ਦਿੰਦੀਆਂ ਆ ਰਹੀਆਂ ਹਨ ਕਿ ਦੇਸ਼ ਵਿਰੋਧੀ ਅੱਤਵਾਦੀ ਹੁਣ ਕਿਤੇ ਨਾ ਕਿਤੇ ਹਿੰਸਕ ਹਮਲਾ ਕਰਨ ਦੀਆਂ ਯੋਜਨਾਵਾਂ ਉਲੀਕ ਰਹੇ ਹਨ। ਕਸ਼ਮੀਰ 'ਚੋਂ ਵਿਦੇਸ਼ੀ ਅੱਤਵਾਦੀਆਂ ਦਾ ਤਾਂ ਮੁਕੰਮਲ ਖ਼ਾਤਮਾ ਕਰਨ ਦਾ ਭਾਰਤੀ ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਹੈ ਪਰ ਹਾਲੇ ਕੁਝ ਸਥਾਨਕ ਅੱਤਵਾਦੀ ਬਚੇ ਹੋਏ ਹਨ, ਉਨ੍ਹਾਂ ਦੀ ਭਾਲ਼ ਵੀ ਲਗਾਤਾਰ ਕੀਤੀ ਜਾ ਰਹੀ ਹੈ।

Get the latest update about IED, check out more about News In Punjabi, DCP Pramod Kushwaha, Improvised Explosive Devices & True Scoop News

Like us on Facebook or follow us on Twitter for more updates.