ਇਹ ਤਿੰਨ ਅੰਕੜੇ ਦੱਸਦੇ ਹਨ ਕਿ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ 'ਚੋ ਤੋਂ ਉਬਰ ਚੁੱਕੀ ਹੈ ਦਿੱਲੀ

ਦਿੱਲੀ ਤੋਂ ਇਕ ਨਹੀਂ, ਦੋ ਨਹੀਂ ਸਗੋ ਤਿੰਨ ਮੋਰਚਿਆ ਤੋਂ ਖਬਰ ਆ ਰਹੀ ਹੈ। ਐਤਵਾਰ ਦਾ............

ਦਿੱਲੀ ਤੋਂ ਇਕ ਨਹੀਂ, ਦੋ ਨਹੀਂ ਸਗੋ ਤਿੰਨ ਮੋਰਚਿਆ ਤੋਂ ਖਬਰ ਆ ਰਹੀ ਹੈ। ਐਤਵਾਰ ਦਾ ਦਿਨ ਦਿੱਲੀ ਦੇ ਲਈ ਰਹਿਤ ਦੀ ਖਬਰ ਲੈ ਕੇ ਆਇਆ ਹੈ। ਇਸ ਦਿਨ ਨਵੇਂ ਕੋਰੋਨਾ ਕੇਸ ਦੀ ਸੰਖਿਆ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅਤੇ ਵਾਇਰਸ ਨਾਲ ਹੋਣ ਵਾਲੀਆਂ ਮੌਤਾ ਦਾ ਅੰਕੜਾ ਵੀ ਘੱਟਿਆ ਹੈ। ਦਿੱਲੀ ਵਿਚ ਐਤਵਾਰ ਨੂੰ 13, 336 ਨਵੇਂ ਕੇਸ ਸਹਾਮਣੇ ਆਏ ਹਨ। ਉਥੇ ਹੀ 100 ਨਮੂਨਿਆ ਦੀ ਜਾਂਚ ਵਿਚ 21.67 ਕੋਰੋਨਾ ਪਾਜ਼ੇਟਿਵ ਪਾਏ ਗਏ। ਮਤਲਬ Positivity Rate ਘੱਟ ਕੇ 21.67 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ, ਜੋ 16 ਅਪ੍ਰੈਲ ਤੋਂ ਸਭਤੋਂ ਹੇਠਲਾਂ ਸਤਰ ਹੈ।

ਮਹਾਂਮਾਰੀ ਨਾਲ ਮੌਤਾਂ ਵੀ ਹੋਈਆ ਘੱਟ
 ਐਤਵਾਰ ਨੂੰ ਰਾਜਧਾਨੀ ਵਿਚ 273 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜੇਕਰ ਧਿਆਨ ਨਾਲ ਦੇਖਦੇ ਹਾਂ ਤਾਂ ਇਹ 21 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਸੰਖਿਆ ਹੈ। ਦਿੱਲੀ ਵਿਚ ਕੋਰੋਨਾ ਨਾਲ ਮੌਤਾਂ ਦਾ ਅੰਕੜਾਂ 19,344 ਹੋ ਗਿਆ ਹੈ। 

ਹੋਲੀ- ਹੋਲੀ ਰਿਕਵਰ ਹੋ ਰਹੀ ਹੈ ਦਿੱਲੀ
ਦੇਸ਼ ਵਿਚ ਕੋਰੋਨਾ ਦੀ ਦੂਸਰੀ ਅਤੇ ਦਿੱਲੀ ਵਿਚ ਚੌਥੀ ਲਹਿਰ ਵਿਚ ਐਤਵਾਰ ਨੂੰ ਕੋਰੋਨਾ ਕੇਸਾਂ ਦੀ ਸੰਖਿਆ ਘੱਟ ਹੋਈ ਹੈ। ਇਸ ਨੂੰ ਰਹਿਤ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਕਿ ਇਹ ਕਈ ਖਤਰਨਾਕ ਅੰਕੜਿਆ ਨਾਲੋਂ ਥੋੜੇ ਘੱਟ ਹਨ। ਮਤਲਬ ਇਹ ਹੈ ਕਿ ਪੀਕ ਖਤਮ ਹੁੰਦੇ ਹੋਏ ਮਾਮਲਿਆਂ ਵਿਚ ਵੀ ਕਮੀ ਆਏਗੀ। 

20 ਹਜ਼ਾਰ ਤੋਂ ਪਾਰ ਹੋ ਗਿਆ ਹੈ ਕੋਰੋਨਾ ਕੇਸਾਂ ਦਾ ਅੰਕੜਾ
ਇਸ ਤੋਂ ਪਹਿਲਾਂ ਪਿਛਲੇ ਹਫਤੇ ਦਿੱਲੀ ਵਿਚ 20,394  ਕੋਵਿਡ ਕੇਸ ਮਿਲੇ ਸੀ। ਉਸ ਦਿਨ ਕੋਰੋਨਾ ਪਾਜ਼ੇਟਿਵਿਟੀ ਰੇਟ 28.33 ਪ੍ਰਤੀਸ਼ਤ ਸੀ। ਪਰ ਹੁਣ ਇਹਨਾਂ ਅੰਕੜਿਆ ਵਿਚ ਕਮੀ ਆ ਰਹੀ ਹੈ। ਹੁਣ ਪਾਜ਼ੇਟਿਵਿਟੀ ਰੇਟ 25 ਪ੍ਰਤੀਸ਼ਤ ਤੱਕ ਹੋ ਗਿਆ ਹੈ।

Get the latest update about three numbers, check out more about say delhi has crossed, true scoop news, delhi & second wave

Like us on Facebook or follow us on Twitter for more updates.