ਦਿੱਲੀ ਟ੍ਰੈਕਟਰ ਪਰੇਡ ਹਿੰਸਾ: ਦਿੱਲੀ ਕੋਰਟ ਵਲੋਂ ਦੀਪ ਸਿੱਧੂ ਦੀ ਜ਼ਮਾਨਤ ਮਨਜ਼ੂਰ

ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਕਿਸਾਨਾਂ ਵਲੋਂ 26 ਜਨਵਰੀ ਦੇ ਦਿਨ ਕੱਢੀ ਗਈ ਟ੍ਰੈਕਟਰ ਪਰੇਡ ਦੌਰਾਨ ਲਾਲ...

ਨਵੀਂ ਦਿੱਲੀ (ਇੰਟ): ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਕਿਸਾਨਾਂ ਵਲੋਂ 26 ਜਨਵਰੀ ਦੇ ਦਿਨ ਕੱਢੀ ਗਈ ਟ੍ਰੈਕਟਰ ਪਰੇਡ ਦੌਰਾਨ ਲਾਲ ਕਿਲੇ ਉੱਤੇ ਤੇ ਦਿੱਲੀ ਦੇ ਅੰਦਰ ਹੋਈ ਹਿੰਸਾ ਦੇ ਮਾਮਲੇ ਵਿਚ ਮੁੱਖ ਦੋਸ਼ੀ ਦੀਪ ਸਿੱਧੂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।

ਪਿਛਲੀ ਸੁਣਵਾਈ ਵਿਚ ਦੀਪ ਸਿੱਧੂ ਨੇ ਖੁਦ ਨੂੰ ਦੱਸਿਆ ਨਿਰਦੋਸ਼
ਕਿਸਾਨ ਟ੍ਰੈਕਟਰ ਪਰੇਡ ਦੌਰਾਨ 26 ਜਨਵਰੀ ਨੂੰ ਹੋਈ ਹਿੰਸਾ ਦੇ ਦੋਸ਼ੀ ਦੀਪ ਸਿੱਧੂ ਨੇ ਬੀਤੀ ਸੁਣਵਾਈ (8 ਅਪ੍ਰੈਲ) ਨੂੰ ਖੁਦ ਨੂੰ ਨਿਰਦੋਸ਼ ਦੱਸਦੇ ਹੋਏ ਜ਼ਮਾਨਤ ਦੇਣ ਦੀ ਅਪੀਲ ਕੀਤੀ ਸੀ। ਸਿੱਧੂ ਨੇ ਕਿਹਾ ਸੀ ਕਿ ਉਸ ਨੂੰ ਫਰਜ਼ੀ ਤਰੀਕੇ ਨਾਲ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ। ਉਥੇ ਹੀ ਪ੍ਰੋਸੀਕਿਊਸ਼ਨ ਪੱਖ ਨੇ ਜ਼ਮਾਨਤ ਉੱਤੇ ਇਤਰਾਜ਼ ਜਤਾਉਂਦੇ ਹੋਏ ਉਸ ਨੂੰ ਮੁੱਖ ਦੋਸ਼ੀ ਦੱਸਿਆ ਸੀ।

ਦੀਪ ਸਿੱਧੂ ਦੇ ਵਕੀਲ ਨੇ ਉਨ੍ਹਾਂ ਦਾ ਪੱਖ ਰੱਖਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ ਮੁਵੱਕਿਲ ਦੇ ਖਿਲਾਫ ਕੋਈ ਸਬੂਤ ਨਹੀਂ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਉਸ ਨੇ ਹਿੰਸਾ ਦੇ ਲਈ ਲੋਕਾਂ ਨੂੰ ਭੜਕਾਇਆ। ਉਨ੍ਹਾਂ ਨੇ ਕਿਹਾ ਕਿ ਕਿਸਾਨ ਟ੍ਰੈਕਟਰ ਪਰੇਡ ਦੇ ਲਈ ਕਿਸਾਨ ਨੇਤਾਵਾਂ ਵਲੋਂ ਸੱਦਾ ਦਿੱਤਾ ਗਿਆ ਸੀ, ਦੀਪ ਸਿੱਧੂ ਤਾਂ ਕਿਸਾਨ ਯੂਨੀਅਨ ਦਾ ਮੈਂਬਰ ਵੀ ਨਹੀਂ ਹੈ। ਇੰਨਾਂ ਹੀ ਨਹੀਂ ਸਿੱਧੂ ਨੇ ਲਾਲ ਕਿਲਾ ਪਹੁੰਚਣ ਦੇ ਲਈ ਕਿਸੇ ਨੂੰ ਵੀ ਕੋਈ ਕਾਲ ਵੀ ਨਹੀਂ ਕੀਤਾ।

Get the latest update about Deep Sidhu, check out more about Truescoop, Truescoop News, gets bail & 26 January

Like us on Facebook or follow us on Twitter for more updates.