ਇਸ ਵਿਅਕਤੀ ਨੇ ਮਹਿਲਾ ਪੁਲਸ ਸਬ-ਇੰਸਪੈਕਟਰ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ

ਦਿੱਲੀ ਦੇ ਰੋਹਿਣੀ ਇਲਾਕੇ 'ਚ ਸ਼ੁੱਕਰਵਾਰ ਦੀ ਰਾਤ ਕਰੀਬ 9.30 ਵਜੇ ਮਹਿਲਾ ਸਬ-ਇੰਸਪੈਕਟਰ ...

ਨਵੀਂ ਦਿੱਲੀ — ਦਿੱਲੀ ਦੇ ਰੋਹਿਣੀ ਇਲਾਕੇ 'ਚ ਸ਼ੁੱਕਰਵਾਰ ਦੀ ਰਾਤ ਕਰੀਬ 9.30 ਵਜੇ ਮਹਿਲਾ ਸਬ-ਇੰਸਪੈਕਟਰ ਪੀ੍ਰਤੀ ਅਹਿਲਾਵਤ ਦੀ ਇਕ ਨੌਜਵਾਨ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰੀਤੀ ਪੂਰਵੀ ਦਿੱਲੀ ਦੇ ਪਟੜਗੰਜ ਇੰਡਸਟ੍ਰੀਅਲ ਏਰੀਆ 'ਚ ਤਾਇਨਾਤ ਸੀ। ਰਾਤ ਦੇ ਸਮੇਂ ਉਹ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਮੈਟਰੋ ਤੋਂ ਪੂਰਵੀ ਰੋਹਿਣੀ ਸਟੇਸ਼ਨ ਪਹੁੰਚੀ ਅਤੇ ਫਿਰ ਪੈਦਲ ਹੀ ਆਪਣੇ ਘਰ ਵੱਲ ਚੱਲ ਗਈ। ਪ੍ਰੀਤੀ ਮੁਸ਼ਕਲ ਤੋਂ 50 ਮੀਟਰ ਹੀ ਗਈ ਸੀ, ਉਦੋਂ ਪਿੱਛਿਓ ਇਕ ਨੌਜਵਾਨ ਆਇਆ ਅਤੇ ਉਸ ਦੇ ਬੇਹੱਦ ਕਰੀਬ ਨਾਲ ਪ੍ਰੀਤੀ 'ਤੇ ਤਿੰਨ ਰਾਊਂਡ ਗੋਲੀ ਚਲਾ ਦਿੱਤੀ। ਪ੍ਰੀਤੀ ਨੂੰ 2 ਗੋਲੀਆਂ ਲੱਗੀਆਂ, ਜਦਕਿ ਇਕ ਨਾਲ ਹੀ ਜਾ ਰਹੀ ਕਾਰ ਦੇ ਪਿਛਲੇ ਸ਼ੀਸ਼ੇ 'ਚ ਜਾ ਲੱਗੀ। ਪ੍ਰੀਤੀ ਨੂੰ ਇਕ ਗੋਲੀ ਸਿਰ 'ਚ ਲੱਗੀ ਸੀ। ਇਸ ਤੋਂ ਬਾਅਦ ਪ੍ਰੀਤੀ ਡਿੱਗ ਗਈ ਅਤੇ ਮੌਕਗੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।

Delhi Election Voting 2020 : ਦਿੱਲੀ 'ਚ ਵੋਟਿੰਗ ਸ਼ੁਰੂ, ਇਨ੍ਹਾਂ ਦਿੱਗਜ਼ਾਂ ਨੇ ਪਾਈ ਵੋਟ

ਜਾਣਕਾਰੀ ਅਨੁਸਾਰ ਇਸ ਦੇ ਤੁਰੰਤ ਬਾਅਦ ਹਮਲਾਵਰ ਮੌਕੇ ਤੋਂ ਭੱਜ ਹਏ, ਮੌਕੇ ਤੋਂ ਹੀ ਕਿਸੇ ਨੇ ਪੁਲਸ ਨੂੰ 112 'ਤੇ ਕਾਲ ਕਰਕੇ ਵਾਰਦਾਨ ਦੀ ਜਾਣਕਾਰੀ ਦਿੱਤੀ। ਪੁਲਸ ਨੇ ਜਦੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਰਨ ਵਾਲੀ ਮਹਿਲਾਂ ਸਬ-ਇੰਸਪੈਕਟਰ ਹੈ। ਮੌਕੇ 'ਤੇ ਫੋਰੈਂਸਿਕ ਟੀਮ ਵੀ ਬੁਲਾਈ ਗਈ। ਫੋਰੈਂਸਿਕ ਟੀਮ ਨੇ ਮੌਕੇ ਤੋਂ ਕਾਫੀ ਸੁਰਾਗ ਜੁਟਾਏ ਹਨ। ਜਿਸ ਜਗ੍ਹਾ 'ਤੇ ਪ੍ਰੀਤੀ ਦੀ ਹੱਤਿਆ ਹੋਈ ਉੱਥੋਂ ਹੀ ਪ੍ਰੀਤੀ ਦਾ ਘਰ ਕੋਲ ਹੀ ਸੀ। ਸੋਨੀਪਤ ਦੀ ਰਹਿਣ ਵਾਲੀ ਪ੍ਰੀਤੀ ਕਿਰਾਏ 'ਤੇ ਘਰ ਲੈ ਕੇ ਰੋਹਿਣੀ 'ਚ ਰਹਿੰਦੀ ਸੀ। ਪੁਲਸ ਨੂੰ ਮੌਕੇ ਤੋਂ ਕੁਝ ਸੀਸੀਟੀਵੀ ਵੀ ਮਿਲੇ ਹਨ, ਜਿਨ੍ਹਾਂ ਤੋਂ ਸਾਫ ਹੋਇਆ ਹੈ ਕਿ ਦੋਸ਼ੀ ਇਕੱਲਾ ਸੀ ਅਤੇ ਪੈਦਲ ਹੀ ਸੀ। ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਪੁਲਸ ਦਾ ਕਹਿਣਾ ਹੈ ਕਿ ਉਹ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਵੇਗੀ। ਪੁਲਸ ਦੀ ਟੀਮ ਉਨ੍ਹਾਂ ਕੇਸੇਜ਼ ਦੀ ਵੀ ਜਾਣਕਾਰੀ ਜੁਟਾ ਰਹੀ ਹੈ, ਜਿਨ੍ਹਾਂ ਦੀ ਜਾਂਚ ਪ੍ਰੀਤੀ ਕੋਲ ਸੀ। 2018 ਬੈਚ ਦੀ ਪ੍ਰੀਤੀ ਦੀ ਹੱਤਿਆ ਕਿਉਂ ਹੋਈ ਅਥੇ ਹਤਿਆਰਾ ਕੌਣ ਸੀ? ਪੁਲਸ ਹੁਣ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਦੇ ਰਹੀ ਪਰ ਦਿੱਲੀ ਚੋਣਾਂ ਤੋਂ ਠੀਕ ਪਹਿਲਾਂ ਦੀ ਰਾਤ ਮਹਿਲਾਂ ਪੁਲਸ ਦੀ ਹੱਤਿਆ ਨੇ ਦਿੱਲੀ ਦੀ ਸੁਰੱਖਿਆ ਵਿਵਸਥਾ 'ਤੇ ਸਵਾਲ ਜ਼ਰੂਰ ਖੜ੍ਹੇ ਕਰ ਦਿੱਤੇ ਹਨ।

ਦੱਸ ਦੱਈਏ ਕਿ ਲੇਡੀ ਪੁਲਿਸ ਸਬ–ਇੰਸਪੈਕਟਰ ਪ੍ਰੀਤੀ ਅਹਿਲਾਵਤ (25) ਦੇ ਕਥਿਤ ਕਾਤਲ ਤੇ ਦਿੱਲੀ ਦੇ ਹੀ ਪੁਲਸ ਸਬ–ਇੰਸਪੈਕਟਰ ਦੀਪਾਂਸ਼ੂ ਨੇ ਖ਼ੁਦਕੁਸ਼ੀ ਕਰ ਲਈ ਹੈ। ਕਰਨਾਲ ਕੋਲ ਇੱਕ ਕਾਰ ਅੰਦਰ ਦੀਪਾਂਸ਼ੂ ਦੀ ਲਾਸ਼ ਮਿਲੀ ਹੈ।ਮੁਲਜ਼ਮ ਨੇ ਉਸੇ ਪਿਸਤੌਲ ਨਾਲ ਖ਼ੁਦਕੁਸ਼ੀ ਕੀਤੀ ਹੈ, ਜਿਸ ਪਿਸਤੌਲ ਨਾਲ ਉਸ ਨੇ ਪ੍ਰੀਤੀ ਦਾ ਕਤਲ ਕੀਤਾ ਸੀ।ਪੁਲਸ ਮਤਾਬਕ ਪ੍ਰੀਤੀ ਅਹਿਲਾਵਤ ਤੇ ਦੀਪਾਂਸ਼ੂ ਨੇ 2018 'ਚ ਇਕੱਠਿਆਂ ਨੇ ਦਿੱਲੀ ਪੁਲਸ ਜੁਆਇਨ ਕੀਤੀ ਸੀ।ਦੋਵੇਂ ਬੈਚਮੇਟ ਸਨ।ਪੁਲਸ ਹਾਲੇ ਇਹ ਜਾਂਚ ਕਰ ਰਹੀ ਹੈ ਕਿ ਆਖ਼ਰ ਦੀਪਾਂਸ਼ੂ ਨੇ ਪ੍ਰੀਤੀ ਨੂੰ ਗੋਲੀ ਕਿਉਂ ਮਾਰੀ ਸੀ!

Get the latest update about Murder, check out more about Woman Subinspector, Delhi, News In Punjabi & Young Man

Like us on Facebook or follow us on Twitter for more updates.