ਕਿਤੇ ਤੁਹਾਡੇ ਨੇੜੇ ਵੀ ਤਾਂ ਨਹੀਂ ਡਿਪਰੈਸ਼ਨ ਸ਼ਿਕਾਰ ਵਿਅਕਤੀ, ਇਨ੍ਹਾਂ ਲੱਛਣਾਂ ਤੋਂ ਕਰੋ ਪਛਾਣ

ਬਾਲੀਵੁੱਡ ਦੇ ਮਸ਼ਹੂਰ ਸੁਪਰਸਟਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਕਰੀਅਰ ਵਧੀਆ ਚੱਲ ਰਿਹਾ ਸੀ। ਕਿਹਾ ਜਾ ਰਿਹਾ ਸੀ ਕਿ ਉਹ ਲੰਬੇ ਸਮੇਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਸਨ, ਜਿਸ ਦੇ ਚੱਲਦੇ ਉਨ੍ਹਾਂ ਨੇ ਖੁਦਕੁਸ਼ੀ...

ਨਵੀਂ ਦਿੱਲੀ— ਬਾਲੀਵੁੱਡ ਦੇ ਮਸ਼ਹੂਰ ਸੁਪਰਸਟਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਕਰੀਅਰ ਵਧੀਆ ਚੱਲ ਰਿਹਾ ਸੀ। ਕਿਹਾ ਜਾ ਰਿਹਾ ਸੀ ਕਿ ਉਹ ਲੰਬੇ ਸਮੇਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਸਨ, ਜਿਸ ਦੇ ਚੱਲਦੇ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਸੁਸ਼ਾਂਤ ਇਕ ਹੱਸਦਾ-ਖੇਡਦਾ ਹੋਇਆ ਚਿਹਰਾ ਲਈ ਰੱਖਦੇ ਸਨ ਅਤੇ ਕਦੇ ਵੀ ਉਨ੍ਹਾਂ ਦੇ ਚਿਹਰੇ ਤੋਂ ਇਸ ਗੱਲ੍ਹ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੀ ਕਿ ਉਹ ਕਿਸ ਪਰੇਸ਼ਾਨੀ ਤੋਂ ਗੁਜ਼ਰ ਰਿਹਾ ਹੈ। ਤੁਹਾਡੇ ਆਲੇ-ਦੁਆਲੇ ਵੀ ਕਈ ਅਜਿਹੇ ਲੋਕ ਹੁੰਦੇ ਹਨ, ਜੋ ਡਿਪਰੈਸ਼ਨ ਦੇ ਸ਼ਿਕਾਰ ਤਾਂ ਹੁੰਦੇ ਹਨ ਪਰ ਕਦੇ ਵੀ ਉਨ੍ਹਾਂ ਦੇ ਚਿਹਰੇ 'ਤੇ ਨਹੀਂ ਦਿੱਸਦਾ।

ਜ਼ਿਕਰਯੋਗ ਹੈ ਕਿ ਡਿਪਰੈਸ਼ਨ ਨੂੰ 3 ਵਰਗਾਂ 'ਚ ਵੰਡਿਆ ਗਿਆ ਹੈ। ਡਿਪਰੈਸ਼ਨ ਨਾਲ ਪੀੜਤ ਵਿਅਕਤੀ ਦੇ ਅੰਦਰ ਸਾਈਕੋਲਾਜੀਕਲ, ਫਿਜ਼ੀਕਲ ਅਤੇ ਸੋਸ਼ਲ ਸਿੰਪਟਮਸ ਦਿਖਾਈ ਦਿੰਦੇ ਹਨ। ਇਸ ਦੇ ਲੱਛਣ ਹੇਠ ਲਿਖੇ ਅਨੁਸਾਰ ਹਨ—

ਸਾਈਕੋਲਾਜੀਕਲ ਲੱਛਣ ਦੀ ਗੱਲ ਕਰੀਏ ਤਾਂ ਇਸ 'ਚ ਵਿਅਕਤੀ ਦੁਖੀ ਅਤੇ ਬੇਵੱਸ ਮਹਿਸੂਸ ਕਰਦਾ ਹੈ। ਇੰਨਾ ਹੀ ਨਹੀਂ ਬਲਕਿ ਉਹ ਕਿਸੇ ਵੀ ਚੀਜ਼ ਲਈ ਆਪਣੇ ਆਪ ਨੂੰ ਦੋਸ਼ੀ ਵੀ ਮੰਨਦਾ ਰਹਿੰਦਾ ਹੈ।

ਫਿਜ਼ੀਕਲ ਸਿੰਪਟਮਸ 'ਚ ਡਿਪਰੈਸ਼ਨ ਗ੍ਰਸਤ ਵਿਅਕਤੀ ਥੱਕਿਆ ਹੋਇਆ ਰਹਿੰਦਾ ਹੈ ਅਤੇ ਉਹ ਕਾਫੀ ਹੌਲੀ-ਹੌਲੀ ਗੱਲ੍ਹ ਕਰਦਾ ਹੈ। ਉਸ ਦੀ ਨੀਂਦ 'ਚ ਵੀ ਬਦਲਾਅ ਹੋ ਜਾਂਦਾ ਹੈ ਅਤੇ ਉਹ ਦੇਰ ਰਾਤ ਤੱਕ ਜਾਗਦਾ ਹੈ।

ਸੋਸ਼ਲ ਸਿੰਪਟਮਸ ਦੀ ਗੱਲ੍ਹ ਕਰੀਏ ਤਾਂ ਅਜਿਹਾ ਵਿਅਕਤੀ ਲੋਕਾਂ ਅਤੇ ਦੋਸਤਾਂ ਦੇ ਕਾਂਟੈਕਟ 'ਚ ਆਉਣ ਤੋਂ ਬਚਦਾ ਹੈ ਅਤੇ ਸਮਾਜ ਨਾਲ ਜੁੜੀ ਕਿਸੇ ਵੀ ਐਕਟੀਵਿਟੀ 'ਚ ਵੀ ਹਿੱਸਾ ਨਹੀਂ ਲੈਂਦਾ। ਉਹ ਆਪਣੀ ਰੋਜ਼ਾਨਾ ਦੀ ਲਾਈਫ 'ਚ ਸ਼ਾਮਲ ਆਦਤਾਂ ਨੂੰ ਵੀ ਛੱਡ ਦਿੰਦਾ ਹੈ। ਉਸ ਨੂੰ ਪਰਿਵਾਰ ਨਾਲ ਸਮਾਂ ਬਿਤਾਉਣ 'ਚ ਅਸਹਿਜਤਾ ਮਹਿਸੂਸ ਹੁੰਦੀ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਡਿਪਰੈਸ਼ਨ ਵਾਲਾ ਪੀੜਤ ਹਮੇਸ਼ਾ ਉਦਾਸ ਰਹਿੰਦਾ ਹੈ। ਉਹ ਇਕੱਲਾ ਰਹਿਣਾ ਪਸੰਦ ਕਰਦਾ ਹੈ। ਉਹ ਹਮੇਸ਼ਾ ਤਣਾਅ 'ਚ ਰਹਿੰਦਾ ਹੈ। ਉਸ ਦੀਆਂ ਭਾਵਨਾਵਾਂ 'ਚ ਬਦਲਾਅ ਆ ਜਾਂਦਾ ਹੈ।

Get the latest update about News In Punjabi, check out more about True Scoop News, Symptoms Of Depression, Lifestyle News & Sushant Rajput Death

Like us on Facebook or follow us on Twitter for more updates.