
ਨਵੀਂ ਦਿੱਲੀ:- ਜੰਮੂ ਕਸ਼ਮੀਰ 'ਚ ਧਾਰਾ 370 ਦੇ ਹਟਾਏ ਜਾਣ ਦੇ ਪ੍ਰਸਤਾਵ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਅਤੇ ਲਦਾਖ਼ ਦੋਨੋ ਹੀ ਕੇਂਦਰ ਸ਼ਾਸਤ ਪ੍ਰਦੇਸ਼ ਹੋਣਗੇ। ਯਾਨੀ ਕਿ ਹੁਣ ਇਥੇ ਚੁਣੀ ਹੋਈ ਰਾਜ ਸਰਕਾਰ ਤੇ ਨਾਲ ਹੀ ਕੇਂਦਰ ਦੀ ਸਿਫਾਰਿਸ਼ ਤੇ ਰਾਸ਼ਟਰਪਤੀ ਦੁਆਰਾ ਨਿਯੁਕਤ Deputy Governor ਵੀ ਹੋਵੇਗਾ।
ਜੰਮੂ ਕਸ਼ਮੀਰ 'ਚ ਹੁਣ ਕੇਂਦਰ ਸਰਕਾਰ ਦੁਆਰਾ ਦਿਤੇ ਗਏ ਨਾਲ ਤੇ ਹੀ ਡਿਪਟੀ ਗਵਰਨਰ ਦੇ ਅਹੁਦੇ ਲਈ ਰਾਸ਼ਟਰਪਟੀ ਮੋਹਰ ਲਗਾਉਣਗੇ। ਯਾਨੀ ਹੁਣ ਜੰਮੂ ਕਸ਼ਮੀਰ ਅਤੇ ਲਦਾਖ 'ਚ ਮੋਦੀ ਸਰਕਾਰ ਦੁਆਰਾ ਦਸੇ ਗਏ ਵਿਅਕਤੀ ਨੂੰ ਹੀ ਰਾਸ਼ਟਰਪਤੀ ਡਿਪਟੀ ਗਵਰਨਰ ਬਣਾਉਣਗੇ।
ਧਾਰਾ 370 ਹਟਾਉਣ ਤੇ ਅਨੌਖੇ ਅੰਦਾਜ਼ 'ਚ ਬੋਲੇ ਕੁਮਾਰ ਵਿਸ਼ਵਾਸ਼
ਜੰਮੂ ਕਸ਼ਮੀਰ ਦੀ ਸੁਰੱਖਿਆ ਦਾ ਜ਼ਿੱਮਾ ਵੀ ਹੁਣ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਕੋਲ ਹੋਵੇਗਾ। ਸੂਬੇ 'ਚ ਆਈਏਐਸ ਅਤੇ ਆਈਪੀਐਸ ਅਫਸਰਾਂ ਦੀ ਤੈਨਾਤੀ ਦਾ ਅਧਿਕਾਰ ਵੀ ਹੁਣ ਕੇਂਦਰ ਸਰਕਾਰ ਅਤੇ ਡਿਪਟੀ ਗਵਰਨਰ ਦੇ ਕੋਲ ਹੋਵੇਗਾ। ਡਿਪਟੀ ਗਵਰਨਰ ਕੇਂਦਰ ਦੇ ਨਿਰਦੇਸ਼ਾਂ ਮੁਤਾਬਕ, ਸੁਰੱਖਿਆ ਨਾਲ ਸੰਬੰਧਿਤ ਫੈਸਲੇ ਕਰੇਗਾ।
ਜਿਕਰਯੋਗ ਹੈ ਕਿ ਹੁਣ ਜੰਮੂ ਕਸ਼ਮੀਰ 'ਚ ਰਾਜ ਸਰਕਾਰ ਕੋਲ ਪ੍ਰਸਾਸ਼ਨਿਕ ਸੇਵਾਵਾਂ ਤੋਂ ਇਲਾਵਾ ਜਿਆਦਾ ਕੁਝ ਨਹੀਂ ਰਹਿ ਗਿਆ। ਇਸ ਮਾਮਲੇ 'ਚ ਹੁਣ ਰਾਜ ਸਰਕਾਰ ਨਾਲੋਂ ਜਿਆਦਾ ਡਿਪਟੀ ਗਵਰਨਰ ਦਾ ਫੈਸਲਾ ਜਿਆਦਾ ਮਾਇਨੇ ਰੱਖਦਾ ਹੈ।
Get the latest update about Online Punjabi News, check out more about Jammu And Kashmir, Ladakh, True Scoop Punjabi &
Like us on Facebook or follow us on Twitter for more updates.