ਡੇਰਾ ਬਾਬਾ ਨਾਨਕ ਦੇ ਨੇੜੇ ਦਿਸੇ ਅੱਤਵਾਦੀ, ਦੇ ਸਕਦੇ ਹਨ ਵੱਡੀ ਸਾਜਿਸ਼ ਨੂੰ ਅੰਜਾਮ

ਪੰਜਾਬ 'ਚ ਅੱਤਵਾਦੀਆਂ ਦੇ ਘੁਸਪੈਠ ਕਰਨ ਦੀ ਖ਼ਬਰ ਹੈ। ਸੂਤਰਾਂ ਮੁਤਾਬਕ ਅੰਤਰਰਾਸ਼ਟਰੀ ਸਰਹੱਦ ਤੋਂ ਵੱਡੀ ਸੰਖਿਆ 'ਚ ਖਾਲਿਸਤਾਨੀ ਅੱਤਵਾਦੀ ਪੰਜਾਬ 'ਚ ਦਾਖਲ ਹਨ। ਕਰਤਾਰਪੁਰ ਕਾਰੀਡੋਰ ਖੋਲੇ ਜਾਣ ਤੋਂ...

ਨਵੀਂ ਦਿੱਲੀ— ਪੰਜਾਬ 'ਚ ਅੱਤਵਾਦੀਆਂ ਦੇ ਘੁਸਪੈਠ ਕਰਨ ਦੀ ਖ਼ਬਰ ਹੈ। ਸੂਤਰਾਂ ਮੁਤਾਬਕ ਅੰਤਰਰਾਸ਼ਟਰੀ ਸਰਹੱਦ ਤੋਂ ਵੱਡੀ ਸੰਖਿਆ 'ਚ ਖਾਲਿਸਤਾਨੀ ਅੱਤਵਾਦੀ ਪੰਜਾਬ 'ਚ ਦਾਖਲ ਹਨ। ਕਰਤਾਰਪੁਰ ਕਾਰੀਡੋਰ ਖੋਲੇ ਜਾਣ ਤੋਂ ਪਹਿਲਾਂ ਪੰਜਾਬ 'ਚ ਅੱਤਵਾਦੀਆਂ ਦੀ ਘੁਸਪੈਠ ਨਾਲ ਹੜਕੰਪ ਮੱਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਡੇਰਾ ਬਾਬਾ ਨਾਨਕ 'ਚ ਅੱਤਵਾਦੀਆਂ ਨੇ ਘੁਸਪੈਠ ਕੀਤੀ ਹੈ। ਸੁਰੱਖਿਆ ਏਜੰਸੀਆਂ ਨੇ ਇਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।

ਪਾਕਿ ਦੀ ਦੋਹਰੀ ਚਾਲ ਦਾ ਅਮਰੀਕਾ ਨੇ ਕੀਤਾ ਖੁਲਾਸਾ, ਅੱਤਵਾਦ 'ਤੇ ਅਮਰੀਕੀ ਰਿਪੋਰਟ ਤੋਂ ਲੱਗੀਆਂ ਪਾਕਿ ਨੂੰ ਮਿਰਚਾਂ

ਦੱਸ ਦੇਈਏ ਕਿ ਪੰਜਾਬ 'ਚ ਪਿਛਲੇ ਕੁਝ ਸਮੇਂ ਤੋਂ ਅੱਤਵਾਦੀ ਗਤੀਵਿਧਿਆਂ ਵੱਧ ਗਈਆਂ ਹਨ। ਬੀਤੀ 22 ਸਤੰਬਰ ਨੂੰ ਪੰਜਾਬ ਪੁਲਸ ਨੇ ਪ੍ਰਤੀਬੰਧਿਤ ਅੱਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਕੋਲ੍ਹੋਂ ਭਾਰੀ ਮਾਤਰਾ 'ਚ ਗੋਲਾ-ਬਾਰੂਦ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐੱਨ. ਆਈ. ਏ ਨੂੰ ਇਸ ਦੀ ਜਾਂਚ ਸੌਂਪਣ ਦਾ ਫੈਸਲਾ ਕੀਤਾ ਸੀ। ਉਸ ਸਮੇਂ ਪੰਜਾਬ ਮੁੱਖ ਮੰਤਰੀ ਦਫਤਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਸੀ ਕਿ ਇਹ ਟੈਰਰ ਮਾਡਿਊਲ ਪੰਜਾਬ ਅਤੇ ਉਸ ਦੇ ਗੁਆਂਢੀ ਰਾਜਾਂ 'ਚ ਅੱਤਵਾਦੀ ਹਮਲੇ ਦੀ ਤਿਆਰੀ 'ਚ ਸੀ।

ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਪਾਕਿ ਨੇ ਰਿਲੀਜ਼ ਕੀਤਾ ਗੀਤ, ਸਿੱਧੂ ਤੇ ਭਿੰਡਰਾਵਾਲੇ ਦਾ ਕੀਤਾ ਖ਼ਾਸ ਜ਼ਿਕਰ

ਮੁੱਖ ਮੰਤਰੀ ਦਫਤਰ ਵਲੋਂ ਜਾਰੀ ਬਿਆਨ 'ਚ ਅੱਗੇ ਦੱਸਿਆ ਗਿਆ ਸੀ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ਤੋਂ ਭਾਰੀ ਮਾਤਰਾ 'ਚ ਗੋਲਾ-ਬਾਰੂਦ ਕੀਤਾ ਹੈ। ਇਸ ਤੋਂ ਇਲਾਵਾ 5 ਏਕੇ-47, ਕੁਝ ਪਿਸਟਲਸ, ਸੈਟੇਲਾਈਟ ਫੋਨ ਵੀ ਬਰਾਮਦ ਕੀਤਾ ਗਏ ਸਨ। ਅੱਗੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪ ਦਿੱਤੀ ਗਈ ਸੀ।

Get the latest update about Pakistan Punjab, check out more about News In Punjabi, Intelligence Report, Terrorists Spotted In Dera Baba Nanak & Kartarpur Corridor

Like us on Facebook or follow us on Twitter for more updates.