ਡੇਰਾਬੱਸੀ ਗੋਲੀ ਕਾਂਡ: ਮੁਬਾਰਕਪੁਰ ਚੌਕੀ ਇੰਚਾਰਜ ਬਲਵਿੰਦਰ ਸਿੰਘ ਖ਼ਿਲਾਫ਼ ਐਫਆਈਆਰ ਦਰਜ

ਐਸਏਐਸ ਨਗਰ ਦੇ ਸੀਨੀਅਰ ਸੁਪਰਡੰਟ ਆਫ਼ ਪੁਲੀਸ (ਐਸਐਸਪੀ) ਵਿਵੇਕ ਸ਼ੀਲ ਸੋਨੀ ਨੇ ਅੱਜ ਡੇਰਾਬਸੀ ਗੋਲੀ ਕਾਂਡ ਮਾਮਲੇ ਵਿੱਚ ਮੁਬਾਰਕਪੁਰ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ (ਐਸਆਈ) ਬਲਵਿੰਦਰ ਸਿੰਘ ਖ਼ਿਲਾਫ਼ ਪਹਿਲੀ ਸੂਚਨਾ ਰਿਪੋਰਟ (ਐਫਆਈਆਰ) ਦਰਜ ਕਰਨ ਦੇ ਹੁਕਮ ਦਿੱਤੇ ਹਨ...

ਚੰਡੀਗੜ੍ਹ:- ਐਸਏਐਸ ਨਗਰ ਦੇ ਸੀਨੀਅਰ ਸੁਪਰਡੰਟ ਆਫ਼ ਪੁਲੀਸ (ਐਸਐਸਪੀ) ਵਿਵੇਕ ਸ਼ੀਲ ਸੋਨੀ ਨੇ ਅੱਜ ਡੇਰਾਬਸੀ ਗੋਲੀ ਕਾਂਡ ਮਾਮਲੇ ਵਿੱਚ ਮੁਬਾਰਕਪੁਰ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ (ਐਸਆਈ) ਬਲਵਿੰਦਰ ਸਿੰਘ ਖ਼ਿਲਾਫ਼ ਪਹਿਲੀ ਸੂਚਨਾ ਰਿਪੋਰਟ (ਐਫਆਈਆਰ) ਦਰਜ ਕਰਨ ਦੇ ਹੁਕਮ ਦਿੱਤੇ ਹਨ। ਐਸਐਸਪੀ ਨੇ ਮੌਕੇ 'ਤੇ ਮੌਜੂਦ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦੇਣ ਲਈ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ 26 ਜੂਨ 2022 ਦੀ ਰਾਤ ਵਾਪਰੀ ਜਦੋਂ ਐਸਆਈ ਬਲਵਿੰਦਰ ਸਿੰਘ ਪੁਲਿਸ ਟੀਮ ਨਾਲ ਰੁਟੀਨ ਚੈਕਿੰਗ ਕਰ ਰਹੇ ਸਨ, ਉਹਨਾਂ ਨੇ ਕੁਝ ਵਿਅਕਤੀਆਂ ਨਾਲ ਝਗੜੇ ਉਪਰੰਤ ਹਿਤੇਸ਼ ਕੁਮਾਰ ਦੀ ਲੱਤ 'ਤੇ ਗੋਲੀ ਚਲਾ ਦਿੱਤੀ ਸੀ। ਇਸ ਉਪਰੰਤ ਕੁਝ ਲੋਕਾਂ ਨੇ ਪੁਲਿਸ ਵਾਹਨ ਦੀ ਭੰਨਤੋੜ ਵੀ ਕੀਤੀ। ਐਸਐਸਪੀ ਨੇ ਐਸਆਈ ਬਲਵਿੰਦਰ ਸਿੰਘ ਨੂੰ ਸੋਮਵਾਰ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਉਸ ਦਾ ਤਬਾਦਲਾ ਪੁਲੀਸ ਲਾਈਨਜ਼ ਕਰ ਦਿੱਤਾ ਸੀ।


ਜ਼ਿਕਰਯੋਗ ਹੈ ਕਿ ਘਟਨਾ ਉਪਰੰਤ ਐਸਐਸਪੀ ਨੇ ਤੁਰੰਤ ਘਟਨਾ ਦੀ ਜਾਂਚ ਕਰਨ ਅਤੇ ਰਿਪੋਰਟ ਸੌਂਪਣ ਲਈ ਐਸਪੀ ਹੈੱਡਕੁਆਰਟਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕਿਤਾ ਸੀ। ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਐਸਆਈਟੀ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਡੇਰਾਬੱਸੀ ਵਿਖੇ ਭਾਰਤੀ ਦੰਡਾਵਲੀ ਨਿਯਮ (ਆਈਪੀਸੀ) ਦੀਆਂ ਧਾਰਾਵਾਂ 324, 354, 336 ਅਤੇ 509 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

Get the latest update about ASI SUSPENDED, check out more about CM MANN, DERA BASSI POLICE, DERA BASSI ASI SUSPENDED & DERA BASSI

Like us on Facebook or follow us on Twitter for more updates.