Dera Bassi: ਦਿਨ ਦਿਹਾੜੇ ਪ੍ਰਾਪਰਟੀ ਡੀਲਰ ਤੇ ਚਲੀਆਂ ਗੋਲੀਆਂ, 6 ਨੌਜਵਾਨਾਂ 1 ਕਰੋੜ ਰੁਪਏ ਦਾ ਬੈਗ ਲੈ ਹੋਏ ਫਰਾਰ

ਡੇਰਾਬੱਸੀ 'ਚ ਇਹ ਲੁੱਟ-ਖੋਹ ਦਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਇਕ ਵਪਾਰੀ ਤੇ ਲੁਟੇਰਿਆਂ ਵਲੋਂ ਦਿਨ ਦਿਹਾੜੇ ਗੋਲੀਆਂ ਚਲਾਈਆਂ ਗਈਆਂ। ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਕੋਲੋਂ 6 ਨੌਜਵਾਨਾਂ ਨੇ 1 ਕਰੋੜ ਰੁਪਏ ਵਾਲਾ ਬੈਗ ਖੋਹਿਆ ਤੇ ਫਰਾਰ ਹੋ ਗਏ...

ਡੇਰਾਬੱਸੀ 'ਚ ਇਹ ਲੁੱਟ-ਖੋਹ ਦਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਇਕ ਵਪਾਰੀ ਤੇ ਲੁਟੇਰਿਆਂ ਵਲੋਂ ਦਿਨ ਦਿਹਾੜੇ ਗੋਲੀਆਂ ਚਲਾਈਆਂ ਗਈਆਂ। ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਕੋਲੋਂ 6 ਨੌਜਵਾਨਾਂ ਨੇ 1 ਕਰੋੜ ਰੁਪਏ ਵਾਲਾ ਬੈਗ ਖੋਹਿਆ ਤੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਇਸ ਮਾਮਲੇ 'ਚ ਇਕ ਸ਼ਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਅੱਗੇ ਦੀ ਜਾਂਚ ਦੀ ਗੱਲ ਕਹੀ ਹੈ।   


ਜਾਣਕਾਰੀ ਮੁਤਾਬਿਕ ਡੇਰਾ ਬੱਸੀ 'ਚ ਬਰਵਾਲਾ ਚੌਕ ਨੇੜੇ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਨੇ ਦੱਸਿਆ ਕਿ ਉਸ ਨੇ ਆਪਣੀ ਜੱਦੀ ਜ਼ਮੀਨ ਕਿਸੇ ਨੂੰ ਵੇਚ ਦਿੱਤੀ ਸੀ। ਇਸ ਦੇ ਬਦਲੇ ਉਹ ਉਸ ਨੂੰ 1 ਕਰੋੜ ਰੁਪਏ ਨਕਦ ਦੇਣ ਲਈ ਉਨ੍ਹਾਂ ਦੇ ਦਫ਼ਤਰ ਆਏ ਸਨ। ਉਸ ਨੇ ਇਸ ਪੈਸੇ ਨਾਲ ਕੁਝ ਨਵਾਂ ਸੌਦਾ ਕਰਨ ਲਈ ਕੁਝ ਲੋਕਾਂ ਨੂੰ ਆਪਣੇ ਦਫ਼ਤਰ ਬੁਲਾਇਆ ਸੀ। ਪਰ ਸੌਦਾ ਕਰਨ ਆਏ ਲੋਕ ਹੀ ਲੁਟੇਰੇ ਨਿਕਲੇ। ਦੋ ਮੋਟਰਸਾਈਕਲਾਂ 'ਤੇ ਸਵਾਰ ਛੇ ਹਥਿਆਰਬੰਦ ਨੌਜਵਾਨਾਂ ਨੇ ਉਸ ਤੋਂ ਇਕ ਕਰੋੜ ਰੁਪਏ ਦੀ ਨਕਦੀ ਵਾਲਾ ਬੈਗ ਖੋਹ ਕੇ ਉਸ ਤੇ ਗੋਲੀਬਾਰੀ ਕੀਤੀ। 

ਇਸ ਸਾਰੀ ਘਟਨਾ ਦੇ ਦੌਰਾਨ ਮੌਕੇ ਤੇ ਇਕ ਰਾਹਗੀਰ ਮੁਹੰਮਦ ਸਾਜਿਦ ਨੂੰ ਗੋਲੀ ਲੱਗੀ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਇਸ ਲਈ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32, ਚੰਡੀਗੜ੍ਹ ਲਿਜਾਇਆ ਗਿਆ। 

ਪੁਲਿਸ ਮੁਤਾਬਿਕ ਪ੍ਰਾਪਰਟੀ ਡੀਲਰ ਨੂੰ ਕਿਸੇ ਜਾਣਕਾਰ ਨੇ ਜਾਇਦਾਦ ਦਾ ਸੌਦਾ ਤੈਅ ਕਰਨ ਲਈ ਬੁਲਾਇਆ ਸੀ। ਮੌਕੇ ਤੇ ਮਿਲੀ ਜਾਣਕਾਰੀ ਦੇ ਆਧਾਰ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ।  

Get the latest update about DERA BASSI LOOT, check out more about PROPERTY DEALER SHOT DEAD, SHOT, DERA BASSI & PUNJAB LATEST NEWS

Like us on Facebook or follow us on Twitter for more updates.