ਡੇਰਾਬੱਸੀ ਵਾਇਰਲ ਵੀਡੀਓ: ਪੰਜਾਬ ਪੁਲਿਸ ASI ਨੇ ਨੌਜਵਾਨ ਦੀ ਲੱਤ 'ਚ ਮਾਰੀ ਗੋਲੀ, ਸਹਿਯੋਗ ਨਾ ਦੇਣ 'ਤੇ ਔਰਤ ਦੀ ਕੀਤੀ ਕੁੱਟਮਾਰ

ਦੱਸ ਦੇਈਏ ਕਿ ਡੇਰਾਬੱਸੀ ਪੁਲਿਸ ਵੱਲੋਂ ਨੌਜਵਾਨ ਨੂੰ ਗੋਲੀ ਮਾਰਨ ਦੀ ਵੀਡੀਓ ਵਾਇਰਲ ਹੋਣ ਦੀ ਘਟਨਾ ਰਾਤ 9:30 ਵਜੇ ਦੇ ਕਰੀਬ ਵਾਪਰੀ ਸੀ। ਏ.ਐਸ.ਆਈ. ਬਲਵਿੰਦਰ ਵਲੋਂ ਇੱਕ ਜੋੜੇ ਨੂੰ ਨਾਕੇ 'ਤੇ ਰੋਕਿਆ ਗਿਆ ਅਤੇ ਔਰਤ ਨੂੰ ਆਪਣਾ ਬੈਗ ਦਿਖਾਉਣ ਲਈ ਕਿਹਾ ਗਿਆ। ਔਰਤ ਨੇ ਆਪਣਾ ਬੈਗ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਅਧਿਕਾਰੀਆਂ ਨਾਲ ਬਹਿਸ ਕਰਨ ਲੱਗੀ...

ਮੋਹਾਲੀ ਦੇ ਡੇਰਾਬੱਸੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੇ ਸਿਰਫ਼ ਮਾਮੂਲੀ ਵਿਵਾਦ ਨੂੰ ਲੈ ਇੱਕ ਨੌਜਵਾਨ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਇਸ ਨੂੰ ਤਾਕਤ ਦੀ ਦੁਰਵਰਤੋਂ ਹੀ ਕਿਹਾ ਜਾ ਸਕਦਾ ਹੈ ਕਿ ਡੇਰਾਬੱਸੀ ਪੰਜਾਬ ਪੁਲਿਸ ਦੀ ਇਸ ਵਾਇਰਲ ਵੀਡੀਓ 'ਚ ਇਕ ASI ਨੇ ਸਥਿਤੀ ਨੂੰ ਕਾਬੂ ਕਰਨ ਲਈ ਇੱਕ ਨੌਜਵਾਨ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ ਅਤੇ ਨਾਲ ਹੀ ਸਹਿਯੋਗ ਨਾ ਕਰਨ ਤੇ ਮਹਿਲਾ ਨਾਲ ਕੁੱਟਮਾਰ ਵੀ ਕੀਤੀ ਗਈ। ਇਸ ਵੀਡੀਓ ਦੇ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਨਾਲ ਲੋਕਾਂ ਨੇ ਰਾਜ 'ਚ ਸ਼ਾਂਤੀ ਭੰਗ ਕਰਨ ਲਈ ਰਾਜ ਪੁਲਿਸ ਦੀ ਨਿੰਦਾ ਕੀਤੀ ਹੈ।

ਦੱਸ ਦੇਈਏ ਕਿ ਡੇਰਾਬੱਸੀ ਪੁਲਿਸ ਵੱਲੋਂ ਨੌਜਵਾਨ ਨੂੰ ਗੋਲੀ ਮਾਰਨ ਦੀ ਵੀਡੀਓ ਵਾਇਰਲ ਹੋਣ ਦੀ ਘਟਨਾ ਰਾਤ 9:30 ਵਜੇ ਦੇ ਕਰੀਬ ਵਾਪਰੀ ਸੀ। ਏ.ਐਸ.ਆਈ. ਬਲਵਿੰਦਰ ਵਲੋਂ ਇੱਕ ਜੋੜੇ ਨੂੰ ਨਾਕੇ 'ਤੇ ਰੋਕਿਆ ਗਿਆ ਅਤੇ ਔਰਤ ਨੂੰ ਆਪਣਾ ਬੈਗ ਦਿਖਾਉਣ ਲਈ ਕਿਹਾ ਗਿਆ। ਔਰਤ ਨੇ ਆਪਣਾ ਬੈਗ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਅਧਿਕਾਰੀਆਂ ਨਾਲ ਬਹਿਸ ਕਰਨ ਲੱਗੀ। ਤਕਰਾਰ ਨੇ ਉਸ ਸਮੇਂ ਮਾੜਾ ਮੋੜ ਲੈ ਲਿਆ ਜਦੋਂ ਨੌਜਵਾਨ ਪੰਜਾਬ ਪੁਲਿਸ ਦੇ ਅਧਿਕਾਰੀ ਕੋਲ ਪਹੁੰਚਿਆ ਅਤੇ ਉਸ ਨੂੰ ਗੁੱਸੇ ਵਿਚ ਗੋਲੀ ਮਾਰਨ ਦੀ ਚੁਣੌਤੀ ਦਿੱਤੀ। ਬਹਿਸ ਜਿਆਦਾ ਹੁੰਦੀ ਦੇਖ ਏਐਸਆਈ ਨੇ ਨੌਜਵਾਨ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਇਸ ਤੋਂ ਇਲਾਵਾ, ਜਦੋਂ ਔਰਤ ਆਦਮੀ ਦੇ ਬਚਾਅ ਵਿਚ ਆਈ ਤਾਂ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਉਸ ਦੀ ਕੁੱਟਮਾਰ ਵੀ ਕੀਤੀ।

 ਜਾਣਕਾਰੀ ਹੈ ਕਿ ਡੇਰਾਬੱਸੀ ਪੰਜਾਬ ਪੁਲੀਸ ਵੱਲੋਂ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਅਗਵਾਈ ਹੇਠ ਜਾਂਚ ਤੋਂ ਬਾਅਦ ਅੱਜ ASI ਬਲਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਮੌਕੇ ਤੇ ਮੌਜੂਦ ਤਿੰਨ ਅਧਿਕਾਰੀਆਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਐਸਏਐਸ ਨਗਰ ਦੇ ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਵਿਵੇਕ ਸ਼ੀਲ ਸੋਨੀ ਨੇ ਮੰਗਲਵਾਰ ਨੂੰ ਡੇਰਾਬਸੀ ਗੋਲੀ ਕਾਂਡ ਦੇ ਮਾਮਲੇ ਵਿੱਚ ਮੁਬਾਰਕਪੁਰ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ (ਐਸਆਈ) ਬਲਵਿੰਦਰ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਐਸ.ਐਸ.ਪੀ ਨੇ ਮੌਕੇ 'ਤੇ ਮੌਜੂਦ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਵੱਡੀ ਸਜ਼ਾ ਦੇਣ ਲਈ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। 

ਜਾਣਕਾਰੀ ਹੈ ਕਿ ਗੋਲੀ ਲੱਗਣ ਵਾਲਾ ਨੌਜਵਾਨ ਹੁਣ ਖਤਰੇ ਤੋਂ ਬਾਹਰ ਹੈ ਅਤੇ ਫਿਲਹਾਲ GMCH-32 ਹਸਪਤਾਲ 'ਚ ਦਾਖਲ ਹੈ।

Get the latest update about DERA BASSI VIRAL VIDEO, check out more about CM MANN, DERA BASSI FIRING CASE, DERA BASSI PUNJAB POLICE SHOOT MAN & PUNJAB POLICE SHOOT MAN IN LEG

Like us on Facebook or follow us on Twitter for more updates.