ਜੇਲ੍ਹ 'ਚ ਰਾਮ ਰਹੀਮ ਦੀ ਜਾਨ ਨੂੰ ਖ਼ਤਰਾ, ਡੇਰਾ ਡਾਕਟਰ ਨੇ ਦਰਜ਼ ਕੀਤੀ ਪਟੀਸ਼ਨ 

ਡੇਰਾ ਸਚਾ ਸੌਦਾ ਪ੍ਰਮੁੱਖ ਗੁਰਮੀਤ ਸਿੰਘ ਰਾਮ ਰਹੀਮ ਨੂੰ ਜੇਲ੍ਹ 'ਚ ਦੂਜੇ ਕੈਦੀ...

ਨਵੀਂ ਦਿੱਲੀ :- ਡੇਰਾ ਸਚਾ ਸੌਦਾ ਪ੍ਰਮੁੱਖ ਗੁਰਮੀਤ ਸਿੰਘ ਰਾਮ ਰਹੀਮ ਨੂੰ ਜੇਲ੍ਹ 'ਚ ਦੂਜੇ ਕੈਦੀ ਤੰਗ ਕਰ ਰਹੇ ਹਨ। ਉਨ੍ਹਾਂ ਦੇ ਖਿਲਾਫ ਜੇਲ੍ਹ 'ਚ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਇਹ ਸਭ ਦਲੀਲਾਂ ਦੇ ਨਾਲ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਰਜ ਕਰਵਾਈ ਗਈ ਹੈ। ਪਟੀਸ਼ਨਕਰਤਾ ਇਸ ਮਾਮਲੇ ਦੀ ਜਲਦ ਸੁਣਵਾਈ ਦੀ ਮੰਗ ਕਰ ਰਹੇ ਹਨ। ਰਾਮ ਰਹੀਮ ਸਾਧਵੀ ਨਾਲ ਜਿਣਸੀ ਸੋਸ਼ਣ ਮਾਮਲੇ 'ਚ 20 ਸਾਲ ਅਤੇ ਪੱਤਰਕਾਰ ਛੱਤਰਪਤੀ ਹੱਤਿਆਕਾਂਡ 'ਚ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ।  

ਭਾਰਤੀ ਸੈਨਾ ਦੀ ਵੱਡੀ ਕਾਮਯਾਬੀ, ਅੱਤਵਾਦੀ ਕਮਾਂਡਰ ਹਾਮਿਦ ਲਲਹਾਰੀ ਸਮੇਤ 3 ਨੂੰ ਕੀਤਾ ਢੇਰ  

ਜਾਣਕਾਰੀ ਮੁਤਾਬਕ, ਡੇਰਾ ਹਸਪਤਾਲ ਦੇ ਡਾਕਟਰ ਮੋਹਿਤ ਗੁਪਤਾ ਨੇ ਇਹ ਪਟੀਸ਼ਨ ਦਰਜ਼ ਕਰਵਾਈ ਹੈ। ਉਨ੍ਹਾਂ ਨੇ ਕਿਹਾ ਕਿ ਰਾਮ ਰਹੀਮ ਤੇ ਜੇਲ੍ਹ 'ਚ ਤਿੰਨ ਵਾਰ ਹਮਲਾ ਹੋ ਚੁੱਕਿਆ ਹੈ। ਉਨ੍ਹਾਂ ਦੇ ਸਮਰਥਕਾਂ ਨੂੰ ਜੇਲ੍ਹ 'ਚ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ, ਨਾ ਹੀ ਉਨ੍ਹਾਂ ਨੂੰ ਆਰਟੀਆਈ ਰਾਹੀਂ ਕੋਈ ਸੂਚਨਾ ਮਿਲ ਰਹੀ ਹੈ। ਉਨ੍ਹਾਂ ਰਾਮ ਰਹੀਮ ਨੂੰ ਕੋਰਟ 'ਚ ਪੇਸ਼ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਵਧਾਉਣ ਦੀ ਮੰਗ ਕੀਤੀ ਹੈ।

Get the latest update about Gurmeet Ram Rahim Singh, check out more about Gurmeet Ram Rahim, True Scoop News, Online Punjabi News & true Scoop Punjabi

Like us on Facebook or follow us on Twitter for more updates.