ਵੈੱਬ ਸੈਕਸ਼ਨ - ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਕਈਆਂ ਨੂੰ ਆਪਣਾ ਬਚਪਨ ਯਾਦ ਆ ਗਿਆ? ਦਰਅਸਲ, ਇੱਕ ਵਿਦਿਆਰਥੀ ਇਮਤਿਹਾਨ ਹਾਲ ਵਿੱਚ ਪਰਚੀ ਲੈ ਕੇ ਜਾਣਾ ਚਾਹੁੰਦਾ ਸੀ। ਪਰ ਜਦੋਂ ਅਧਿਆਪਕ ਨੇ ਸਾਰਿਆਂ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਦੀ ਚਾਲ ਫੜ ਲਈ ਗਈ। ਵਿਦਿਆਰਥੀ ਨੇ ਪੇਂਟ ਦੀ ਮੋਹਰੀ ਹੇਠ ਬਹੁਤ ਸਾਰੇ ਪਰਚੇ ਛੁਪਾਏ ਹੋਏ ਸਨ, ਜਿਸ ਨੂੰ ਦੇਖ ਕੇ ਅਧਿਆਪਕ ਦੇ ਮੂੰਹੋਂ ਇਹ ਨਿਕਲ ਗਿਆ ਕਿ ਨਕਲ ਦਾ ਪੂਰਾ ਸਮੁੰਦਰ ਲੈ ਕੇ ਆਇਆ ਹੈ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਵੀਡੀਓ ਕਦੋਂ ਅਤੇ ਕਿੱਥੇ ਸ਼ੂਟ ਕੀਤਾ ਗਿਆ ਸੀ।
ਇਹ ਵੀਡੀਓ 45 ਸੈਕਿੰਡ ਦੀ ਹੈ, ਜਿਸ ਵਿੱਚ ਅਸੀਂ ਵਿਦਿਆਰਥੀਆਂ ਨੂੰ ਲਾਈਨ ਵਿੱਚ ਖੜ੍ਹੇ ਦੇਖ ਸਕਦੇ ਹਾਂ ਅਤੇ ਅਧਿਆਪਕ ਉਨ੍ਹਾਂ ਨੂੰ ਪ੍ਰੀਖਿਆ ਹਾਲ ਵਿੱਚ ਦਾਖਲ ਹੋਣ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਤਲਾਸ਼ੀ ਲੈਂਦੇ ਹਨ। ਵਿਦਿਆਰਥੀਆਂ ਨੂੰ ਜੁੱਤੀਆਂ ਉਤਾਰਨ ਲਈ ਕਿਹਾ ਜਾਂਦਾ ਹੈ। ਜਦੋਂ ਇੱਕ ਵਿਦਿਆਰਥੀ ਆਪਣੀ ਜੁੱਤੀ ਲਾਹ ਕੇ ਅੱਗੇ ਵਧਣ ਵਾਲਾ ਹੁੰਦਾ ਹੈ, ਤਾਂ ਅਧਿਆਪਕ ਨੇ ਉਸ ਨੂੰ ਪੇਂਟ ਚੁੱਕਣ ਲਈ ਕਿਹਾ, ਜਿਸ ਨੂੰ ਵਿਦਿਆਰਥੀ ਡਰਦਾ ਡਰਦਾ ਚੁੱਕਦਾ ਹੈ। ਜਿਵੇਂ ਹੀ ਪੇਂਟ ਉਪਰ ਚੁੱਕਦਾ ਹੈ ਟੀਚਰ ਦੀ ਨਜ਼ਰ ਉਸ ਦੀਆਂ ਪਰਚੀਆਂ 'ਤੇ ਪੈ ਜਾਂਦੀ ਹੈ।
Get the latest update about desi student, check out more about exam, cheating & video viral
Like us on Facebook or follow us on Twitter for more updates.