ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਪਿਤਾ ਦਾ ਦੇਹਾਂਤ

ਬਾਲੀਵੁੱਡ ਦੇ ਫੇਮਸ ਫੈਸਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਪਿਤਾ ਦਾ ਅੱਜ ...

ਨਵੀਂ ਦਿੱਲੀ — ਬਾਲੀਵੁੱਡ ਦੇ ਫੇਮਸ ਫੈਸਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਪਿਤਾ ਦਾ ਅੱਜ ਦੇਹਾਂਤ ਹੋ ਗਿਆ ਹੈ। 90 ਸਾਲ ਦੀ ਉਮਰ 'ਚ ਮਨੀਸ਼ ਦੇ ਪਿਤਾ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਦੱਸ ਦੱਈਏ ਕਿ  ਮਨੀਸ਼ ਦੇ ਪਿਤਾ ਲੰਬੇ ਸਮੇਂ ਤੋਂ ਬਿਮਾਰ ਸਨ। ਮਨੀਸ਼ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਇੰਡਸਟਰੀ 'ਚ ਸੋਗ ਦੀ ਲਹਿਰ ਹੈ।

ਜਾਣਕਾਰੀ ਅਨੁਸਾਰ ਮਨੀਸ਼ ਇਸ ਇੰਡਸਟਰੀ ਦੇ ਬਹੁਤ ਵੱਡੇ ਫੈਸ਼ਨ ਡਿਜ਼ਾਈਨਰ ਹਨ ਤੇ ਲਗਪਗ ਹਰ ਸੈਲੀਬ੍ਰਿਟੀ ਦੇ ਉਹ ਖ਼ਾਸ ਦੋਸਤ ਹਨ। ਉਨ੍ਹਾਂ ਦੇ ਪਿਤਾ ਦੇ ਦੇਹਾਂਤ 'ਚ ਬਾਅਦ ਉਨ੍ਹਾਂ ਦੇ ਘਰ ਸੈਲੀਬ੍ਰਿਟੀਜ਼ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ। ਮਨੀਸ਼ ਦੇ ਘਰ ਦੇ ਬਾਹਰਲੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਕਰਨ ਜੌਹਰ ਤੇ ਸ਼ਬਾਨਾ ਆਜ਼ਮੀ ਨਜ਼ਰ ਆ ਰਹੇ ਹਨ। ਉੱਥੇ ਹੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਮਨੀਸ਼ ਦੇ ਭਤੀਜੇ ਪੁਨੀਤ ਮਲਹੋਤਰਾ ਉਨ੍ਹਾਂ ਦੇ ਪਿਤਾ ਨੂੰ ਮੋਢਾ ਦਿੰਦੇ ਨਜ਼ਰ ਆ ਰਹੇ ਹਨ।

Get the latest update about Father, check out more about News In Punjabi, Death, Designer Manish Malhotra & True Scoop News

Like us on Facebook or follow us on Twitter for more updates.