ਪਾਬੰਦੀ ਦੇ ਬਾਵਜੂਦ ਸਵੀਮਿੰਗ ਪੂਲ 'ਚ ਨਹਾ ਰਹੇ ਸਨ ਲੋਕ, ਵੰਡਰਲੈਂਡ ਦੇ ਮਾਲਿਕ ਦੇ ਖਿਲਾਫ ਕੇਸ ਦਰਜ

ਪੰਜਾਬ ਸਰਕਾਰ ਦੇ ਪਾਬੰਦੀ ਦੇ ਹੁਕਮ ਦੇ ਬਾਵਜੂਦ ਜਲੰਧਰ ਦੇ ਲਾਂਬੜਾ ਸਥਿਤ ਮਸ਼ਹੂਰ ਵੰਡਰਲੈਂਡ ਇਮਿਊਜ਼ਮੈਂਟ ਪਾਰ...

ਜਲੰਧਰ: ਪੰਜਾਬ ਸਰਕਾਰ ਦੇ ਪਾਬੰਦੀ ਦੇ ਹੁਕਮ ਦੇ ਬਾਵਜੂਦ ਜਲੰਧਰ ਦੇ ਲਾਂਬੜਾ ਸਥਿਤ ਮਸ਼ਹੂਰ ਵੰਡਰਲੈਂਡ ਇਮਿਊਜ਼ਮੈਂਟ ਪਾਰਕ ਵਿਚ ਸਵੀਮਿੰਗ ਪੂਲ ਚੱਲ ਰਿਹਾ ਸੀ। ਉਥੇ ਲੋਕ ਨਹਾ ਰਹੇ ਸਨ। ਇਸ ਦੀ ਸੂਚਨਾ ਮਿਲੀ ਤਾਂ ਥਾਣਾ ਲਾਂਬੜਾ ਦੇ ਐੱਸ.ਐੱਚ.ਓ. ਇੰਸਪੈਕਟਰ ਕਸ਼ਮੀਰ ਸਿੰਘ ਦੀ ਅਗਵਾਈ ਵਿਚ ਟੀਮ ਨੇ ਉਥੇ ਰੇਡ ਕਰ ਦਿੱਤੀ। ਮੌਕੇ ਉੱਤੇ ਸਵੀਮਿੰਗ ਪੂਲ ਵਿਚ ਨਹਾਉਂਦੇ ਹੋਏ ਲੋਕ ਮਿਲੇ।

ਓਥੋਂ ਸਬੂਤ ਇਕੱਠੇ ਕਰਨ ਤੋਂ ਬਾਅਦ ਪੁਲਸ ਨੇ ਵੰਡਰਲੈਂਡ ਦੇ ਮਾਲਿਕ ਕੁਲਵੰਤ ਸਿੰਘ ਦੇ ਖਿਲਾਫ ਜ਼ਿਲਾ ਮੈਜਿਸਟ੍ਰੇਟ ਦੇ ਹੁਕਮ ਦੇ ਉਲੰਘਣ, ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਨਾਲ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਲਾਪਰਵਾਹੀ ਵਰਤਣ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਲਾਂਬੜਾ ਦੇ ਇੰਸਪੈਕਟਰ ਕਸ਼ਮੀਰ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਦੋਂ ਪੁਲਸ ਮੌਕੇ ਉੱਤੇ ਪਹੁੰਚੀ ਤਾਂ ਮਾਲਿਕ ਮੌਜੂਦ ਨਹੀਂ ਸਨ। ਫਿਲਹਾਲ ਮਾਲਿਕ ਕੁਲਵੰਤ ਸਿੰਘ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। 

Get the latest update about FIR, check out more about ban, swimming pool, bathing & Truescoop

Like us on Facebook or follow us on Twitter for more updates.