ਪੁਲਸ ਅਧਿਕਾਰੀ ਨੇ ਬਾਹਰਵਾਲੀ ਦੇ ਚੱਕਰ 'ਚ ਘਰਵਾਲੀ 'ਤੇ ਵਰ੍ਹਾਏ ਲੱਤਾਂ-ਮੁੱਕੇ, ਦੇਖੋ ਵੀਡੀਓ

ਡੀਜੀ ਰੈਂਕ ਦੇ ਇਕ ਪੁਲਸ ਅਧਿਕਾਰੀ ਦੀ ਖੁਦ ਦੀ ਪਤਨੀ ਨੂੰ ਬੁਰੀ ਤਰ੍ਹਾ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਇਹ ਵੀਡੀਓ ਭੋਪਾਲ 'ਚ...

ਭੋਪਾਲ— ਡੀਜੀ ਰੈਂਕ ਦੇ ਇਕ ਪੁਲਸ ਅਧਿਕਾਰੀ ਵਲੋਂ ਖੁਦ ਦੀ ਪਤਨੀ ਨੂੰ ਬੁਰੀ ਤਰ੍ਹਾ ਕੁੱਟਣ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਇਹ ਵੀਡੀਓ ਭੋਪਾਲ ਦੇ ਡੀਜੀ ਰੈਂਕ ਦੇ ਇਕ ਪੁਲਸ ਅਧਿਕਾਰੀ ਪੁਰਸ਼ੋਤਮ ਸ਼ਰਮਾ ਦੀ ਹੈ। ਇਸ ਵੀਡੀਓ 'ਚ ਪੁਰਸ਼ੋਤਮ ਸ਼ਰਮਾ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ। ਮੌਕੇ 'ਤੇ ਘਰ 'ਚ ਕੰਮ ਕਰਨ ਵਾਲੇ 2 ਲੋਕ ਵੀ ਉਨ੍ਹਾਂ ਦੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਇਸ ਵੀਡੀਓ ਤੋਂ ਬਾਅਦ ਇਹ ਮਾਮਲਾ ਮਹਿਲਾ ਕਮਿਸ਼ਨ ਤੱਕ ਪਹੁੰਚ ਗਿਆ ਹੈ।

ਦਿੱਲੀ : ਕਿਸਾਨ ਬਿੱਲਾਂ ਦੇ ਵਿਰੋਧ 'ਚ ਪ੍ਰਦਰਸ਼ਨਕਾਰੀਆਂ ਨੇ ਫੂਕਿਆ ਟ੍ਰੈਕਟਰ

ਦੱਸ ਦੇਈਏ ਕਿ ਇਹ ਵੀਡੀਓ ਮੁੱਖ ਤੌਰ 'ਤੇ ਡੀਜੀ ਪੁਲਸ ਪੁਰਸ਼ੋਤਮ ਦੇ ਬੇਟੇ ਨੇ ਗ੍ਰਹਿ ਮੰਤਰੀ, ਡੀਜੀਪੀ, ਮੁੱਖ ਸਕੱਤਰ ਅਤੇ ਬਾਕੀ ਸੀਨੀਅਰ ਅਫ਼ਸਰਾਂ ਨੂੰ ਭੇਜੀ ਹੈ। ਬੇਟੇ ਨੇ ਪਿਤਾ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਓਧਰ ਪੁਰਸ਼ੋਤਮ ਸ਼ਰਮਾ  ਨੇ ਕਿਹਾ, ''ਜੇਕਰ ਮੈਂ ਰਾਖਸ਼ਸ (ਦਾਨਵ) ਹਾਂ, ਤਾਂ ਮੇਰੀ ਪਤਨੀ ਨੂੰ ਸ਼ਿਕਾਇਤ ਕੋਈ ਨਹੀਂ ਚਾਹੀਦੀ। ਮੇਰੇ 'ਤੇ ਇਸ ਤਰ੍ਹਾਂ ਦਾ ਪਹਿਲੀ ਵਾਰ ਦੋਸ਼ ਹੈ। ਉਹ ਮੇਰੇ ਪਿੱਛੇ ਪਈ ਰਹਿੰਦੀ ਹੈ।''

ਦਰਿੰਦਿਆਂ ਨੇ ਗੈਂਗਰੇਪ ਕਰਨ ਤੋਂ ਬਾਅਦ ਕੀਤੀਆਂ ਹੈਵਾਨੀਅਤ ਦੀਆਂ ਹੱਦਾਂ ਪਾਰ, ਕੱਟੀ ਜੀਭ ਅਤੇ ਫਿਰ...

ਗ੍ਰਹਿ ਮੰਤਰੀ ਨਰੋਤੱਮ ਮਿਸ਼ਰਾ ਨੇ ਕਿਹਾ ਕਿ ਇਹ ਮਾਮਲਾ ਮੈਂ ਨਿਊਜ਼ਪੇਪਰ 'ਚ ਪੜ੍ਹਿਆ ਹੈ ਅਤੇ ਵੀਡੀਓ ਦੇਖੀ ਹੈ। ਹਾਲੇ ਕੋਈ ਸ਼ਿਕਾਇਤ ਨਹੀਂ ਆਈ ਹੈ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਅਫ਼ਸਰ ਆਪਣੀ ਕਿਸੇ ਮਹਿਲਾ ਮਿੱਤਰ ਦੇ ਘਰ ਗਏ ਸਨ, ਜਿੱਥੇ ਉਨ੍ਹਾਂ ਦੀ ਪਤਨੀ ਅਚਾਨਕ ਪਹੁੰਚ ਗਈ। ਉਨ੍ਹਾਂ ਨੇ ਪਤੀ ਨੂੰ ਰੰਗੇ ਹੱਥ ਫੜ੍ਹ ਲਿਆ ਸੀ। ਇਸ ਤੋਂ ਬਾਅਦ ਪਤਨੀ ਦੁਪਹਿਰ 'ਚ ਜਦੋਂ ਘਰ ਪਹੁੰਚੀ ਤਾਂ ਪੁਰਸ਼ੋਤਮ ਸ਼ਰਮਾ ਨੇ ਉਨ੍ਹਾਂ ਨਾਲ ਖੂਬ ਕੁੱਟਮਾਰ ਕੀਤੀ। ਉਨ੍ਹਾਂ ਨੂੰ ਧਮਕਾਇਆ ਕਿ ਉਹ ਉਨ੍ਹਾਂ ਦੇ ਨਿੱਜੀ ਮਾਮਲੇ ਵਿਚਕਾਰ ਨਾ ਆਉਣ। ਕੁੱਟਮਾਰ ਦੀ ਵੀਡੀਓ ਉਨ੍ਹਾਂ ਦੇ ਘਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਉੱਥੇ ਜਦੋਂ ਬੇਟੇ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਘਟਨਾ ਦੀਆਂ 2 ਵੀਡੀਓਜ਼ ਕਲਿਪ ਸੀਨੀਅਰ ਅਫਸਰਾਂ ਨੂੰ ਭੇਜ ਦਿੱਤੀ ਗਈ। ਪਹਿਲੀ ਵੀਡੀਓ 7.13 ਮਿੰਟ ਦੀ ਅਤੇ ਦੂਜੀ 4.47 ਮਿੰਟ ਦੀ ਹੈ।

Get the latest update about National News, check out more about News In Punjabi, True Scoop News, Bhopal & Update DG Rank Officer

Like us on Facebook or follow us on Twitter for more updates.