ਸ਼ਿਵ ਸੈਨਾਂ ਨੇ ਲਗਾਇਆ ਧਰਨਾ, ਸੂਰੀ ਨੇ ਫਿਰ ਛੇੜਿਆ ਵਿਵਾਦ, ਸ਼ਰੇਆਮ ਲਹਿਰਾਈ ਪਿਸਤੌਲ

ਸ਼ਿਵਸੈਨਾ ਨੇਤਾ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਹਿੰਦੂ ਸੰਗਠਨਾਂ 'ਚ ਭਾਰੀ ਰੋਸ ...

(ਗੁਰਦਾਸਪੁਰ/ ਅਵਤਾਰ ਸਿੰਘ) — ਸ਼ਿਵਸੈਨਾ ਨੇਤਾ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਹਿੰਦੂ ਸੰਗਠਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਦੇ ਚਲਦੇ ਕਸਬਾ ਧਾਰੀਵਾਲ ਪੂਰੀ ਤਰ੍ਹਾਂ ਤੋਂ ਬੰਦ ਰੱਖਿਆ ਗਿਆ ਹੈ। ਇਸ ਘਟਨਾ ਦੇ ਕਾਰਨ ਪੂਰੇ ਇਲਾਕੇ 'ਚ ਡਰ ਦੇ ਨਾਲ-ਨਾਲ ਭਾਰੀ ਗੁੱਸਾ ਵੀ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਗੁਰਦਾਸਪੁਰ ਪੁਲਸ ਦੇ ਹੱਥ ਖਾਲ੍ਹੀ ਦਿਖਾਈ ਦੇ ਰਹੇ ਅਤੇ ਇਸ ਦੇ ਰੋਸ 'ਚ ਅਲੱਗ-ਅਲੱਗ ਸ਼ਿਵ ਸੈਨਾਵਾਂ ਦੇ ਵੱਡੇ ਅਧਿਕਾਰੀ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਸ਼ਿਵ ਸੈਨਾਂ ਦੀ ਸੁੱਖਿਆ ਕਰਨ 'ਚ ਪੂਰੀ ਤਰ੍ਹਾਂ ਤੋਂ ਅਸਫਲ ਸਾਬਿਤ ਹੋਏ ਹਨ ਅਤੇ ਇਸ ਲਈ ਹੁਣ ਸ਼ਿਵ ਸੈਨਾ ਆਪਣੇ ਹਥਿਆਰਾਂ ਦੇ ਬਲ 'ਤੇ ਆਪਣੀ ਸੁਰੱਖਿਆ ਕਰਨਗੇ।

ਗੁਰਦਾਸਪੁਰ 'ਚ ਸ਼ਿਵ ਸੈਨਾ ਦੇ ਆਗੂ 'ਤੇ ਅਣਪਛਾਤਿਆਂ ਵੱਲੋਂ ਹਮਲਾ, ਇਕ ਦੀ ਮੌਤ

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨੇਤਾਵਾਂ ਨੇ ਕਿਹਾ ਕਿ ਇਸ ਘਟਨਾ ਦੀ ਪੂਰੀ ਜ਼ਿੰਮੇਵਾਰੀ ਡੀਜੀਪੀ ਪੰਜਾਬ ਦੀ ਹੈ ਅਤੇ ਘਟਨਾ ਨੂੰ 17 ਘੰਟੇ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ 'ਤੇ ਕੋਈ ਕਾਰਵਾਈ ਨਾ ਕਰਨਾ, ਹੁਣ ਤੱਕ ਕੋਈ ਬਿਆਨ ਤੱਕ ਸਾਹਮਣੇ ਨਹੀਂ ਆਇਆ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਜੇਕਰ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਕਿਸੇ ਸਿੱਖ ਨੂੰ ਤੰਗੀ ਪੇਸ਼ ਆਉਂਦੀ ਹੈ ਤਾਂ ਮੁੱਖ ਮੰਤਰੀ ਪੰਜਾਬ ਉਸ ਦੀ ਹਰ ਸੰਭਵ ਸਹਾਇਤਾ ਕਰਨ 'ਚ ਜੁੱਟ ਜਾਂਦੇ ਹਨ ਪਰ ਗੁਰਦਾਸਪੁਰ ਦੇ ਧਾਰੀਵਾਲ 'ਚ ਸ਼ਰੇਆਮ ਸ਼ਿਵਸੈਨਾ ਨੇਤਾ ਹਨੀ ਮਹਾਜਨ 'ਤੇ ਜਾਨਲੇਵਾ ਹਮਲਾ ਹੁੰਦਾ ਹੈ ਅਤੇ ਮੁੱਖ ਮੰਤਰੀ ਸਾਹਿਬ ਦੇ ਮੂੰਹ ਤੋਂ ਇਕ ਸ਼ਬਦ ਤੱਕ ਨਹੀਂ ਨਿੱਕਲਦਾ, ਇਸ ਨੂੰ ਹਿੰਦੂਆਂ ਨਾਲ ਨਾ ਇਨਸਾਫੀ ਨਾ ਸਮਝ ਜਾਵੇ ਤਾਂ ਕੀ। ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਨੂੰ ਲੈ ਕੇ ਸਾਰੇ ਹਿੰਦੂ ਸੰਗਠਨਾਂ 'ਚ ਰੋਸ ਹੈ ਅਤੇ ਇਨਸਾਫ ਲਈ ਸੰਘਰਸ਼ ਕੀਤਾ ਜਾਵੇਗਾ। ਸੈਨਾ ਦੇ ਨੇਤਾਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਹਮਲੇ 'ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਇਕ ਸਰਕਾਰੀ ਨੌਕਰੀ ਅਤੇ ਘੱਟ ਤੋਂ ਘੱਟ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।

True Scoop Special : ਕੀ ਪੁਲਸ ਪ੍ਰਸ਼ਾਸਨ ਸੌ ਰਿਹਾ ਸੀ, ਜਦੋਂ ਮੇਲੇ ਦੌਰਾਨ ਨੌਜਵਾਨ ਦਾ ਹੋਇਆ ਕਤਲ

ਜ਼ਿਕਰਯੋਗ ਹੈ ਕਿ ਹਮੇਸ਼ਾਂ ਵਿਵਾਦਾਂ ਨੂੰ ਜਨਮ ਦੇਣ ਵਾਲੇ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਸੂਰੀ ਨੇ ਮੀਡੀਆ ਨਾਲ ਗੱਲ ਕਰਦੇ ਸਮੇਂ ਕੈਮਰੇ ਦੇ ਸਾਹਮਣੇ ਸ਼ਰੇਆਮ ਪਿਸਤੌਲ ਲਹਿਰਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪੁਲਸ ਹਿੰਦੂਆਂ ਦੀ ਸੁਰੱਖਿਆ ਪੂਰੀ ਤਰ੍ਹਾਂ ਤੋਂ ਨਾਕਾਮ ਸਾਬਿਤ ਹੋਈ ਹੈ। ਸੂਰੀ ਨੇ ਕਿਹਾ ਕਿ ਹਿੰਦੂਆਂ ਨੇ ਹਥਿਆਰ ਦਿਖਾਉਣ ਲਈ ਨਹੀਂ ਰੱਖੇ ਅਤੇ ਹੁਣ ਸਾਰੇ ਹਿੰਦੂ ਹਥਿਆਰਾਂ ਦੇ ਬੱਲ 'ਤੇ ਆਪਣੀ ਸੁਰੱਖਿਆ ਯਕੀਨੀ ਬਣਾਉਣਗੇ।

ਜਲੰਧਰ ਤੋਂ ਆਈ ਵੱਡੀ ਖ਼ਬਰ, ਨਸ਼ੇ ਕਾਰਨ ਮੌਤ ਦੀ ਬਲੀ ਚੜ੍ਹਿਆ ਇਕ ਹੋਰ ਨੌਜਵਾਨ

Get the latest update about Sparked Controversy, check out more about Protest, Suri, News In Punjabi & Dhariwal Case

Like us on Facebook or follow us on Twitter for more updates.