ਅੰਦੋਲਨ ਵਿਚ ਕਿਸਾਨਾਂ ਉੱਤੇ ਤਸ਼ੱਦਦ ਬਾਰੇ ਬੋਲੇ ਧਰਮਿੰਦਰ, ਕਿਹਾ- 'ਮੈਂ ਬਹੁਤ ਤਕਲੀਫ ਵਿਚ ਹਾਂ'

ਦੇਸ਼ ਵਿਚ ਜਾਰੀ ਕਿਸਾਨ ਅੰਦੋਲਨ ਬਾਰੇ ਚਾਰੇ ਭਾਜਪਾ ਵਿਚ ਸ਼ਾਮਲ ਹੋਏ ਸਨੀ ਦਿਓਲ ਕੁਝ ਨਹੀਂ ਕਰ ਸਕੇ

ਦੇਸ਼ ਵਿਚ ਜਾਰੀ ਕਿਸਾਨ ਅੰਦੋਲਨ ਬਾਰੇ ਚਾਰੇ ਭਾਜਪਾ ਵਿਚ ਸ਼ਾਮਲ ਹੋਏ ਸਨੀ ਦਿਓਲ ਕੁਝ ਨਹੀਂ ਕਰ ਸਕੇ ਪਰ ਉਨ੍ਹਾਂ ਦੇ ਪਿਤਾ ਅਤੇ ਅਭਿਨੇਤਾ ਧਰਮਿੰਦਰ ਸਿੰਘ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਨਾਲ ਬਹੁਤ ਤਕਲੀਫ ਵਿਚ ਹਨ।

ਧਰਮਿੰਦਰ ਨੇ ਕਿਸਾਨਾਂ ਨੂੰ ਲੈ ਕੇ ਟਵਿਟਰ 'ਤੇ ਆਪਣਾ ਦੁੱਖ ਸਾਂਝਾ ਕਰਦੇ ਹੋਏ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਲਈ ਕੋਈ ਕਦਮ ਜ਼ਰੂਰ ਚੁੱਕੇ। ਧਰਮਿੰਦਰ ਨੇ ਟਵਿੱਟਰ ਉੱਤੇ ਆਪਣੀ ਇਕ ਵੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਹ ਕਾਫ਼ੀ ਦੁਖੀ ਲੱਗ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਇਕ ਟਵੀਟ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਅੰਦੋਲਨ 'ਤੇ ਆਪਣਾ ਪੱਖ ਰੱਖਿਆ ਸੀ ਪਰ ਬਾਅਦ ਵਿਚ ਉਨ੍ਹਾਂ ਨੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ। ਇਸ ਦਾ ਸਕਰੀਨਸ਼ਾਟ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋਇਆ ਸੀ। ਬਾਅਦ ਵਿਚ ਧਰਮਿੰਦਰ ਨੇ ਇਸ ਟਵੀਟ ਨੂੰ ਡਿਲੀਟ ਕਰਣ ਦਾ ਕਾਰਣ ਵੀ ਦੱਸਿਆ ਸੀ।

ਇਹ ਵੀ ਪੜ੍ਹੋ: ਸਿੰਘੂ ਹੱਦ ਉੱਤੇ ਗਰਜੇ ਰਾਜੇਵਾਲ, ਕਿਹਾ-ਸਰਕਾਰ ਨੂੰ ਸਤਾ ਰਿਹੈ ਡਰ

Get the latest update about Dharmendra, check out more about Farmer protest, Punjab & bollywood

Like us on Facebook or follow us on Twitter for more updates.