ਬਰਾੜ/ਵਾਲਮੀਕੀ ਭਾਈਚਾਰੇ ਖਿਲਾਫ ਬੋਲੇ ਗਏ ਅਪਸ਼ਬਦ, ਆਡੀਓ ਵਾਇਰਲ ਹੋਣ ਤੇ ਥਾਣਾ ਭਾਰਗੋ ਕੈਂਪ ਦੇ ਬਾਹਰ ਲਗਾਇਆ ਗਿਆ ਧਰਨਾ

ਧਰਨਾ ਪ੍ਰਦਰਸ਼ਨ ਦਾ ਕਾਰਨ ਕੁਝ ਦਿਨ ਪਹਿਲਾ ਇਕ ਵਾਇਰਲ ਹੋਈ ਆਡੀਓ ਦੇ ਖਿਲਾਫ ਕੀਤਾ ਗਿਆ ਜਿਸ 'ਚ ਬਰਾੜ ਅਤੇ ਵਾਲਮੀਕਿ ਭਾਈਚਾਰੇ ਦੇ ਖਿਲਾਫ ਕਾਫੀ ਮੰਦਾ ਬੋਲਿਆ ਗਿਆ ਸੀ। ਜਿਸ ਦੇ ਚਲਦਿਆ ਪੁਲਿਸ ਨੂੰ ਸ਼ਿਕਾਇਤ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਹੋਈ ਤੇ ਅੱਜ ਲੋਕ...

ਜਲੰਧਰ :- ਅੱਜ ਥਾਣਾ ਭਾਰਗੋ ਕੈਂਪ ਦੇ ਬਾਹਰ ਵਾਲਮੀਕੀ ਭਾਈਚਾਰੇ ਤੇ ਸਮੂਹ ਬਰਾੜ ਭਾਈਚਾਰੇ ਵੱਲੋਂ ਥਾਣਾ ਭਾਰਗੋ ਕੈਂਪ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨਾ ਪ੍ਰਦਰਸ਼ਨ ਦਾ ਕਾਰਨ ਕੁਝ ਦਿਨ ਪਹਿਲਾ ਇਕ ਵਾਇਰਲ ਹੋਈ ਆਡੀਓ ਦੇ ਖਿਲਾਫ ਕੀਤਾ ਗਿਆ ਜਿਸ 'ਚ ਬਰਾੜ ਅਤੇ ਵਾਲਮੀਕਿ ਭਾਈਚਾਰੇ ਦੇ ਖਿਲਾਫ ਕਾਫੀ ਮੰਦਾ ਬੋਲਿਆ ਗਿਆ ਸੀ। ਜਿਸ ਦੇ ਚਲਦਿਆ ਪੁਲਿਸ ਨੂੰ ਸ਼ਿਕਾਇਤ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਹੋਈ ਤੇ ਅੱਜ ਲੋਕ ਠਾਣੇ ਦੇ ਬਾਹਰ ਇਕੱਠਾ ਹੈ।  

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀ ਗਗਨ ਪਾਵਾ ਵੱਲੋਂ ਦੱਸਿਆ ਗਿਆ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਇਕ ਵਿਅਕਤੀ ਅਤੇ ਮਹਿਲਾ ਦੀ ਫੋਨ ਤੇ ਆਡੀਓ ਵਾਇਰਲ ਹੋਈ ਸੀ। ਜਿਸ 'ਚ ਉਨ੍ਹਾਂ ਵੱਲੋਂ ਬਰਾੜ ਅਤੇ ਵਾਲਮੀਕੀ ਭਾਈਚਾਰੇ ਦੇ ਖਿਲਾਫ ਕਾਫੀ ਮੰਦਾ ਬੋਲਿਆ ਗਿਆ ਹੈ। ਉਨ੍ਹਾਂ ਨੇ ਇਸ ਸੰਬੰਧੀ ਥਾਣਾ ਭਾਰਗੋ ਕੈਂਪ ਵਿਖੇ ਸ਼ਿਕਾਇਤ ਵੀ ਦਰਜ ਕਰਾਈ ਸੀ ਅਤੇ ਪੁਲੀਸ ਨੂੰ ਸਾਰੇ ਸਬੂਤ ਵੀ ਦਿੱਤੇ ਗਏ ਸਨ। ਜਿਸ ਤੋਂ ਬਾਅਦ ਅੱਜ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲੀਸ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਰੋਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ।


ਉਨ੍ਹਾਂ ਅੱਗੇ ਕਿਹਾ ਹੈ ਕਿ ਕੁਝ ਇਹੋ ਜਿਹੇ ਚੰਦ ਵਿਅਕਤੀ ਹੁੰਦੇ ਹਨ ਜੋ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਤੇ ਤੁਲੇ ਹੋਏ ਹਨ। ਪੰਜਾਬ ਨੂੰ ਇੱਕ ਦੂਜਿਆਂ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਇੱਥੇ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਪਰ ਇਹੋ ਜਿਹਾ ਕੁਝ ਵੀ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਹੋ ਜਿਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।   

ਉਥੇ ਪੁਲਿਸ ਅਧਿਕਾਰੀ ਵਲੋਂ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਜਲਦੀ ਹੀ ਹੁਣ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ  

Get the latest update about JALANDHAR NEWS, check out more about PROTEST OUT SIDE THANA BHARGO CAMP, THANA BHARGO CAMP & TRUE SCOOP PUNJABI

Like us on Facebook or follow us on Twitter for more updates.