ਟਰਾਂਸਪੋਰਟ ਯੂਨੀਅਨ ਵਲੋਂ ਪੰਜਾਬ ਸਰਕਾਰ ਖਿਲਾਫ ਲਗਾਇਆ ਗਿਆ ਧਰਨਾ, ਜਲੰਧਰ 'ਚ ਪਠਾਨਕੋਟ ਚੌਕ ਕੀਤਾ ਬਲੌਕ

ਟਰਾਂਸਪੋਰਟ ਵਰਕਰ ਯੂਨੀਅਨ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਆਏ ਹੋਏ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਲੇਕਿਨ ਸਰਕਾਰ ਨੇ ਕਿਹਾ ਸੀ ਕਿ ਇਨ੍ਹਾਂ ਦੇ ਵੱਲੋਂ ਪਨਤਾਲੀ ਦਿਨਾਂ ਦੇ ਵਿੱਚ ਮਾਈਨਿੰਗ ਪਾਲਿਸੀ ਬਣਾ ਦਿੱਤੀ ਜਾਵੇਗੀ ਲੇਕਿਨ ਮਾਈਨਿੰਗ ਪਾਲਿਸੀ ਅਜੇ ਤੱਕ ਨਹੀਂ ਬਣਾਈ ਗਈ ਜਿਸਦੇ ਕਰਕੇ ਖੱਡਾਂ ਬੰਦ ਹਨ ...

ਜਲੰਧਰ :- ਅੱਜ ਸ਼ਹਿਰ ਦੇ ਪਠਾਨਕੋਟ ਚੌਕ ਵਿਖੇ ਟਰਾਂਸਪੋਰਟ ਵਰਕਰ ਯੂਨੀਅਨ ਦੇ ਵੱਲੋਂ ਪਠਾਨਕੋਟ ਚੌਕ ਤੇ ਧਰਨਾ ਲਗਾ ਦਿੱਤਾ ਗਿਆ ਜਿਸ ਤੇ ਪਠਾਨਕੋਟ ਚੌਕ ਨੂੰ ਪੂਰੀ ਤਰੀਕੇ ਦੇ ਨਾਲ ਬਲੌਕ ਕਰ ਦਿੱਤਾ ਗਿਆ ਅਤੇ ਆਉਣ ਜਾਣ ਵਾਲੇ ਰਸਤੇ ਪੂਰੀ ਤਰੀਕੇ ਦੇ ਨਾਲ ਬਲਾਕ ਕਰ ਦਿੱਤੇ ਗਏ। ਜਿਸ ਤੇ ਟਰਾਂਸਪੋਰਟ ਵਰਕਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਰੇਤੇ ਅਤੇ ਬਜਰੀ ਦੇ ਖੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸਦੇ ਕਰਕੇ ਇਨ੍ਹਾਂ ਦਾ ਕੰਮ ਪੂਰੀ ਤਰੀਕੇ ਦੇ ਨਾਲ ਠੱਪ ਪਿਆ ਹੋਇਆ ਹੈ। ਟਰਾਂਸਪੋਰਟ ਵਰਕਰ ਯੂਨੀਅਨ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਟਰੱਕਾਂ ਦੀਆਂ ਲੱਖਾਂ ਦੀਆਂ ਜੋ ਕਈਆਂ ਦੀ ਕਿਸ਼ਤਾਂ ਹਨ ਉਹ ਵੀ ਇੱਧਰ ਪਈਆਂ ਹੋਈਆਂ ਹਨ ਜਿਸ ਦੇ ਕਰਕੇ ਇਨ੍ਹਾਂ ਨੂੰ ਖਾਸਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


ਟਰਾਂਸਪੋਰਟ ਵਰਕਰ ਯੂਨੀਅਨ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਆਏ ਹੋਏ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਲੇਕਿਨ ਸਰਕਾਰ ਨੇ ਕਿਹਾ ਸੀ ਕਿ ਇਨ੍ਹਾਂ ਦੇ ਵੱਲੋਂ ਪਨਤਾਲੀ ਦਿਨਾਂ ਦੇ ਵਿੱਚ ਮਾਈਨਿੰਗ ਪਾਲਿਸੀ ਬਣਾ ਦਿੱਤੀ ਜਾਵੇਗੀ ਲੇਕਿਨ ਮਾਈਨਿੰਗ ਪਾਲਿਸੀ ਅਜੇ ਤੱਕ ਨਹੀਂ ਬਣਾਈ ਗਈ ਜਿਸਦੇ ਕਰਕੇ ਖੱਡਾਂ ਬੰਦ ਹਨ ਅਤੇ ਇਨ੍ਹਾਂ ਨੂੰ ਖਾਸਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਖੱਡਾਂ ਬੰਦ ਹੋਣ ਦੇ ਕਾਰਨ ਇਨ੍ਹਾਂ ਦਾ ਕੰਮ ਪੂਰੀ ਤਰੀਕੇ ਦੇ ਨਾਲ ਠੱਪ ਹੋਇਆ ਪਿਆ ਹੈ ਇਨ੍ਹਾਂ ਦਾ ਕਹਿਣਾ ਹੈ ਕਿ ਇਕ ਟਰਾਂਸਪੋਰਟਰ ਦੇ ਥੱਲੇ ਪੱਚੀ ਪਰਿਵਾਰ ਕੰਮ ਕਰਦੇ ਹਨ ਜਿਸ ਕਰਕੇ ਉਹ ਵੀ ਆਰਥਿਕ ਮੰਦੀ ਨੂੰ ਝੱਲ ਰਹੇ ਹਨ ਇਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਜਲਦ ਪਾਲਿਸੀ ਤਿਆਰ ਨਾ ਕੀਤੀ ਤੇ ਆਉਣ ਵਾਲੇ ਦਿਨਾਂ ਵਿਚ ਜਿਵੇਂ ਕਿਸਾਨ ਖ਼ੁਦਕੁਸ਼ੀਆਂ ਕਰਦੇ ਹਨ ਉਸੇ ਤਰੀਕੇ ਨਾਲ ਟਰਾਂਸਪੋਰਟਰ ਵੀ ਖੁਦਕੁਸ਼ੀਆਂ ਕਰਨਗੇ।

ਉੱਥੇ ਹੀ ਆਮ ਲੋਕ ਜੋ ਰਸਤਿਆਂ ਤੋਂ ਗੁਜ਼ਰ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਦੀ ਨਾਰਾਜ਼ਗੀ ਸਰਕਾਰ ਨਾਲ ਹੈ ਅਤੇ ਸਰਕਾਰਾਂ ਦੇ ਨੁਮਾਇੰਦਿਆਂ ਦੇ ਘਰ ਘੇਰੇ ਜਾਣ ਸੜਕਾਂ ਨੂੰ ਬਲੌਕ ਕਰ ਕੇ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

Get the latest update about TRANSPORT WORKER UNION, check out more about JALANDHAR NEWS, DHARNA PARDARSHAN, DHARNA AGINST PUNJAB GOVT & PATHANKOT CHOWK JALANDHAR BLOCK

Like us on Facebook or follow us on Twitter for more updates.