ਅਕਾਲੀ ਦਲ ਵਲੋਂ ਪਾਰਟੀ 'ਚੋਂ ਕੱਢੇ ਜਾਣ ਤੋਂ ਬਾਅਦ ਢੀਂਡਸਾ ਦਾ ਆਇਆ ਵੱਡਾ ਬਿਆਨ, ਕਿਹਾ...

ਕੱਲ੍ਹ ਸੋਮਵਾਰ ਨੂੰ ਢੀਂਡਸਾ ਪਿਓ–ਪੁੱਤਰ ਨੂੰ ਰਸਮੀ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ 'ਚੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਇਕ ਖ਼ਾਸ ਗੱਲਬਾਤ ਦੌਰਾਨ ਰਾਜ ਸਭਾ...

ਚੰਡੀਗੜ੍ਹ— ਕੱਲ੍ਹ ਸੋਮਵਾਰ ਨੂੰ ਢੀਂਡਸਾ ਪਿਓ–ਪੁੱਤਰ ਨੂੰ ਰਸਮੀ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ 'ਚੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਇਕ ਖ਼ਾਸ ਗੱਲਬਾਤ ਦੌਰਾਨ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹ ਤਾਂ ਦੇਰ–ਸਵੇਰ ਹੋਣਾ ਹੀ ਸੀ ਪਰ ''ਹੁਣ ਅਕਾਲੀ ਦਲ ਦੀ ਪੁਰਾਣੀ ਮਾਣ–ਮਰਿਆਦਾ ਬਹਾਲ ਕਰਵਾਉਣ ਦਾ ਮੇਰਾ ਸੰਕਲਪ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਹੈ।'' ਵੱਡੇ ਢੀਂਡਸਾ ਨਾਲ ਕੱਲ੍ਹ ਹੀ ਛੋਟੇ ਢੀਂਡਸਾ ਭਾਵ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਪਾਰਟੀ–ਵਿਰੋਧੀ ਗਤੀਵਿਧੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ 'ਚੋਂ ਕੱਢ ਦਿੱਤਾ ਗਿਆ ਸੀ। ਢੀਂਡਸਾ ਪਿਓ–ਪੁੱਤਰ ਨੂੰ ਪਾਰਟੀ 'ਚੋਂ ਕੱਢਣ ਬਾਰੇ ਜਾਣਕਾਰੀ ਦਿੰਦਿਆਂ ਕੱਲ੍ਹ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਸੀ ਕਿ ਇਸ ਬਾਰੇ ਫ਼ੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਦੌਰਾਨ ਲਿਆ ਗਿਆ ਸੀ। ਉਸ ਤੋਂ ਪਹਿਲਾਂ ਪਰਸੋਂ ਭਾਵ ਐਤਵਾਰ ਨੂੰ ਸੰਗਰੂਰ ਵਿਖੇ ਅਕਾਲੀ ਦਲ ਦੀ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਢੀਂਡਸਾ ਪਿਓ–ਪੁੱਤਰ ਨੇ ਪਾਰਟੀ ਦੀ ਪਿੱਠ 'ਚ ਛੁਰਾ ਮਾਰਿਆ ਹੈ।

ਮੂਸੇਵਾਲਾ ਤੋਂ ਬਾਅਦ ਪੰਜਾਬੀ ਗਾਇਕਾ ਅਫਸਾਨਾ ਨੂੰ ''ਧੱਕਾ'' ਗੀਤ ਗਾਉਣਾ ਪਿਆ ਮਹਿੰਗਾ, ਵੀਡੀਓ ਵਾਇਰਲ

ਉਨ੍ਹਾਂ ਇਹ ਵੀ ਕਿਹਾ ਸੀ ਕਿ ਕੋਰ ਕਮੇਟੀ ਨੇ ਤਾਂ ਸਿਰਫ਼ ਪਾਰਟੀ ਕਾਰਨੁੰਨਾਂ ਦੀ ਮੰਗ ਮੁਤਾਬਕ ਹੀ ਕਾਰਵਾਈ ਕੀਤੀ ਸੀ। ਵੱਡੇ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਨਹੀਂ ਚਾਹਿਆ ਕਿ ਢੀਂਡਸਾ ਪਿਓ–ਪੁੱਤਰ ਪਾਰਟੀ 'ਚੋਂ ਬਾਹਰ ਜਾਣ ਪਰ ਇਹ ਦੋਵੇਂ ਲਗਾਤਾਰ ਪਾਰਟੀ–ਵਿਰੋਧੀ ਗਤੀਵਿਧੀਆਂ 'ਚ ਲੱਗੇ ਹੋਏ ਸਨ, ਜਿਸ ਕਾਰਨ ਅਜਿਹਾ ਕਦਮ ਚੁੱਕਣਾ ਪਿਆ ਸੀ। ਇੱਥੇ ਵਰਨਣਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਸਤੰਬਰ 2018 'ਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਕੋਰ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਖ਼ਾਸ ਤੌਰ ਉੱਤੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਕੰਮ ਕਰਨ ਤੋਂ ਇਨਕਾਰੀ ਸਨ। ਬੀਤੀ 11 ਜਨਵਰੀ ਨੂੰ ਢੀਂਡਸਾ ਪਿਓ–ਪੁੱਤਰ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਸੀ।

Get the latest update about Parminder Singh Dhindsa, check out more about Sukhdev Singh Dhindsa, News In Punjabi, Punjab News & True Scoop News

Like us on Facebook or follow us on Twitter for more updates.