ਡਿਜੀਲੌਕਰ ਸਾਡੇ ਸਭ ਲਈ ਇਕ ਸੁਵਿਧਾ ਜਨਕ ਐੱਪ ਹੈ ਜੋ ਕਿ ਸਾਡੇ ਮਹੱਤਵਪੂਰਨ ਦਸਤਾਵੇਜ਼ਾਂ ਦੀ ਸੰਭਾਲ ਕਰਦੀ ਹੈ। ਬਿਨਾ ਹਾਰਡ ਕਾਪੀ ਦੇ ਵੀ ਹਰ ਜਗ੍ਹਾ ਡਿਜੀਲੌਕਰ ਦੀ ਸਹਾਇਤਾ ਨਾਲ ਅਸੀਂ ਆਪਣੇ ਦਸਤਾਵੇਜ਼ ਆਪ੍ਣੇ ਨਾਲ ਰੱਖ ਸਕਦੇ ਸੀ। ਪਰ ਹੁਣ ਇਸ ਸੁਵਿਧਾ ਨੂੰ ਹੋਰ ਵੀ ਆਸਾਨ ਕਰ ਦਿੱਤਾ ਗਿਆ ਹੈ। ਹੁਣ ਲੋਕ WhatsApp ਦੀ ਮਦਦ ਨਾਲ ਪੈਨ ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਹੋਰ ਦਸਤਾਵੇਜ਼ ਡਾਊਨਲੋਡ ਕਰ ਸਕਣਗੇ। ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਲੋਕ ਹੁਣ DigiLocker ਸੇਵਾ ਦੀ ਵਰਤੋਂ ਕਰਨ ਲਈ WhatsApp 'ਤੇ MyGov ਹੈਲਪਡੈਸਕ ਤੱਕ ਪਹੁੰਚ ਕਰ ਸਕਣਗੇ। ਜੇਕਰ ਤੁਸੀਂ ਪੈਨ, ਡਰਾਈਵਿੰਗ ਲਾਇਸੈਂਸ ਵਰਗੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀਆਂ ਭੌਤਿਕ ਕਾਪੀਆਂ ਹਮੇਸ਼ਾ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੇ ਹੋ, ਤਾਂ ਇਹ ਨਵੀਂ ਵਿਸ਼ੇਸ਼ਤਾ ਬਹੁਤ ਲਾਭਦਾਇਕ ਹੈ।
ਵਟਸਐਪ 'ਤੇ ਕਿਵੇਂ ਵਰਤ ਸਕਦੇ ਹੋ ਡਿਜੀਲੌਕਰ
1) ਸਭ ਤੋਂ ਪਹਿਲਾਂ, +91 9013151515 ਨੰਬਰ ਨੂੰ ਫੋਨ ਵਿੱਚ ਸੇਵ ਕਰਨ ਤੋਂ ਬਾਅਦ ਵਟਸਐਪ ਨੂੰ ਖੋਲ੍ਹੋ।
2) ਵਟਸਐਪ ਖੋਲ੍ਹਣ ਤੋਂ ਬਾਅਦ, ਇਸ ਨੰਬਰ ਤੇ 'ਨਮਸਤੇ' ਜਾਂ 'ਹਾਇ' ਜਾਂ 'ਡਿਜੀਲੌਕਰ' ਟਾਈਪ ਕਰਕੇ ਭੇਜੋ।
3) ਇਸ ਤੋਂ ਬਾਅਦ ਤੁਹਾਨੂੰ ਦੋ ਵਿਕਲਪ ਮਿਲਣਗੇ, COWIN ਸੇਵਾ ਅਤੇ ਡਿਜੀਲੌਕਰ ਸੇਵਾ।
4) ਜਿਵੇਂ ਹੀ ਤੁਸੀਂ ਡਿਜੀਲੌਕਰ ਸੇਵਾ ਦੀ ਚੋਣ ਕਰਦੇ ਹੋ, ਆਧਾਰ ਦੀ ਪੁਸ਼ਟੀ ਹੋ ਜਾਵੇਗੀ ਅਤੇ ਫਿਰ ਤੁਹਾਨੂੰ ਇੱਕ OTP ਪ੍ਰਾਪਤ ਹੋਵੇਗਾ।
5) ਤਸਦੀਕ ਤੋਂ ਬਾਅਦ, ਇਹ ਤੁਹਾਨੂੰ ਦੱਸੇਗਾ ਕਿ ਤੁਹਾਡੇ ਡਿਜੀਲੌਕਰ ਵਿੱਚ ਕਿਹੜੇ ਦਸਤਾਵੇਜ਼ ਹਨ।
6) ਇਸ ਤੋਂ ਬਾਅਦ ਉਸ ਦਸਤਾਵੇਜ਼ ਨਾਲ ਜੋ ਵੀ ਮੋਬਾਈਲ ਨੰਬਰ ਰਜਿਸਟਰਡ ਹੈ, ਉਸ ਨੂੰ ਦਰਜ ਕਰੋ ਅਤੇ ਫਿਰ ਤੁਹਾਨੂੰ OTP ਮਿਲੇਗਾ।
7) OTP ਦੀ ਪੁਸ਼ਟੀ ਕਰਨ ਤੋਂ ਬਾਅਦ, ਤੁਸੀਂ ਦਸਤਾਵੇਜ਼ ਨੂੰ ਆਸਾਨੀ ਨਾਲ ਡਾਊਨਲੋਡ ਕਰਨ ਦੇ ਯੋਗ ਹੋਵੋਗੇ।
80 ਮਿਲੀਅਨ ਤੋਂ ਵੱਧ ਲੋਕਾਂ ਨੂੰ ਮਿਲੀ ਰਾਹਤ
ਦੱਸ ਦੇਈਏ ਕਿ ਮਾਰਚ 2020 ਵਿੱਚ, ਕੋਵਿਡ ਦੇ ਸਮੇਂ ਦੌਰਾਨ, WhatsApp 'ਤੇ MyGov ਹੈਲਪਡੈਸਕ (ਪਹਿਲਾਂ MyGov ਕੋਰੋਨਾ ਹੈਲਪਡੈਸਕ ਵਜੋਂ ਜਾਣਿਆ ਜਾਂਦਾ ਸੀ) ਲੋਕਾਂ ਨੂੰ ਕੋਵਿਡ ਨਾਲ ਸਬੰਧਤ ਜਾਣਕਾਰੀ ਦਿੰਦਾ ਸੀ। ਇਸ ਦੇ ਨਾਲ ਹੀ ਵੈਕਸੀਨ ਸਰਟੀਫਿਕੇਟ ਦੀ ਬੁਕਿੰਗ ਅਤੇ ਡਾਊਨਲੋਡ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ। ਹੁਣ ਤੱਕ, 80 ਮਿਲੀਅਨ ਤੋਂ ਵੱਧ ਲੋਕ ਹੈਲਪਡੈਸਕ 'ਤੇ ਪਹੁੰਚ ਚੁੱਕੇ ਹਨ, 33 ਮਿਲੀਅਨ ਤੋਂ ਵੱਧ ਵੈਕਸੀਨ ਸਰਟੀਫਿਕੇਟ ਡਾਊਨਲੋਡ ਕੀਤੇ ਜਾ ਚੁੱਕੇ ਹਨ ਅਤੇ ਦੇਸ਼ ਭਰ ਵਿੱਚ ਲੱਖਾਂ ਟੀਕਾਕਰਨ ਮੁਲਾਕਾਤਾਂ ਬੁੱਕ ਕੀਤੀਆਂ ਗਈਆਂ ਹਨ।
Get the latest update about MyGov, check out more about cowin, teck news, 9013151515 & Digilocker
Like us on Facebook or follow us on Twitter for more updates.