ਕਿਸਾਨਾਂ ਦੇ ਪਿੱਜ਼ਾ ਖਾਣ ’ਤੇ 'ਢਿੱਡ ਦੁਖਣ ਵਾਲਿਆਂ' ਨੂੰ ਦਿਲਜੀਤ ਦੋਸਾਂਝ ਦਾ ਕਰਾਰਾ ਜਵਾਬ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਕਿਸਾਨ ਅੰਦੋਲਨ ਦੌਰਾਨ ਸਭ ਦਾ ਦਿਲ ਜਿੱਤ ਰਹੇ ਹਨ। ਹਾ...

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਕਿਸਾਨ ਅੰਦੋਲਨ ਦੌਰਾਨ ਸਭ ਦਾ ਦਿਲ ਜਿੱਤ ਰਹੇ ਹਨ। ਹਾਲ ਹੀ ਵਿਚ ਅਜਿਹੀ ਇਕ ਹੋਰ ਮਿਸਾਲ ਉਦੋਂ ਦੇਖਣ ਨੂੰ ਮਿਲੀ, ਜਦੋਂ ਕੁਝ ਮੀਡੀਆ ਚੈਨਲਜ਼ ਵਲੋਂ ਇਹ ਕਿਹਾ ਗਿਆ ਕਿ ਕਿਸਾਨ ਧਰਨਿਆਂ ਵਿਚ ਫੰਡਿੰਗ ਹੋ ਰਹੀ ਹੈ ਤੇ ਉਹ ਪਿੱਜ਼ਾ ਖਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਕਿਸਾਨ ਧਰਨਿਆਂ ਵਿਚ ਪਿੱਜ਼ਾ ਦਾ ਲੰਗਰ ਲੱਗਾ ਸੀ।

ਜਦੋਂ ਇਸ ਗੱਲ ਨੂੰ ਕੁਝ ਮੀਡੀਆ ਚੈਨਲਜ਼ ਵਲੋਂ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਤਾਂ ਦਿਲਜੀਤ ਨੇ ਟਵਿਟਰ ਉੱਤੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਕਿਸਾਨਾਂ ਵਲੋਂ ਜ਼ਹਿਰ ਖਾਣਾ ਤੁਹਾਡੇ ਲਈ ਕੋਈ ਮੁੱਦਾ ਨਹੀਂ ਹੁੰਦਾ ਪਰ ਕਿਸਾਨ ਪਿੱਜ਼ਾ ਖਾ ਲਵੇ ਤਾਂ ਤੁਹਾਡੇ ਲਈ ਖ਼ਬਰ ਬਣ ਜਾਂਦੀ ਹੈ।’

ਦੱਸਣਯੋਗ ਹੈ ਕਿ ਇਸ ਤਸਵੀਰ ਦੀ ਕੈਪਸ਼ਨ ’ਚ ਵੀ ਦਿਲਜੀਤ ਨੇ ਕੁਝ ਸ਼ਬਦ ਲਿਖੇ ਹਨ। ਦਿਲਜੀਤ ਲਿਖਦੇ ਹਨ, ‘ਸ਼ਾ ਬਾ ਸ਼ੇ, ਬੜਾ ਢਿੱਡ ਦੁਖਿਆ ਤੁਹਾਡਾ ਹੈਂ?’

ਜੋ ਟਵੀਟ ਪਿੱਜ਼ਾ ਨੂੰ ਲੈ ਕੇ ਵਾਇਰਲ ਹੋ ਰਿਹਾ ਹੈ, ਉਹ ਅਸਲ ’ਚ ਸ਼ੇਫਾਲੀ ਵੈਦਿਆ ਨਾਂ ਦੀ ਮਹਿਲਾ ਵਲੋਂ ਕੀਤਾ ਗਿਆ ਹੈ। ਆਪਣੇ ਟਵੀਟ ’ਚ ਉਕਤ ਮਹਿਲਾ ਨੇ ਲਿਖਿਆ ਸੀ, ‘ਅੰਦੋਲਨ ਕਰ ਰਹੇ ਕਿਸਾਨਾਂ ਲਈ ਮੁਫਤ ਪਿੱਜ਼ਾ, ਮਸਾਜ ਵਾਲੀਆਂ ਕੁਰਸੀਆਂ, ਇਹ ਕੋਈ ਧਰਨਾ ਹੈ ਜਾਂ ਫਿਰ 5 ਸਿਤਾਰਾ ਸਪਾ? ਇਸ ਸਭ ਦੇ ਲਈ ਪੈਸੇ ਕੌਣ ਦੇ ਰਿਹਾ ਹੈ?

ਇਸ ਟਵੀਟ ਦੀ ਜਿਥੇ ਪੰਜਾਬੀਆਂ ਵਲੋਂ ਰੱਜ ਕੇ ਨਿੰਦਿਆ ਕੀਤੀ ਜਾ ਰਹੀ ਹੈ, ਉਥੇ ਟਵਿਟਰ ’ਤੇ ਵੱਖ-ਵੱਖ ਸਿਤਾਰਿਆਂ ਵਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਦਿਲਜੀਤ ਦੇ ਨਾਲ-ਨਾਲ ਅੰਬਰ ਧਾਲੀਵਾਲ ਨੇ ਵੀ ਇਸ ’ਤੇ ਟਿੱਪਣੀ ਕਰਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਸੀ।

ਇਹ ਵੀ ਪੜ੍ਹੋ: ਸਿਰਫ 400 ਰੁਪਏ ਦਾ ਤੇਲ ਭਰਵਾਓ ਅਤੇ ਜਿੱਤੋ SUV ਕਾਰ ਅਤੇ ਮੋਟਰ ਸਾਈਕਲ

Get the latest update about diljit dosanjh, check out more about pizza, angry, Punjab & farmers

Like us on Facebook or follow us on Twitter for more updates.