ਦਿਲਜੀਤ ਦੋਸਾਂਝ ਨੇ ਰਵਨੀਤ ਬਿੱਟੂ ਨੂੰ ਦਿੱਤਾ ਸਪਸ਼ਟੀਕਰਨ, ਸੋਸ਼ਲ ਮੀਡੀਆ 'ਤੇ ਪਾਈ ਵੀਡੀਓ

ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵਲੋਂ ਯੂਥ ਕਾਂਗਰਸ ਦੇ ਵਰਕਰਾਂ ਨੂੰ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੀ ਦੇ ਖਿਲਾਫ ਪੰਜਾਬ ਦੇ ਸਾਰੇ ਥਾਣਿਆਂ...

ਲੁਧਿਆਣਾ— ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵਲੋਂ ਯੂਥ ਕਾਂਗਰਸ ਦੇ ਵਰਕਰਾਂ ਨੂੰ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੀ ਦੇ ਖਿਲਾਫ ਪੰਜਾਬ ਦੇ ਸਾਰੇ ਥਾਣਿਆਂ ਵਿੱਚ ਸ਼ਿਕਾਇਤ ਦੇਣ ਦੀ ਅਪੀਲ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਇਸਤੇ ਅਮਲ ਸ਼ੁਰੂ ਕਰ ਦਿੱਤਾ ਸੀ, ਇਸ ਦੇ ਕੁਝ ਘੰਟਿਆਂ ਬਾਅਦ ਹੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਜਾਰੀ ਕਰਕੇ ਪਬਲਿਕ ਅਤੇ ਰਵਨੀਤ ਬਿੱਟੂ ਨੂੰ ਆਪਣਾ ਪੱਖ ਰਖਿਆ। ਦਿਲਜੀਤ ਨੇ ਬਿੱਟੂ ਦਾ ਨਾਮ ਲਏ ਬਗੈਰ ਕਿਹਾ ਕਿ ਲੁਧਿਆਣਾ ਦੇ ਇਕ ਐੱਮ ਪੀ ਨੂੰ ਉਹ ਦੱਸ ਦੇਣਾ ਚਾਹੁੰਦੇ ਹਨ ਕਿ ਜਿਹੜੇ ਗਾਣੇ ਦੀ ਉਹ ਗੱਲ ਕਰ ਰਹੇ ਹਨ। ਉਹ ਗਾਣਾ ਪੰਜਾਬ 1984 ਫਿਲਮ ਦਾ ਹੈ ਤੇ ਇਹ ਫ਼ਿਲਮ 2014 ਵਿੱਚ ਇੰਡੀਅਨ ਗੌਰਮਿੰਟ ਸੈਂਸਰ ਬੋਰਡ ਤੋਂ ਪਾਸ ਹੋਣ ਤੋਂ ਬਾਅਦ ਹੀ ਰਿਲੀਜ਼ ਕੀਤੀ ਗਈ ਸੀ ਅਤੇ ਇਸ ਫ਼ਿਲਮ ਨੂੰ ਦੁਨੀਆ ਦੇ ਹਰ ਚੈਨਲ ਅਤੇ ਸਿਨੇਮਾ ਘਰਾਂ ਵਿੱਚ ਦਿਖਾਇਆ ਗਿਆ ਸੀ, ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਵੀ ਦਿੱਤਾ ਗਿਆ ਸੀ ਅਤੇ ਜਿਸ ਫਿਲਮ ਨੂੰ ਨੈਸ਼ਨਲ ਐਵਾਰਡ ਮਿਲਿਆ ਹੋਵੇ ਤਾਂ ਉਸ ਦੇ ਗਾਣੇ ਕਿਵੇਂ ਗਲਤ ਹੋ ਸਕਦੇ ਹਨ।

ਉਨ੍ਹਾਂ ਐੱਮ.ਪੀ ਬਿੱਟੂ ਨੂੰ ਮੁਖਾਤਿਬ ਹੁੰਦਿਆਂ ਕਿਹਾ ਓਸੇ ਗਾਣੇ ਨੂੰ ਮੈਂ ਦੋਬਾਰਾ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਗਾ ਕੇ ਪਾਇਆ ਸੀ ਤੇ ਉਸ ਵਿੱਚ ਕੀ ਗਲਤ ਹੋ ਗਿਆ, ਇਸ ਬਾਰੇ ਜ਼ਰੂਰ ਦੱਸਿਆ ਜਾਵੇ, ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਕਿਉਂ ਮੁੱਦਾ ਬਣਾਇਆ ਜਾ ਰਿਹਾ ਹੈ ਉਸ ਦੀ ਸਮਝ ਤੋਂ ਬਾਹਰ ਹੈ , ਦਲਜੀਤ ਇਹ ਵੀ ਕਿਹਾ ਕਿ ਉਹ ਦੇਸ਼ ਇਕ ਸਭਿਅਕ ਨਾਗਰਿਕ ਹਨ ਅਤੇ ਜਦੋਂ ਕੀਤੇ ਭਾਰਤ ਤੇ ਮੁਸੀਬਤ ਆਈ ਹੈ ਉਹ ਮੋਢੇ ਨਾਲ ਮੋਢਾ ਲਾਕੇ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਉਮੀਦ ਹੈ ਬਿੱਟੂ ਮੈਂ ਗੱਲ ਸਮਝਾ ਪਾਇਆ ਹੋਵਾਂ ,ਇਸਤੋਂ ਬਾਅਦ ਦਿਲਜੀਤ ਨੇ ਲੋਕਾਂ ਅਤੇ ਐੱਮ ਬਿੱਟੂ ਤੋਂ ਰਾਏ ਵੀ ਮੰਗੀ ਹੈ।

Get the latest update about Diljit Dosanjh, check out more about Jazzy B, Ravneet Singh Bittu, News In Punjabi & Punjabi Singer

Like us on Facebook or follow us on Twitter for more updates.