ਦਿਲਜੀਤ ਦੀ 'ਸੂਰਜ ਪੇ ਮੰਗਲ ਭਾਰੀ' ਨੇ ਰਚਿਆ ਇਤਹਾਸ

ਐਕਟਰ-ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਰਿਲੀਜ 'ਸੂਰ...

ਐਕਟਰ-ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਰਿਲੀਜ 'ਸੂਰਜ ਪੇ ਮੰਗਲ ਭਾਰੀ' ਦੇ ਬਾਰੇ ਵਿਚ ਗੱਲ ਕਰਦਿਆਂ ਕਿਹਾ ਕਿ ਕਿਵੇਂ ਉਨ੍ਹਾਂ ਦੀ ਇਸ ਫਿਲਮ ਨੇ ਲਾਕਡਾਊਨ ਤੋਂ ਬਾਅਦ ਸਿਨੇਮਾਘਰਾਂ ਵਿਚ ਰਿਲੀਜ ਹੋਣ ਵਾਲੀ ਪਹਿਲੀ ਫਿਲਮ ਬਣ ਕੇ ਇਤਹਾਸ ਰਚ ਦਿੱਤਾ ਹੈ। 

ਇਸ ਦੌਰਾਨ ਦਿਲਜੀਤ ਨੇ ਕਿਹਾ, 'ਮੈਂ ਖੁਦ ਨੂੰ ਬਹੁਤ ਲੱਕੀ ਮੰਨ ਰਿਹਾ ਹਾਂ ਕਿਉਂਕਿ ਸਾਡੀ ਫਿਲਮ ਲਾਕਡਾਊਨ ਤੋਂ ਬਾਅਦ ਰਿਲੀਜ਼ ਹੋਣ ਵਾਲੀ ਸਭ ਤੋਂ ਪਹਿਲੀ ਫਿਲਮ ਹੈ। ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਨਾਲ ਸਾਡੀ ਫਿਲਮ ਨੇ ਇਤਿਹਾਸ ਰਚਿਆ ਹੈ ਅਤੇ ਜੇਕਰ ਦਰਸ਼ਕ ਸਾਡੀ ਫਿਲਮ ਦੇਖਣ ਆਉਣਗੇ ਤਾਂ ਇਹ ਫਿਰ ਤੋਂ ਇਕ ਇਤਹਾਸ ਬਣੇਗਾ। ਇਹ ਇਕ ਪਰਿਵਾਰਕ ਫਿਲਮ ਹੈ। ਇਸ ਲਈ ਮੈਨੂੰ ਉਮੀਦ ਹੈ ਕਿ ਇਸ ਤਿਓਹਾਰੀ ਸੀਜਨ ਵਿਚ ਵੱਡੀ ਗਿਣਤੀ ਵਿਚ ਲੋਕ ਇਸ ਫਿਲਮ ਨੂੰ ਦੇਖਣ ਆਉਣਗੇ।'

ਦਿਲਜੀਤ ਦੋਸਾਂਝ ਦੇ ਨਾਲ ਪੱਤਰਕਾਰ ਗੱਲਬਾਤ ਦੌਰਾਨ ਉਨ੍ਹਾਂ ਦੀ ਫਿਲਮ ਦੇ ਡਾਇਰੈਕਟਰ ਅਭਿਸ਼ੇਕ ਸ਼ਰਮਾ ਤੇ ਉਨ੍ਹਾਂ ਦੇ ਸਾਥੀ ਸਿਤਾਰੇ ਮਨੋਜ ਵਾਜਪੇਈ, ਫਾਤਿਮਾ ਸਨਾ ਸ਼ੇਖ ਤੇ ਕ੍ਰਿਸ਼ਮਾ ਤੰਨਾ ਅਤੇ ਕੰਪੋਜ਼ਰ ਜਾਵੇਦ ਮੋਹਸਿਨ ਵੀ ਮੌਜੂਦ ਸਨ।

ਇਸ ਦੌਰਾਨ ਮਨੋਜ ਵਾਜਪੇਈ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਫਿਲਮ ਨੂੰ ਦੇਖਣ ਦਾ ਅਸਲੀ ਮਜ਼ਾ ਥਿਏਟਰ ਵਿਚ ਹੈ ਤੇ ਹੁਣ ਥਿਏਟਰ ਮਾਲਕ ਸਰਕਾਰ ਵਲੋਂ ਜਾਰੀ ਸਾਰੇ ਪ੍ਰੋਟੋਕਾਲ ਦੀ ਪਾਲਣਾ ਕਰ ਰਹੇ ਹਨ ਇਸ ਲਈ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਲੱਗਦੀ। ਉਹ ਇਸ ਗੱਲ ਨੂੰ ਪੁਖਤਾ ਕਰ ਰਹੇ ਹਨ ਕਿ ਫਿਲਮ ਦੇਖਣ ਆਉਣ ਵਾਲੇ ਲੋਕ ਸੁਰੱਖਿਅਤ ਰਹਿਣ, ਇਸ ਲਈ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਥਿਏਟਰ ਵਿਜ਼ਿਟ ਕਰਨ ਤੇ ਫਿਲਮ ਦਾ ਮਜ਼ਾ ਲੈਣ।

Get the latest update about creates, check out more about history, Suraj Pe Mangal Bhari & Diljit Dosanjh

Like us on Facebook or follow us on Twitter for more updates.