ਮੁਸ਼ਕਲ 'ਚ ਫਸੇ ਦਿਨੇਸ਼ ਕਾਰਤਿਕ , BCCI ਨੇ ਲਿਆ ਐਕਸ਼ਨ 

ਭਾਰਤੀ ਕ੍ਰਿਕਟ ਟੀਮ ਦੇ ਵਿਕੇਟ ਕੀਪਰ ਬਲੇਬਾਜ਼ ਦਿਨੇਸ਼ ਕਾਰਤਿਕ ਨੂੰ ਭਾਰਤੀ...

ਨਵੀਂ ਦਿੱਲੀ:- ਭਾਰਤੀ ਕ੍ਰਿਕਟ ਟੀਮ ਦੇ ਵਿਕੇਟ ਕੀਪਰ ਬਲੇਬਾਜ਼ ਦਿਨੇਸ਼ ਕਾਰਤਿਕ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਇਕ ਨੋਟਿਸ ਜਾਰੀ ਕੀਤਾ ਗਿਆ ਹੈ। ਇੰਡੀਆ ਪ੍ਰੀਮੀਅਰ ਲੀਗ 'ਚ ਫ੍ਰੈਂਚਾਇਜ਼ੀ ਟੀਮ ਕਲਕੱਤਾ ਨੈਟ ਰਾਈਡਰ ਦੇ ਕਪਤਾਨ ਦਿਨੇਸ਼ ਕਾਰਤਿਕ ਨੂੰ ਇਹ ਨੋਟਿਸ ਪ੍ਰੋਟੋਕੋਲ ਤੋੜਨ ਦੀ ਵਜ੍ਹਾ ਨਾਲ ਭੇਜਿਆ ਗਿਆ ਹੈ। ਉਨ੍ਹਾਂ ਨੂੰ ਸੱਤ ਦਿਨਾਂ ਦੇ ਅੰਦਰ ਇਸ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ।

ਇੰਟਰਨੇਟ ਤੇ ਵਿਰਾਟ ਦੀ ਸ਼ਰਟਲੈੱਸ ਤਸਵੀਰ ਹੋਈ ਵਾਇਰਲ 

ਦਸ ਦਈਏ ਕਿ ਦਿਨੇਸ਼ ਕਾਰਤਿਕ ਨੇ ਬੁੱਧਵਾਰ ਨੂੰ ਕੈਰੇਬੀਅਨ ਪ੍ਰੀਮਿਅਰ ਲੀਗ ਦੇ ਦੌਰਾਨ Trinbago Knight Riders ਦੀ ਟੀਮ ਦੇ ਨਾਲ ਡਰੈਸਿੰਗ ਰੂਮ ਸ਼ੇਅਰ ਕਰਦੇ ਦੇਖਿਆ ਗਿਆ ਸੀ।  ਕਵੀਨ ਪਾਰਕ ਓਵਲ 'ਚ ਖੇਡੇ ਗਏ ਮੁਕਾਬਲੇ ਦੇ ਦੌਰਾਨ ਕਾਰਤਿਕ ਟ੍ਰੀਨਬਾਗੋ ਨੈਟ ਰਾਈਡਰ ਦੇ ਕੋਚ ਬ੍ਰੇਡਨ ਮੈਕੁਲਮ ਦੇ ਨਾਲ ਨਜ਼ਰ ਆਏ ਸਨ।  

ਜਿਕਰਯੋਗ ਹੈ ਕਿ ਦਿਨੇਸ਼ ਕਾਰਤਿਕ ਬੀਸੀਸੀਆਈ ਦੇ ਸੇੰਟ੍ਰਲ ਕੌਂਟਰੈਕਟਸਰ ਹਨ। ਉਨ੍ਹਾਂ ਨੂੰ ਕਿਸੇ ਵੀ ਵਿਦੇਸ਼ੀ ਟੀ20 ਲੀਗ ਤੋਂ ਜਾਣ ਤੋਂ ਪਹਿਲਾ ਬੀਸੀਸੀਆਈ ਤੋਂ ਅਨੁਮਤੀ ਲੈਣੀ ਪੈਂਦੀ ਹੈ ਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਜਰੂਰੀ ਵੀ ਹੈ।    
 

Get the latest update about National News, check out more about International Cricket Council, True Scoop News, Trinbago Knight Riders & Online Punjabi News

Like us on Facebook or follow us on Twitter for more updates.