ਭਾਰਤੀ ਰੇਲਵੇ 'ਚ 6265 ਅਸਾਮੀਆਂ ਲਈ ਨਿਕਲੀ ਸਿੱਧੀ ਭਰਤੀ: 10ਵੀਂ ਪਾਸ ਨੌਜਵਾਨ 31 ਅਕਤੂਬਰ ਤੱਕ ਇੰਝ ਕਰੋ ਅਪਲਾਈ

ਭਾਰਤੀ ਰੇਲਵੇ ਵਿੱਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਦੇ ਲਈ ਰੇਲਵੇ ਵਿੱਚ ਅਪ੍ਰੈਂਟਿਸ ਦੀਆਂ 6265 ਅਸਾਮੀਆਂ ਲਈ ਭਰਤੀ ਕੱਢੀ ਹਨ। ਇਸ 'ਚ ਦੱਖਣੀ ਰੇਲਵੇ 'ਚ ਅਪ੍ਰੈਂਟਿਸ ਦੀਆਂ 3150 ਅਤੇ ਪੂਰਬੀ ਰੇਲਵੇ 'ਚ 3115 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ...

ਭਾਰਤੀ ਰੇਲਵੇ ਵਿੱਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਦੇ ਲਈ ਰੇਲਵੇ ਵਿੱਚ ਅਪ੍ਰੈਂਟਿਸ ਦੀਆਂ 6265 ਅਸਾਮੀਆਂ ਲਈ ਭਰਤੀ ਕੱਢੀ ਹਨ। ਇਸ 'ਚ ਦੱਖਣੀ ਰੇਲਵੇ 'ਚ ਅਪ੍ਰੈਂਟਿਸ ਦੀਆਂ 3150 ਅਤੇ ਪੂਰਬੀ ਰੇਲਵੇ 'ਚ 3115 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਦੀ ਉਮਰ 24 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਉਮੀਦਵਾਰ ਰੇਲਵੇ ਦੀ ਅਧਿਕਾਰਤ ਵੈੱਬਸਾਈਟ secr.indianrailways.gov.in  ਜਾਂ rrcrecruit.co.in 'ਤੇ 31 ਅਕਤੂਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈਉਮੀਦਵਾਰਾਂ ਦੀ ਚੋਣ ਬੰਪਰ ਭਰਤੀ ਰਾਹੀਂ ਸਿੱਧੇ ਤੋਰ ਤੇ ਬਿਨਾਂ ਪ੍ਰੀਖਿਆ ਦੇ ਕੀਤੀ ਜਾਵੇਗੀ।

ਯੋਗਤਾ
ਉਮੀਦਵਾਰਾਂ ਦੀ ਘੱਟੋ-ਘੱਟ ਜ਼ਰੂਰੀ ਯੋਗਤਾ ਦੇ ਤਹਿਤ, ਵਿਦਿਆਰਥੀਆਂ ਨੇ ਘੱਟੋ-ਘੱਟ 50% ਅੰਕਾਂ ਨਾਲ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਉਸ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਬੰਧਤ ਵਪਾਰ ਵਿੱਚ ਆਈਟੀਆਈ ਕੋਰਸ ਪਾਸ ਕੀਤਾ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਉਮਰ ਹੱਦ ਘੱਟੋ-ਘੱਟ ਲੋੜੀਂਦੀ ਉਮਰ 15 ਸਾਲ ਅਤੇ ਉਪਰਲੀ ਉਮਰ ਸੀਮਾ 24 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਰਾਖਵੇਂ ਵਰਗ ਨੂੰ ਨਿਯਮਾਂ ਅਨੁਸਾਰ ਛੋਟ ਦਿੱਤੀ ਗਈ ਹੈ। ਮੈਰਿਟ ਸੂਚੀ ਮੈਟ੍ਰਿਕ ਅਤੇ ਆਈਟੀਆਈ ਦੋਵਾਂ ਕੋਰਸਾਂ ਵਿੱਚ ਉਮੀਦਵਾਰਾਂ ਦੁਆਰਾ ਪ੍ਰਾਪਤ ਕੀਤੇ ਗਏ ਪ੍ਰਤੀਸ਼ਤ ਅੰਕਾਂ ਦੀ ਔਸਤ ਲੈ ਕੇ ਤਿਆਰ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ 
*ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ- rrcrecruit.co.in  ਜਾਂ secr.indianrailways.gov.in 'ਤੇ ਕਲਿੱਕ ਕਰੋ।
*ਹੋਮ ਪੇਜ 'ਤੇ, ਅਪ੍ਰੈਂਟਿਸ ਭਰਤੀ ਦੇ ਲਿੰਕ 'ਤੇ ਕਲਿੱਕ ਕਰੋ।
*ਲਿੰਕ 'ਤੇ, ਨਵੀਨਤਮ ਭਰਤੀ ਦੱਖਣੀ ਰੇਲਵੇ / ਪੂਰਬੀ ਰੇਲਵੇ ਦੇ ਵਿਕਲਪ 'ਤੇ ਜਾਓ।
*ਅਗਲਾ ਪੰਨੇ 'ਖੁਲ ਜਾਵੇਗਾ, ਪੁੱਛੇ ਗਏ ਵੇਰਵਿਆਂ ਨੂੰ ਭਰ ਕੇ ਰਜਿਸਟਰ ਕਰੋ।
*ਅਰਜ਼ੀ ਫਾਰਮ ਭਰੋ। ਹੋਰ ਵਰਤੋਂ ਲਈ ਇੱਕ ਪ੍ਰਿੰਟ ਆਊਟ ਲਓ।