ਗਿਆਨਵਾਪੀ ਮਸਜਿਦ 'ਤੇ ਮੁਸਲਮਾਨਾਂ ਦੇ ਦੋ ਸੰਗਠਨਾਂ 'ਚ ਮਤਭੇਦ, ਮਦਨੀ ਬੋਲੇ-ਸੜਕ 'ਤੇ ਨਾ ਲਿਆਉਣ ਮੁੱਦਾ, ਪ੍ਰਦਰਸ਼ਨ ਤੋਂ ਵੀ ਬਚੋ

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਵਿੱਚ ਜਾਰੀ ਗਿਆਨਵਾਪੀ ਮਾਮਲੇ 'ਚ ਮੁਸਲਮਾਨ ਸੰਗਠਨਾਂ

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਵਿੱਚ ਜਾਰੀ ਗਿਆਨਵਾਪੀ ਮਾਮਲੇ 'ਚ ਮੁਸਲਮਾਨ ਸੰਗਠਨਾਂ ਵਿੱਚ ਮੱਤਭੇਦ ਵਿੱਖਣ ਲੱਗਾ ਹੈ। ਜਮੀਅਤ- ਉਲੇਮਾ ਏ ਹਿੰਦ (ਮਹਿਮੂਦ ਮਦਨੀ ਗਰੁਪ) ਨੇ ਖੁੱਲ ਕੇ ਆਪਣੀ ਨਾਰਾਜ਼ਗੀ ਦਿਖਾ ਦਿੱਤੀ ਹੈ। ਜਮੀਇਤ ਦੇ ਮੌਲਾਨਾ ਮਹਿਮੂਦ ਮਦਨੀ ਨੇ ਪ੍ਰੇਸ ਨੋਟ ਜਾਰੀ ਕਰ ਸਾਫ਼ ਕਰ ਦਿੱਤਾ ਹੈ ਕਿ ਅਜਿਹੇ ਮਾਮਲਿਆਂ ਨੂੰ ਲੈ ਕੇ ਜਨਤਕ ਪ੍ਰਦਰਸ਼ਨ ਕਰਨ ਤੋਂ ਬਚਨਾ ਹੋਵੇਗਾ।
ਪ੍ਰੈੱਸ ਨੋਟ 'ਚ ਲਿਖਿਆ ਹੈ ਕਿ ਗਿਆਨਵਾਪੀ ਮਸਜਿਦ ਵਰਗੇ ਮੁੱਦੇ ਨੂੰ ਸੜਕ 'ਤੇ ਨਾ ਲਿਆਇਆ ਜਾਵੇ ਅਤੇ ਹਰ ਤਰ੍ਹਾਂ ਦੇ ਜਨਤਕ ਪ੍ਰਦਰਸ਼ਨਾਂ ਤੋਂ ਬੱਚਿਆ ਜਾਵੇ। ਉਸੇ ਨੋਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ 'ਚ ਮਸਜਦ ਇੰਤੇਜਾਮਿਆ ਕਮੇਟੀ ਇੱਕ ਪੱਖਕਾਰ ਵੱਜੋਂ ਵੱਖਰੀਆਂ ਅਦਾਲਤਾਂ ਵਿੱਚ ਮੁਕੱਦਮਾ ਲੜ ਰਹੀ ਹੈ। ਉਨ੍ਹਾਂ ਨੂੰ ਉਂਮੀਦ ਹੈ ਕਿ ਉਹ ਇਸ ਮਾਮਲੇ ਨੂੰ ਅਖੀਰ ਤੱਕ ਮਜਬੂਤੀ ਨਾਲ ਲੜਣਗੇ। ਦੇਸ਼ ਦੇ ਹੋਰ ਸੰਗਠਨਾਂ ਨੂੰ ਅਪੀਲ ਹੈ ਕਿ ਉਹ ਇਸ ਵਿੱਚ ਸਿੱਧਾ ਦਖਲ ਨਾ ਦੇਣ ਜੋ ਵੀ ਸਹਾਇਤਾ ਕਰਣੀ ਹੈ, ਉਹ ਅਪ੍ਰਤੱਖ ਤਰੀਕੇ ਨਾਲ ਇੰਤੇਜਾਮਿਆ ਕਮੇਟੀ ਦੀ ਕੀਤੀ ਜਾਵੇ।
ਉਲੇਮਾ, ਬੁਲਾਰਿਆਂ ਅਤੇ ਮਾਣਯੋਗ ਸ਼ਖਸੀਅਤਾਂ ਅਤੇ ਟੀਵੀ 'ਤੇ ਬਹਿਸ ਕਰਨ ਵਾਲਿਆਂ ਨੂੰ ਅਪੀਲ ਹੈ ਕਿ ਉਹ ਟੀਵੀ ਡਿਬੇਟ ਅਤੇ ਬਹਿਸ 'ਚ ਭਾਗ ਲੈਣ ਤੋਂ ਪਰਹੇਜ਼ ਕਰਨ। ਇਹ ਮਾਮਲਾ ਅਦਾਲਤ ਵਿੱਚ ਵਿਚਾਰਾਧੀਨ ਹੈ, ਇਸ ਲਈ ਜਨਤਕ ਡਿਬੇਟ 'ਚ ਭੜਕਾਊ ਬਹਿਸ ਅਤੇ ਸੋਸ਼ਲ ਮੀਡਿਆ ਉੱਤੇ ਭਾਸ਼ਣਬਾਜੀ ਕਿਸੇ ਵੀ ਤਰ੍ਹਾਂ ਨਾਲ ਦੇਸ਼ ਅਤੇ ਮੁਸਲਮਾਨਾਂ ਦੇ ਹਿੱਤ ਵਿੱਚ ਨਹੀਂ ਹੈ।
ਹੁਣ ਜਾਣਕਾਰੀ ਲਈ ਦੱਸ ਦਈਏ ਕਿ ਆਲ ਇੰਡਿਆ ਮੁਸਲਮਾਨ ਪਰਸਨਲ ਲਾਅ ਬੋਰਡ ਨੇ ਗਿਆਨਵਾਪੀ ਮਸਜਦ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਮੌਲਾਨਾ ਰਾਬੇ ਹਸਨ ਨਦਵੀ ਦੀ ਅਗਵਾਈ ਵਿੱਚ ਐਮਰਜੈਂਸੀ ਬੈਠਕ ਕੀਤੀ ਸੀ। ਉਸ ਬੈਠਕ ਵਿੱਚ ਬੋਰਡ ਨਾਲ ਜੁੜੇ ਦੇਸ਼ ਦੇ 45 ਮੈਂਬਰ ਸ਼ਾਮਿਲ ਹੋਏ ਸਨ, ਜਿਸ 'ਚ ਤੈਅ ਹੋਇਆ ਕਿ ਜ਼ੁਲਫ ਮਸਜਦ ਦੀ ਤਰ੍ਹਾਂ ਦੇਸ਼ ਦੀ ਦੂਜੀ ਮਸਜਿਦਾਂ ਨੂੰ ਹੱਥੋਂ ਨਹੀਂ ਜਾਣ ਦਿਆਂਗੇ, ਉਹ ਚਾਹੇ ਕਾਸ਼ੀ ਦੀ ਗਿਆਨਵਾਪੀ ਮਸਜਦ ਹੋਵੇ ਜਾਂ ਫਿਰ ਮਥੁਰਾ ਦੀ ਸ਼ਾਹੀ ਈਦਗਾਹ ਮਸਜਦ।

Get the latest update about national news, check out more about latest news & truescoop news

Like us on Facebook or follow us on Twitter for more updates.